ਦਿਲਜੀਤ ਦੋਸਾਂਝ ਨੇ ਆਪਣੀ ਭੈਣ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਕਿਹਾ 'ਨਿੱਕੇ ਹੁੰਦੇ ਮੈਨੂੰ ਭੈਣ ਨੇ ਹੀ ਪਾਲਿਆ'
ਦਿਲਜੀਤ ਦੋਸਾਂਝ ਨੇ ਤਸਵੀਰਾਂ ਦੇ ਨਾਲ ਲੰਮਾ ਚੌੜਾ ਨੋਟ ਵੀ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ‘ਬੱਬੀ ਭੈਣ ਪਿੰਡ ਦੋਸਾਂਝ ਕਲਾਂ ਤੋਂ ।ਜਨਮ ਮੈਨੂੰ ਮੇਰੇ, ਮਾਤਾ ਪਿਤਾ ਨੇ ਦਿੱਤਾ ਪਰ ਨਿੱਕੇ ਹੁੰਦੇ ਅੱਠ ਨੌ ਸਾਲ ਤੱਕ ਮੈਨੂੰ ਭੈਣ ਹੁਣਾਂ ਨੇ ਹੀ ਪਾਲਿਆ ।
ਦਿਲਜੀਤ ਦੋਸਾਂਝ ਨੇ ਆਪਣੀ ਭੈਣ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਕਿਹਾ 'ਨਿੱਕੇ ਹੁੰਦੇ ਮੈਨੂੰ ਭੈਣ ਨੇ ਹੀ ਪਾਲਿਆ'
ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀਂ ਚਰਚਾ ‘ਚ ਹਨ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਦਿਲਜੀਤ ਦੋਸਾਂਝ ਆਪਣੀ ਭੈਣ ਦੇ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਉਨ੍ਹਾਂ ਨੇ ਭੈਣ ਦੇ ਨਾਲ ਆਪਣੇ ਜਜ਼ਬਾਤਾਂ ਨੂੰ ਵੀ ਸਾਂਝਾ ਕੀਤਾ ਹੈ।
ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਸਾਂਝਾ ਕੀਤਾ ਪੰਜਾਬੀ ਪਾਰਟੀ ਦਾ ਵੀਡੀਓ, ਵੇਖੋ ਕਿਵੇਂ ਅਫਸਾਨਾ ਖ਼ਾਨ ਦੇ ਨਾਲ ਜੈਜ਼ਿਮ ਸ਼ਰਮਾ ਨੇ ਲਗਾਈਆਂ ਰੌਣਕਾਂ
ਦਿਲਜੀਤ ਦੋਸਾਂਝ ਨੇ ਤਸਵੀਰਾਂ ਦੇ ਨਾਲ ਲੰਮਾ ਚੌੜਾ ਨੋਟ ਵੀ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ‘ਬੱਬੀ ਭੈਣ ਪਿੰਡ ਦੋਸਾਂਝ ਕਲਾਂ ਤੋਂ ।ਜਨਮ ਮੈਨੂੰ ਮੇਰੇ ।ਮਾਤਾ ਪਿਤਾ ਨੇ ਦਿੱਤਾ ਪਰ ਨਿੱਕੇ ਹੁੰਦੇ ਅੱਠ ਨੌ ਸਾਲ ਤੱਕ ਮੈਨੂੰ ਭੈਣ ਹੁਣਾਂ ਨੇ ਹੀ ਪਾਲਿਆ । ਸਾਡੇ ਗੁਆਂਢ ‘ਚ ਘਰ ਸੀ । ਰੋਟੀ ਨਹੀਂ ਸੀ ਖਾਂਦਾ ਹੁੰਦਾ ਮੈਂ, ਮਾਂ ਦੱਸਦੀ ਸੀ । ਫਿਰ ਭੈਣ ਹੁਣਾਂ ਨੇ ਮੈਨੂੰ ਗੁੜ ਨਾਲ ਰੋਟੀ ਖਾਣ ਲਾਇਆ ।
_03b52e4b51853eb5ba9a352778161a58_1280X720.webp)
ਫਿਰ ਇੱਕ ਦਿਨ ਅਚਾਨਕ ਸਾਰਾ ਪਰਿਵਾਰ ਯੂ ਐੱਸ ਏ ਚਲਾ ਗਿਆ । ਮੈਂ ਬਹੁਤ ਕਿਹਾ ਮੈਨੂੰ ਨਾਲ ਲੈ ਜਾਇਓ, ਕਹਿੰਦੇ ਹਾਂ ਬੈਗ ‘ਚ ਪਾ ਕੇ ਲੈ ਜਾਵਾਂਗੇ। ਮੈਨੂੰ ਲੱਗਾ ਸੱਚੀਂ ਲੈ ਜਾਣਗੇ । ਪਰ ਬੱਚਿਆਂ ਦੇ ਨਾਲ ਅਕਸਰ ਅਸੀਂ ਮਜ਼ਾਕ ਕਰਦੇ ਹਾਂ।ਜਦੋਂ ਸਾਰਾ ਪਰਿਵਾਰ ਯੂ ਐੱਸ ਏ ਚਲਾ ਗਿਆ ਤਾਂ ਮੈਂ ਬਹੁਤ ਰੋਇਆ।
ਮੈਨੂੰ ਲੱਗਿਆ ਮੇਰੀ ਲਾਈਫ ਹੀ ਖਤਮ ਹੋ ਗਈ। ਇਹ ਸ਼ਾਇਦ ਪਹਿਲਾ ਸਬਕ ਸੀ ਰਿਸ਼ਤਿਆਂ ਤੋਂ ਦੂਰ ਹੋਣ ਦਾ। ਕੱਲ੍ਹ ਸਿਕਾਂਗੋ ਦੇ ਸ਼ੋਅ ਤੇ ਆਏ ਸੀ। ਥੈਂਕ ਯੂ ਭੈਣ। ਸਾਰੇ ਪਰਿਵਾਰ ਦਾ ਦਿਲੋਂ ਧੰਨਵਾਦ ਤੇ ਬਹੁਤ ਹੀ ਸਤਿਕਾਰ’। ਦਿਲਜੀਤ ਦੋਸਾਂਝ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
