ਸ਼ਹਿਨਾਜ਼ ਗਿੱਲ ਦੇ ਸਿਰ 'ਤੇ ਦਸਤਾਰ ਸਜਾਉਂਦੇ ਨਜ਼ਰ ਆਏ ਗਾਇਕ ਗੁਰੂ ਰੰਧਾਵਾ, ਵੀਡੀਓ ਹੋਈ ਵਾਇਰਲ

ਅਜਿਹੇ ਕਈ ਪੰਜਾਬੀ ਕਲਾਕਾਰ ਹਨ, ਜਿਨ੍ਹਾਂ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਣਾਈ ਹੈ। ਇਨ੍ਹਾਂ 'ਚ ਪੰਜਾਬੀ ਗਾਇਕ ਗੁਰੂ ਰੰਧਾਵਾ (Guru Randhawa) ਤੇ ਅਦਾਕਾਰਾ ਸ਼ਹਿਨਾਜ਼ ਗਿੱਲ (Shehnaaz Gil) ਦਾ ਨਾਮ ਵੀ ਸ਼ਾਮਲ ਹੈ। ਹਾਲ ਹੀ ਵਿੱਚ ਮੁੜ ਇੱਕ ਵਾਰ ਫਿਰ ਤੋਂ ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਇੱਕਠੇ ਨਜ਼ਰ ਆਏ, ਦੋਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।

Written by  Pushp Raj   |  December 14th 2023 12:09 PM  |  Updated: December 14th 2023 12:09 PM

ਸ਼ਹਿਨਾਜ਼ ਗਿੱਲ ਦੇ ਸਿਰ 'ਤੇ ਦਸਤਾਰ ਸਜਾਉਂਦੇ ਨਜ਼ਰ ਆਏ ਗਾਇਕ ਗੁਰੂ ਰੰਧਾਵਾ, ਵੀਡੀਓ ਹੋਈ ਵਾਇਰਲ

Guru Randhawa and Shehnaaz Gill Viral Video: ਅਜਿਹੇ ਕਈ ਪੰਜਾਬੀ ਕਲਾਕਾਰ ਹਨ, ਜਿਨ੍ਹਾਂ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਣਾਈ ਹੈ। ਇਨ੍ਹਾਂ 'ਚ ਪੰਜਾਬੀ ਗਾਇਕ ਗੁਰੂ ਰੰਧਾਵਾ (Guru Randhawa) ਤੇ ਅਦਾਕਾਰਾ ਸ਼ਹਿਨਾਜ਼ ਗਿੱਲ (Shehnaaz Gil) ਦਾ ਨਾਮ ਵੀ ਸ਼ਾਮਲ ਹੈ। ਹਾਲ ਹੀ ਵਿੱਚ ਮੁੜ ਇੱਕ ਵਾਰ ਫਿਰ ਤੋਂ ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਇੱਕਠੇ ਨਜ਼ਰ ਆਏ, ਦੋਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। 

ਹਾਲ ਹੀ 'ਚ ਸੋਸ਼ਲ ਮੀਡੀਆ ਉੱਤੇ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਦੀ ਇੱਕ ਕਿਊਟ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਗੁਰੂ ਰੰਧਾਵਾ ਸ਼ਹਿਨਾਜ਼ ਗਿੱਲ ਦੇ ਸਿਰ 'ਤੇ ਦਸਤਾਰ ਸਜਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਜਿੱਥੇ ਸ਼ਹਿਨਾਜ਼ ਕਾਫੀ ਖੁਸ਼ ਨਜ਼ਰ ਆ ਰਹੀ ਹੈ, ਉੱਥੇ ਹੀ ਦੂਜੇ ਪਾਸੇ ਗੁਰੂ ਰੰਧਾਵਾ ਵੀ ਕਾਫੀ ਪਿਆਰ ਤੇ ਸਤਿਕਾਰ ਨਾਲ ਦਸਤਾਰ ਬੰਨਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਦੀ ਆਵਾਜ਼ ਵਿੱਚ ਗੀਤ ਸ਼ਾਈਨ ਚੱਲ ਰਿਹਾ ਹੈ। 

ਦਰਸ਼ਕਾਂ ਇਸ ਵੀਡੀਓ ਨੂੰ ਕਾਫੀ ਪਸੰਦ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਕੁਝ ਨੇ ਲਿਖਿਆ ਵਾਓ, ਤੇ ਕੁਝ ਹਾਰਟ ਈਮੋਜੀ ਭੇਜੇ ਹਨ। ਇੱਕ ਫੈਨ ਨੇ ਸ਼ਹਿਨਾਜ਼ ਦੀ ਤਾਰੀਫ ਕਰਦਿਆਂ ਲਿਖਿਆ, 'ਕਿਊਟ ਜਿਹੀ ਸਰਦਾਰਨੀ।' ਇੱਕ ਹੋਰ ਨੇ ਲਿਖਿਆ, ਸੋ ਬਿਊਟੀਫੁੱਲ ਲਵ ਇੱਟ। ਇੱਕ ਹੋਰ ਫੈਨ ਨੇ ਲਿਖਿਆ ਦੋਵੇਂ ਹੀ ਬੇਹੱਦ ਕਿਊਟ ਹਨ। 

ਹੋਰ ਪੜ੍ਹੋ: ਫਿਲਮ ਫਾਈਟਰ ਤੋਂ ਕਰਨ ਸਿੰਘ ਗਰੋਵਰ ਦੀ ਲੁੱਕ ਆਈ ਸਾਹਮਣੇ, ਅਦਾਕਾਰ ਦਾ ਦਮਦਾਰ ਲੁੱਕ ਆਇਆ ਸਾਹਮਣੇ 

ਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਕਈ ਮਿਊਜ਼ਿਕ ਵੀਡੀਓ 'ਤੇ ਇੱਕਠੇ ਕੰਮ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਤੋਂ MoonRise ਵਿੱਚ ਨਜ਼ਰ ਆਏ ਸਨ, ਫੈਨਜ਼ ਨੂੰ ਦੋਹਾਂ ਦੀ ਇਹ ਕੈਮਿਸਟਰੀ ਕਾਫੀ ਪਸੰਦ ਆਈ ਤੇ ਹੁਣ ਵੀ ਦਰਸ਼ਕ ਇਸ ਨਵੇਂ ਗੀਤ ਨੂੰ ਕਾਫੀ ਪਿਆਰ ਦੇ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network