Sidhu Moose Wala: ਸਿੱਧੂ ਮੂਸੇਵਾਲਾ ਦੀ ਬਰਸੀ 'ਤੇ ਸੋਨਮ ਬਾਜਵਾ ਤੋਂ ਲੈ ਕੇ ਸਵੀਤਾਜ ਬਰਾੜ ਤੱਕ ਇਨ੍ਹਾਂ ਸਿਤਾਰਿਆਂ ਨੇ ਅੱਖਾਂ ਹੋਈਆਂ ਨਮ

ਅੱਜ ਦਾ ਦਿਨ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਲਈ ਕਾਲਾ ਦਿਨ ਹੈ, ਕਿਉਂਕਿ ਅੱਜ ਦੇ ਦਿਨ ਹੀ ਮਰਹੂਮ ਗਾਇਕ ਦਾ ਕਤਲ ਹੋਇਆ ਸੀ। ਅੱਜ ਫੈਨਜ਼ ਸਣੇ ਕਈ ਪਾਲੀਵੁੱਡ ਸਿਤਾਰਿਆਂ ਨੇ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਹੈ ਤੇ ਨਮ ਅੱਖਾਂ ਨਾਲ ਉਨ੍ਹਾਂ ਸ਼ਰਧਾਂਜਲੀ ਭੇਂਟ ਕੀਤੀ ਹੈ।

Reported by: PTC Punjabi Desk | Edited by: Pushp Raj  |  May 29th 2023 01:16 PM |  Updated: May 29th 2023 01:19 PM

Sidhu Moose Wala: ਸਿੱਧੂ ਮੂਸੇਵਾਲਾ ਦੀ ਬਰਸੀ 'ਤੇ ਸੋਨਮ ਬਾਜਵਾ ਤੋਂ ਲੈ ਕੇ ਸਵੀਤਾਜ ਬਰਾੜ ਤੱਕ ਇਨ੍ਹਾਂ ਸਿਤਾਰਿਆਂ ਨੇ ਅੱਖਾਂ ਹੋਈਆਂ ਨਮ

Pollywood Stars on Sidhu Moose Wala death anniversary: 29 ਮਈ 2022 ਦਾ ਉਹ ਕਾਲਾ ਦਿਨ, ਜਿਸ ਨੇ ਪੰਜਾਬ ਦੇ ਇੱਕ ਚਮਕਦੇ ਸਿਤਾਰੇ ਨੂੰ ਸਦਾ ਲਈ ਬੁਝਾ ਦਿੱਤਾ। ਅੱਜ ਮਰਹੂਮ ਗਾਇਕ ਸ਼ੁਭਦੀਪ ਸਿੰਘ ਯਾਨੀ ਕਿ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਹੈ। ਗਾਇਕ ਦੀ ਪਹਿਲੀ ਬਰਸੀ ਮੌਕੇ ਪਾਲੀਵੁੱਡ ਦੇ ਨਾਮੀ ਸਿਤਾਰਿਆਂ ਨੇ ਉਨ੍ਹਾਂ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ ਹੈ।  

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਹੈ | 29 ਮਈ ਦੀ ਸ਼ਾਮ ਨੂੰ ਹੀ ਮਾਨਸਾ ਦੇ ਪਿੰਡ ਜਵਾਹਰਕ 'ਚ ਛੇ ਸ਼ੂਟਰਾਂ ਨੇ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ ਸੀ | ਹੁਣ ਅੱਜ ਇਸ ਦਿਨ ਨੇ ਸਭ ਨੂੰ ਫਿਰ ਉਹ ਦਿਨ ਯਾਦ ਕਰਵਾ ਦਿੱਤਾ ਹੈ, ਜਿਸ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ |

