ਦਿਲਜੀਤ ਦੋਸਾਂਝ ਆਪਣੇ ਲਾਈਵ ਸ਼ੋਅ ਦੌਰਾਨ ਪਿਆਰ ਨਾਲ ਨਿੱਕੇ -ਨਿੱਕੇ ਫੈਨਜ਼ ਨੂੰ ਗਲੇ ਲਗਾਉਂਦੇ ਆਏ ਨਜ਼ਰ, ਵੇਖੋ ਵੀਡੀਓ
ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਫਿਲਮ 'ਅਮਰ ਸਿੰਘ ਚਮਕੀਲਾ' ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਛਾਏ ਹੋਏ ਹਨ। ਫਿਲਮ ਤੋਂ ਬਾਅਦ ਗਾਇਕ ਦੇ ਮਿਊਜ਼ਕਲ ਟੂਰ ਦੀਆਂ ਕਈ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।
ਦਿਲਜੀਤ ਦੋਸਾਂਝ ਆਪਣੇ ਲਾਈਵ ਸ਼ੋਅ ਦੌਰਾਨ ਪਿਆਰ ਨਾਲ ਨਿੱਕੇ -ਨਿੱਕੇ ਫੈਨਜ਼ ਨੂੰ ਗਲੇ ਲਗਾਉਂਦੇ ਆਏ ਨਜ਼ਰ, ਵੇਖੋ ਵੀਡੀਓ
Diljit Dosanjh meet little fans: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਫਿਲਮ 'ਅਮਰ ਸਿੰਘ ਚਮਕੀਲਾ' ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਛਾਏ ਹੋਏ ਹਨ। ਫਿਲਮ ਤੋਂ ਬਾਅਦ ਗਾਇਕ ਦੇ ਮਿਊਜ਼ਕਲ ਟੂਰ ਦੀਆਂ ਕਈ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਗਾਇਕੀ ਦੇ ਅਦਾਕਾਰੀ ਦੇ ਨਾਲ-ਨਾਲ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਉੱਤੇ ਫੈਨਜ਼ ਨਾਲ ਕਿਸੇ ਨਾਂ ਕਿਸੇ ਤਰ੍ਹਾਂ ਜੁੜੇ ਰਹਿੰਦੇ ਹਨ। ਉਹ ਅਕਸਰ ਹੀ ਫੈਨਜ਼ ਦਾ ਮਨੋਰੰਜਨ ਲਈ ਕਈ ਮਜ਼ਾਕਿਆ ਵੀਡੀਓ ਤੋਂ ਲੈ ਕੇ ਆਪਣੇ ਪ੍ਰੋਫੈਸ਼ਨਲ ਲਾਈਫ ਦੇ ਅਪਡੇਟਸ ਸ਼ੇਅਰ ਕਰਦੇ ਹਨ।
ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦੇ ਮਿਊਜ਼ਿਕਲਸ਼ੋਅ ਸ਼ੋਅ ਦਿਲ-ਇਲੂਮਿਨਾਟੀ ਦੀਆਂ ਵੀਡੀਓ ਤੇ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਦਿਲਜੀਤ ਦੋਸਾਂਝ ਦਾ ਇਹ ਸ਼ੋਅ ਸ਼ੁਰੂ ਹੋਣ ਤੋਂ ਮਹੀਨਾ ਪਹਿਲਾਂ ਹੀ ਪੂਰੀ ਤਰ੍ਹਾਂ ਨਾਲ ਸੋਲਡ ਆਊਟ ਹੋ ਗਿਆ ਸੀ।
ਇਸ ਸ਼ੋਅ ਦੀ ਇੱਕ ਹੋਰ ਨਵੀਂ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਨਿੱਕੇ-ਨਿੱਕੇ ਫੈਨਜ਼ ਨੂੰ ਸਟੇਜ਼ ਉੱਤੇ ਸਤਿਕਾਰ ਤੇ ਪਿਆਰ ਨਾਲ ਮਿਲਦੇ ਅਤੇ ਗਲੇ ਲਗਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਨਿੱਕੇ ਨਿੱਕੇ ਬੱਚਿਆਂ ਨੇ ਦਿਲਜੀਤ ਦੋਸਾਂਝ ਵਾਂਗ ਡਰੈਸਅਪ ਹੋ ਕੇ ਪਹੁੰਚੇ ਸਨ।
ਹੋਰ ਪੜ੍ਹੋ : Rabindranath Tagore Jayanti: ਭਾਰਤ ਦੇ ਮਸ਼ਹੂਰ ਕਵਿ ਰਵਿੰਦਰ ਨਾਥ ਟੈਗੋਰ ਦੀ ਜਯੰਤੀ ਅੱਜ, ਜਾਣੋ ਉਨ੍ਹਾਂ ਬਾਰੇ ਖਾਸ ਗੱਲਾਂ
ਫੈਨਜ਼ ਨੂੰ ਗਾਇਕ ਦੀ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ ਤੇ ਲੋਕ ਕਮੈਂਟ ਕਰਕੇ ਇਸ ਵੀਡੀਓ ਉੱਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦਿਲਜੀਤ ਦੇ ਇਸ ਨਿਮਰ ਸੁਭਾਅ ਦੀ ਹਰ ਕੋਈ ਤਾਰਫੀ ਕਰ ਰਿਹਾ ਹੈ ਤੇ ਉਨ੍ਹਾਂ ਉੱਤੇ ਪਿਆਰ ਦੀ ਵਰਖਾ ਕਰ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ, ਏਕ ਹੀ ਦਿਲ ਹੈ ਕਿਤਨੀ ਬਾਰ ਜਿਤੋਗੇ। ਇੱਕ ਹੋਰ ਨੇ ਲਿਖਿਆ, 'ਸੱਚਾ ਕਲਾਕਾਰ ਉਹ ਹੁੰਦਾ ਹੈ ਜੋ ਆਪਣੀ ਧੁਰ ਜ਼ਮੀਨ ਤੇ ਬੋਲੀ ਤੋਂ ਜੁੜਿਆ ਰਹੇ ਅਤੇ ਆਪਣੇ ਚਾਹੁਣ ਵਾਲਿਆਂ ਦਾ ਸਤਿਕਾਰ ਕਰੇ। '
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
