ਫਾਦਰਸ ਡੇਅ ਸਪੈਸ਼ਲ : ਪੰਜਾਬੀ ਸੈਲੀਬ੍ਰੇਟੀਜ਼ ਦੀ ਵੇਖੋ ਆਪਣੇ ਪਿਤਾ ਦੇ ਨਾਲ ਖੂਬਸੂਰਤ ਤਸਵੀਰਾਂ
ਫਾਦਰਸ ਡੇਅ ਸੋਲਾਂ ਜੂਨ ਨੂੰ ਮਨਾਇਆ ਜਾ ਰਿਹਾ ਹੈ। ਅੱਜ ਅਸੀਂ ਤੁਹਾਨੂੰ ਪੰਜਾਬੀ ਸੈਲੀਬ੍ਰੇਟੀਜ਼ ਦੇ ਨਾਲ ਉਨ੍ਹਾਂ ਦੇ ਪਿਤਾ ਦੀ ਬਾਂਡਿੰਗ ਦੇ ਬਾਰੇ ਦੱਸਾਂਗੇ ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੀ ।
ਫਾਦਰਸ ਡੇਅ ਸਪੈਸ਼ਲ : ਪੰਜਾਬੀ ਸੈਲੀਬ੍ਰੇਟੀਜ਼ ਦੀ ਵੇਖੋ ਆਪਣੇ ਪਿਤਾ ਦੇ ਨਾਲ ਖੂਬਸੂਰਤ ਤਸਵੀਰਾਂ
ਪਿਤਾ ਸਿਰਾਂ ਦੇ ਤਾਜ ਮੁਹੰਮਦ, ਮਾਂਵਾਂ ਠੰਢੀਆਂ ਛਾਂਵਾਂ । ਮਾਂ ਬੱਚੇ ਨੂੰ ਜਨਮ ਦਿਨ ਹੈ ਅਤੇ ਉਸ ਦੀ ਪਹਿਲੀ ਗੁਰੁ ਮਾਂ ਹੀ ਹੁੰਦੀ ਹੈ। ਪਰ ਪਿਤਾ ਦੀ ਉਂਗਲੀ ਫੜ੍ਹ ਕੇ ਬੱਚਾ ਚੱਲਣਾ ਸਿੱਖਦਾ ਹੈ। ਉੱਥੇ ਹੀ ਪਿਤਾ ਜ਼ਿੰਦਗੀ ਦੇ ਹਰ ਔਖੇ ਸੌਖੇ ਪੈਂਡੇ ‘ਤੇ ਉਸ ਨੂੰ ਚੱਲਣਾ ਸਿਖਾੳੇੁਂਦਾ ਹੈ। ਇਸ ਵਾਰ ਫਾਦਰਸ ਡੇਅ (Fathers Day 2024) ਸੋਲਾਂ ਜੂਨ ਨੂੰ ਮਨਾਇਆ ਜਾ ਰਿਹਾ ਹੈ। ਅੱਜ ਅਸੀਂ ਤੁਹਾਨੂੰ ਪੰਜਾਬੀ ਸੈਲੀਬ੍ਰੇਟੀਜ਼ ਦੇ ਨਾਲ ਉਨ੍ਹਾਂ ਦੇ ਪਿਤਾ ਦੀ ਬਾਂਡਿੰਗ ਦੇ ਬਾਰੇ ਦੱਸਾਂਗੇ ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੀ । ਪਰਮੀਸ਼ ਵਰਮਾ ਦੀ ਆਪਣੇ ਪਿਤਾ ਸਤੀਸ਼ ਵਰਮਾ ਦੇ ਨਾਲ ਬਹੁਤ ਵਧੀਆ ਬਾਂਡਿੰਗ ਹੈ। ਅਕਸਰ ਉਹ ਆਪਣੇ ਪਿਤਾ ਜੀ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ ।
ਹੋਰ ਪੜ੍ਹੋ : ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਦੇ ਘਰ ਵਿਆਹ ਤੋਂ ਬਾਅਦ ਨਹੀਂ ਸੀ ਹੋਈ ਕੋਈ ਔਲਾਦ, ਸਾਰੀ ਉਮਰ ਸੁੰਨੀ ਰਹੀ ਗੋਦ
ਗਿੱਪੀ ਗਰੇਵਾਲ
ਹੁਣ ਗੱਲ ਕਰਦੇ ਹਾਂ ਗਿੱਪੀ ਗਰੇਵਾਲ ਦੀ । ਗਿੱਪੀ ਗਰੇਵਾਲ ਦੇ ਪਿਤਾ ਉਸ ਵੇਲੇ ਦਿਹਾਂਤ ਹੋ ਗਿਆ ਸੀ ਜਦੋਂ ਉਹ ਬਹੁਤ ਛੋਟੇ ਸਨ । ਗਿੱਪੀ ਗਰੇਵਾਲ ਅਕਸਰ ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ । ਕਿਉਂਕਿ ਅੱਜ ਜਦੋਂ ਗਿੱਪੀ ਗਰੇਵਾਲ ਇੱਕ ਕਾਮਯਾਬ ਗਾਇਕ ਤੇ ਅਦਾਕਾਰ ਬਣ ਚੁੱਕੇ ਹਨ । ਪਰ ਉਨ੍ਹਾਂ ਦੀ ਇਸ ਕਾਮਯਾਬੀ ਨੂੰ ਵੇਖਣ ਦੇ ਲਈ ਉਨ੍ਹਾਂ ਦੇ ਪਿਤਾ ਇਸ ਦੁਨੀਆ ‘ਤੇ ਮੌਜੂਦ ਨਹੀਂ ਹਨ।

ਐਮੀ ਵਿਰਕ
ਐਮੀ ਵਿਰਕ ਦੀ ਵੀ ਆਪਣੇ ਪਿਤਾ ਦੇ ਨਾਲ ਬਹੁਤ ਬਣਦੀ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੇ ਪਿਤਾ ਜੀ ਨੂੰ ਕਾਰ ਵੀ ਗਿਫਟ ਕੀਤੀ ਸੀ ।

ਅੰਮ੍ਰਿਤ ਮਾਨ
ਅੰਮ੍ਰਿਤ ਮਾਨ ਦੀ ਵੀ ਆਪਣੇ ਪਿਤਾ ਦੇ ਨਾਲ ਦੋਸਤਾਂ ਵਰਗੀ ਬਾਂਡਿੰਗ ਹੈ। ਉਨ੍ਹਾਂ ਦੇ ਪਿਤਾ ਜੀ ਸਕੂਲ ਟੀਚਰ ਹਨ ਅਤੇ ਬਤੌਰ ਸਕੂਲ ਦੇ ਮੁੱਖੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ । ਇਸ ਤੋਂ ਇਲਾਵਾ ਰਣਜੀਤ ਬਾਵਾ ਵੀ ਆਪਣੇ ਪਿਤਾ ਜੀ ਨੂੰ ਯਾਦ ਕਰਕੇ ਅਕਸਰ ਭਾਵੁਕ ਹੋ ਜਾਂਦੇ ਹਨ । ਕਿਉਂਕਿ ਉਨ੍ਹਾਂ ਨੇ ਵੀ ਆਪਣੇ ਪਿਤਾ ਜੀ ਨੂੰ ਬਹੁਤ ਸਮਾਂ ਪਹਿਲਾਂ ਹੀ ਗੁਆ ਦਿੱਤਾ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
