Gurchet Chitrakar: ਗੁਰਚੇਤ ਚਿੱਤਰਕਾਰ ਨੇ 75 ਸਾਲ ਬਾਅਦ ਆਪਣੇ ਪਾਕਿਸਤਾਨ ਰਹਿਣ ਵਾਲੇ ਰਿਸ਼ਤੇਦਾਰ ਨਾਲ ਕੀਤੀ ਮੁਲਾਕਾਤ, ਵੇਖੋ ਅਦਾਕਾਰ ਦੀ ਭਾਵੁਕ ਕਰ ਦੇਣ ਵਾਲੀ ਵੀਡੀਓ
ਪੰਜਾਬ ਦੇ ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਗੁਰਚੇਤ ਚਿੱਤਰਕਾਰ ਇਨ੍ਹੀਂ ਦਿਨੀਂ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਦੇ ਦੌਰੇ 'ਤੇ ਹਨ। ਅਦਾਕਾਰ ਨੇ ਹਾਲ ਹੀ 'ਚ ਆਪਣੇ ਪਾਕਿਸਤਾਨ 'ਚ ਰਹਿਣ ਵਾਲੇ ਰਿਸ਼ਤੇਦਾਰ ਨਾਲ ਮੁਲਾਕਾਤ ਕੀਤੀ। 75 ਸਾਲਾਂ ਬਾਅਦ ਹੋਈ ਇਸ ਮੁਲਾਕਾਤ ਦੀ ਵੀਡੀਓ ਵੇਖ ਹਰ ਕਿਸੇ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਆ ਗਏ।
Gurchet Chitrakar: ਗੁਰਚੇਤ ਚਿੱਤਰਕਾਰ ਨੇ 75 ਸਾਲ ਬਾਅਦ ਆਪਣੇ ਪਾਕਿਸਤਾਨ ਰਹਿਣ ਵਾਲੇ ਰਿਸ਼ਤੇਦਾਰ ਨਾਲ ਕੀਤੀ ਮੁਲਾਕਾਤ, ਵੇਖੋ ਅਦਾਕਾਰ ਦੀ ਭਾਵੁਕ ਕਰ ਦੇਣ ਵਾਲੀ ਵੀਡੀਓ
Gurchet Chitrakar meets his relatives in Pakistan: ਮਸ਼ਹੂਰ ਪੰਜਾਬੀ ਕਮੇਡੀਅਨ ਤੇ ਅਦਾਕਾਰ ਗੁਰਚੇਤ ਚਿੱਤਰਕਾਰ ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਉਹ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਪਿਛਲੇ ਕਰੀਬ 2 ਦਹਾਕਿਆਂ ਤੋਂ ਪੰਜਾਬੀਆਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਦੀ ਕਾਮੇਡੀ ਸੀਰੀਜ਼ 'ਫੈਮਿਲੀ 420' ਦੀਆਂ ਅੱਜ ਵੀ ਲੋਕ ਖੂਬ ਤਾਰੀਫ਼ਾ ਕਰਦੇ ਹਨ।
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਗੁਰਚੇਤ ਚਿੱਤਰਕਾਰ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਦੇ ਦੌਰੇ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਦਰਅਸਲ, ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਪਾਕਿਸਤਾਨੀ ਰਿਸ਼ਤੇਦਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਖੁਸ਼ੀ ਨਾਲ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ।
ਦੱਸ ਦੇਈਏ ਕਿ ਗੁਰਚੇਤ ਚਿੱਤਰਕਾਰ ਨੇ ਆਪਣੇ ਅਧਿਕਾਰਿਤ ਯੂਟਿਊਬ ਅਕਾਊਂਟ 'ਤੇ ਆਪਣੇ ਪਾਕਿਸਤਾਨ ਟੂਰ ਦਾ ਪਾਰਟ-2 ਸਾਂਝਾ ਕੀਤਾ ਹੈ। ਅਦਾਕਾਰ ਨੇ ਆਪਣੇ ਯੂਟਿਊਬ ਚੈਨਲ ਉੱਪਰ ਵੀਡੀਓ ਸਾਂਝਾ ਕੀਤਾ ਹੈ।
ਆਪਣੇ ਬਜ਼ੁਰਗ ਰਿਸ਼ਤੇਦਾਰ ਨਾਲ ਮੁਲਾਕਾਤ ਕਰਦਿਆਂ ਗੁਰਚੇਤ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਯੂਟਿਊਬ ਚੈਨਲ 'ਤੇ ਇਸ ਭਾਵੁਕ ਕਰ ਦੇਣ ਵਾਲੀ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਤੜਫ ਦੋਹਾਂ ਪਾਸੇ ਸੀ ਮਿਲਣ ਦੀ ਆਖਿਰ ਉ ਭਾਗਾਂ ਵਾਲੀ ਘੜੀ ਆ ਹੀ ਗਈ। ਬਾਬਾ ਕਾਦਰ ਆਪਣੇ ਈਲਵਾਲ ਦੇ ਬੇਲੀਆਂ ਨੂੰ ਮਿਲਣ ਲਈ 76 ਸਾਲ ਤੜਫਦਾ ਰਿਹਾ। ਬਾਬੇ ਦੇ ਬੇਲੀ ਤਾਂ ਨਹੀ ਰਹੇ ਮੈਂ ਉਨ੍ਹਾਂ ਦੀਆਂ ਰੂਹਾਂ ਸਣੇ ਪਹੁੰਚ ਗਿਆ। ਬਾਬੇ ਕਾਦਰ ਕੋਲ ਖੁਸ਼ੀ ਐਨੀ ਸੀ ਕਿ ਅੱਖਾਂ ਰਾਹੀਂ ਹੰਝੂਆਂ ਦੇ ਦਰਿਆ ਵਗ ਗਏ।ਐਨਾਂ ਪਿਆਰ ਮਿਲਿਆਂ ਜੋ ਸ਼ਬਦਾਂ ਰਾਂਹੀ ਬਿਆਨ ਨੀ ਹੀ ਨੀ ਹੋ ਰਿਹਾ। ਬਸ ਆਹੀ ਦਿਲੋ ਨਿਕਲਿਆ ਮੁਲਕ ਦੇ ਦੋ ਟੋਟੇ ਕਰਨ ਵਾਲਿਉ ਤੁਹਾਡਾ ਕੱਖ ਨਾ ਰਹੇ।'
ਦੱਸ ਦੇਈਏ ਕਿ ਗੁਰਚੇਤ ਚਿੱਤਰਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਫੈਨਜ਼ ਨਾਲ ਆਪਣੀ ਜ਼ਿੰਦਗੀ ਦੀ ਅਪਡੇਟ ਸਾਂਝੀ ਕਰਦੇ ਹਨ। ਆਪਣੇ ਬਲਾਗਸ ਰਾਹੀਂ ਉਹ ਫੈਨਜ਼ ਨਾਲ ਰੁਬਰੂ ਹੁੰਦੇ ਹਨ। ਫੈਨਜ਼ ਅਦਾਕਾਰ ਦੀ ਇਸ ਵੀਡੀਓ ਦੀ ਰਜ ਕੇ ਤਾਰੀਫ ਕਰ ਰਹੇ ਹਨ ਤੇ ਉਨ੍ਹਾਂ ਦੇ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