ਗਾਇਕ ਦੀ ਇਸ ਪਹਿਲੀ ਬਰਸੀ ਉੱਤੇ ਪਾਲੀਵੁੱਡ ਦੇ ਬਹੁਤ ਸਾਰੇ ਗਾਇਕਾਂ ਅਦਾਕਾਰਾਂ ਨੇ ਸਿਧੂ ਮੂਸੇਲਾ ਨੂੰ ਯਾਦ ਕੀਤਾ ਹੈ ਅਤੇ ਭਾਵੁਕ ਨੋਟ ਸਾਂਝੇ ਕੀਤੇ ਹਨ। ਇਸ ਲੜੀ ਵਿੱਚ ਗਾਇਕ ਕੋਰਆਲਾ ਮਾਨ, ਜੈਨੀ ਜੌਹਲ, ਅੰਮ੍ਰਿਤ ਮਾਨ, ਅਫਸਾਨਾ ਖਾਨ, ਅਦਾਕਾਰ ਧੀਰਜ ਕੁਮਾਰ, ਸਵੀਤਾਜ ਬਰਾੜ, ਸੋਨਮ ਬਾਜਵਾ ਅਤੇ ਹੋਰ ਬਹੁਤ ਸਾਰੇ ਸਿਤਾਰੇ ਨੇ ਗਾਇਕ ਨੂੰ ਯਾਦ ਕੀਤਾ ਤੇ ਸ਼ਰਧਾਂਜਲੀ ਭੇਂਟ ਕੀਤੀ।

ਗਾਇਕ ਅੰਮ੍ਰਿਤ ਮਾਨ 

ਗਾਇਕ ਅੰਮ੍ਰਿਤ ਮਾਨ ਨੇ ਆਪਣੇ ਚਹੇਤੇ ਦੋਸਤ ਨੂੰ ਯਾਦ ਕਰਦਿਆਂ ਇੰਸਟਾ ਸਟੋਰੀ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, 'ਹਮੇਸ਼ਾ ਮੇਰੇ ਖਿਆਲਾਂ 'ਚ @SidhuMoosewala 💔'

ਗਾਇਕ ਕੋਰਆਲਾ ਮਾਨ 

ਗਾਇਕ ਕੋਰਆਲਾ ਮਾਨ ਨੇ ਇੱਕ ਵੀਡੀਓ ਸਾਂਝੀ ਕੀਤੀ, ਇਸ ਵੀਡੀਓ ਰਾਹੀਂ ਗਾਇਕ ਨੇ ਸਿੱਧੂ ਨੂੰ ਯਾਦ ਕੀਤਾ ਅਤੇ ਉਸ ਦੀ ਪ੍ਰਸ਼ੰਸਾ ਕੀਤੀ | ਇਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਹੈ, ' ਸਿੱਧੂਆ ਤੂੰ ਸੱਚੀ ਖੁਦਾ ਹੋ ਗਿਆ ਓਏ।

ਗਾਇਕਾ ਅਫਸਾਨਾ ਖਾਨ 

ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਅਫਸਾਨਾ ਖਾਨ ਨੇ ਭਰਾ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ 'ਤੇ ਸਿੱਧੂ ਨਾਲ ਆਪਣੀਆਂ ਕੁਝ ਯਾਦਗਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਗਾਇਕਾ ਨੇ ਇਸ ਪੋਸਟ 'ਚ ਸਿੱਧੂ ਮੂਸੇਵਾਲਾ ਦੇ ਨਾਲ ਆਖ਼ਰੀ ਮੁਲਾਕਾਤ ਦਾ ਵੀ ਜ਼ਿਕਰ ਕੀਤਾ ਹੈ। 

ਅਦਾਕਾਰਾ ਸੋਨਮ ਬਾਜਵਾ  

ਅਦਾਕਾਰਾ ਸੋਨਮ ਬਾਜਵਾ  ਨੇ ਸਿੱਧੂ ਮੂਸੇਵਾਲਾ ਦੀ ਤਸਵੀਰਾਂ ਸ਼ੇਅਰ ਕਰ ਉਨ੍ਹਾਂ ਨੂੰ ਯਾਦ ਕੀਤਾ ਹੈ। ਇੱਥੋਂ ਤੱਕ ਕੀ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਪ੍ਰੋਫਾਈਲ  ਪਿਕਚਰ 'ਚ ਲਗਾਈ ਹੈ। 

