‘Ghost’: ਦਿਲਜੀਤ ਦੋਸਾਂਝ ਨੇ ਆਪਣੀ ਅਪਕਮਿੰਗ ਐਲਬਮ 'Ghost' ਬਾਰੇ ਫੈਨਜ਼ ਨੂੰ ਦਿੱਤੀ ਅਪਡੇਟ , ਇਸ ਐਲਬਮ 'ਚ ਹੋਣਗੇ 21 ਗੀਤ
ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਫੈਨਸ ਉਨ੍ਹਾਂ ਦੀ ਆਉਣ ਵਾਲੀ ਨਵੀਂ ਐਲਬਮ 'Ghost' ਦਾ ਲੰਮੇਂ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਇਸ ਦਾ ਐਲਾਨ ਗਾਇਕ ਨੇ ਕੁਝ ਸਮਾਂ ਪਹਿਲਾਂ ਕੀਤਾ ਸੀ।ਹੁਣ ਇਸ ਐਲਬਮ ਨੂੰ ਲੈ ਕੇ ਦਿਲਜੀਤ ਨੇ ਫੈਨਜ਼ ਨਾਲ ਨਵੀਂ ਅਪਡੇਟ ਸਾਂਝੀ ਕੀਤੀ ਹੈ।
‘Ghost’: ਦਿਲਜੀਤ ਦੋਸਾਂਝ ਨੇ ਆਪਣੀ ਅਪਕਮਿੰਗ ਐਲਬਮ 'Ghost' ਬਾਰੇ ਫੈਨਜ਼ ਨੂੰ ਦਿੱਤੀ ਅਪਡੇਟ , ਇਸ ਐਲਬਮ 'ਚ ਹੋਣਗੇ 21 ਗੀਤ
Diljit Dosanjh’s Album ‘Ghost’: ਬੌਰਨ ਟੂ ਸ਼ਾਈਨ ਟੂਰ ਦੀ ਅਗਲੇ ਸੀਜ਼ਨ ਦੇ ਐਲਾਨ ਮਗਰੋਂ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਲਗਾਤਾਰ ਸੁਰਖੀਆਂ ‘ਚ ਹਨ। ਦੱਸ ਦਈਏ ਕਿ ਦਿਲਜੀਤ ਅਤੇ ਨਿਮਰਤ ਖਹਿਰਾ ਦੀ ਫ਼ਿਲਮ ਜੋੜੀ ਨੂੰ ਫੈਨਸ ਨੇ ਕਾਫੀ ਪਿਆਰ ਦਿੱਤਾ ਹੈ। ਇਸ ਦੇ ਨਾਲ ਹੀ ਦਿਲਜੀਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਐਲਬਮ 'Ghost' ਨੂੰ ਲੈ ਕੇ ਸੁਰਖੀਆਂ 'ਚ ਹਨ।
ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਗਾਇਕ ਨੇ ਆਪਣੀ ਨਵੀਂ ਐਲਬਮ 'Ghost' ਨੂੰ ਲੈ ਫੈਨਜ਼ ਨਾਲ ਨਵੀਂ ਅਪਡੇਟ ਸਾਂਝੀ ਕੀਤੀ ਹੈ।
ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਫੈਨਜ਼ ਨੂੰ ਦੱਸਿਆ ਕਿ ਉਹ ਆਪਣੀ ਨਵੀਂ ਐਲਬਮ 'Ghost' ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ। ਇਸ ਐਲਬਮ ਦੇ ਵਿੱਚ ਕੁੱਲ 21 ਗੀਤ ਹੋਣਗੇ , ਜਿਨ੍ਹਾਂ ਚੋਂ 8 ਗੀਤ ਤਿਆਰ ਕੀਤੇ ਜਾ ਚੁੱਕੇ ਹਨ।
ਦਿਲਜੀਤ ਦੋਸਾਂਝ ਇਸ ਐਲਬਮ ਨੂੰ ਤਿਆਰ ਕਰਨ ਲਈ ਕਈ ਵਿਦੇਸ਼ੀ ਗਾਇਕਾਂ ਤੇ ਰੈਪਰਸ ਨਾਲ ਵੀ ਕੋਲੈਬੋਰੇਸ਼ਨ ਕਰ ਰਹੇ ਹਨ। ਦਿਲਜੀਤ ਨੇ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਐਲਬਮ ‘Ghost’ ਬਾਰੇ ਅਪਡੇਟਸ ਦਿੰਦੇ ਹੋਏ ਹਿੰਟ ਦਿੱਤਾ ਕਿ ਇਹ ਐਲਬਮ ਜਲਦ ਹੀ ਰਿਲੀਜ਼ ਹੋ ਸਕਦੀ ਹੈ, ਪਰ ਕਦੋਂ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਹੋਰ ਪੜ੍ਹੋ: Kanth Kaler: ਆਪਣੀ ਬਜ਼ੁਰਗ ਫੈਨ ਨੂੰ ਇੰਝ ਮਿਲੇ ਗਾਇਕ ਕੰਠ ਕਲੇਰ, ਗਾਇਕ ਦੀ ਇਸ ਵੀਡੀਓ ਫੈਨਜ਼ ਦਾ ਜਿੱਤ ਰਹੀ ਹੈ ਦਿਲ
ਐਲਬਮ ਬਾਰੇ ਗੱਲ ਕਰਦੇ ਹੋਏ, ਦਿਲਜੀਤ ਨੇ ਪਹਿਲਾਂ ਇਸ ਦਾ ਨਾਮ ’11:11′ ਰੱਖਿਆ ਸੀ ਜਦੋਂ ਉਨ੍ਹਾਂ ਨੇ ਆਪਣੇ ਫੈਨਸ ਨਾਲ ਇੱਕ ਸਵਾਲ -ਜਵਾਬ ਦਾ ਸੈਸ਼ਨ ਕੀਤਾ ਸੀ ਪਰ ਬਾਅਦ ਵਿੱਚ ਉਨ੍ਹਾਂ ਨੇ ਇਸ ਐਲਬਮ ਦਾ ਪੋਸਟਰ ਸਾਂਝਾ ਕਰਦੇ ਹੋਏ ਟਾਈਟਲ ਨੂੰ ਬਦਲ ਕੇ ‘ਘੋਸਟ’ ਕਰ ਦਿੱਤਾ। ਐਲਬਮ ਦੇ ਐਲਾਨ ਮਗਰੋਂ ਫੈਨਸ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