ਗਾਇਕਾ ਜੈਨੀ ਜੌਹਲ 

 ਪੰਜਾਬੀ ਗਾਇਕਾ ਜੈਨੀ ਜੌਹਲ ਨੇ ਅੱਜ ਦੇ ਦਿਨ ਨੂੰ ਬਲੈਕ ਦਿਨ ਦੱਸਿਆ ਹੈ ਅਤੇ ਇੱਕ ਗੀਤ ਵੀ ਸਾਂਝਾ ਕੀਤਾ ਹੈ | ਨਾਲ ਹੀ ਲਿਖਿਆ ਹੈ 'ਕਾਲਾ ਦਿਨ #justiceforsidhumoosewala l'

ਅਦਾਕਾਰ ਧੀਰਜ ਕੁਮਾਰ 

 ਧੀਰਜ ਕੁਮਾਰ ਨੇ ਆਪਣੀ ਇੱਕ ਫੋਟੋ ਸਾਂਝੀ ਕੀਤੀ, ਇਸ ਫੋਟੋ ਦੇ ਪਿਛੇ ਇੱਕ ਦੀਵਾਰ ਹੈ, ਦੀਵਾਰ ਉਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਫੋਟੋ ਬਣੀ ਹੋਈ ਹੈ | ਕੈਪਸ਼ਨ ਵਿੱਚ ਕੁਮਾਰ ਨੇ ਟੁੱਟੇ ਦਿਲ ਨਾਲ 29/5 ਸਾਂਝਾ ਕੀਤਾ ਹੈ |

ਹੋਰ ਪੜ੍ਹੋ: ਅਫਸਾਨਾ ਖਾਨ ਭਰਾ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦੀ ਪਹਿਲੀ ਬਰਸੀ 'ਤੇ ਯਾਦ ਕਰ ਹੋਈ ਭਾਵੁਕ, ਸਾਂਝੀ ਕੀਤੀਆਂ ਸਿੱਧੂ ਮੂਸੇਵਾਲਾ ਨਾਲ ਯਾਦਗਰ ਤਸਵੀਰਾਂ

ਗਾਇਕਾ ਸਵੀਤਾਜ ਬਰਾੜ

ਅਦਾਕਾਰਾ  ਤੇ ਗਾਇਕਾ ਸਵੀਤਾਜ ਬਰਾੜ ਨੇ ਸਿੱਧੂ ਨਾਲ ਇੱਕ ਫਿਲਮ ਵਿੱਚ ਵੀ ਕੰਮ ਕੀਤਾ ਸੀ, ਹੁਣ ਅੱਜ ਅਦਾਕਾਰਾ ਨੇ ਗਾਇਕ ਬਾਰੇ ਭਾਵੁਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ 'ਯਕੀਨ ਨਹੀਂ ਆਉਂਦਾ 1 ਸਾਲ ਹੋਗਿਆ...ਮੈਂ ਤੁਹਾਡੇ ਨਾਲ ਕੁਝ ਖੂਬਸੂਰਤ ਯਾਦਾਂ ਬਣਾਈਆਂ ਹਨ ਸ਼ੁਭ ਵੀਰ ਜੀ...ਇੰਡਸਟਰੀ ਵਿੱਚ ਹਮੇਸ਼ਾ ਤੁਹਾਡੀ ਮੌਜੂਦਗੀ ਦੀ ਘਾਟ ਰਹੇਗੀ, ਪਰ ਤੁਹਾਡੀ ਆਵਾਜ਼ ਹਮੇਸ਼ਾ ਗੂੰਜਦੀ ਰਹੇਗੀ, ਬੋਲਣ 'ਚ ਵੀ ਅਤੇ ਸਭ ਦੇ ਦਿਲਾਂ 'ਚ ਵੀ। '

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network