ਹਰਿਆਣਵੀਂ ਡਾਂਸਰ ਸਪਨਾ ਚੌਧਰੀ ਵਿਵਾਦਾਂ ‘ਚ ਘਿਰੀ, ਧੋਖਾਧੜੀ ਦੇ ਮਾਮਲੇ ‘ਚ ਗੈਰ ਜ਼ਮਾਨਤੀ ਵਾਰੰਟ ਜਾਰੀ
ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦੀਆਂ ਮੁਸ਼ਕਿਲਾਂ ਵਧ ਚੁੱਕੀਆ ਹਨ । ਹੁਣ ਉਸ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਇਆ ਹੈ।ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਸਪਨਾ ਚੌਧਰੀ ਦੇ ਖਿਲਾਫ ਇਹ ਵਾਰੰਟ ਜਾਰੀ ਕੀਤਾ ਹੈ ।
ਹਰਿਆਣਵੀਂ ਡਾਂਸਰ ਸਪਨਾ ਚੌਧਰੀ ਵਿਵਾਦਾਂ ‘ਚ ਘਿਰੀ, ਧੋਖਾਧੜੀ ਦੇ ਮਾਮਲੇ ‘ਚ ਗੈਰ ਜ਼ਮਾਨਤੀ ਵਾਰੰਟ ਜਾਰੀ
ਹਰਿਆਣਵੀਂ ਡਾਂਸਰ ਸਪਨਾ ਚੌਧਰੀ (Sapna Choudhary) ਦੀਆਂ ਮੁਸ਼ਕਿਲਾਂ ਵਧ ਚੁੱਕੀਆ ਹਨ । ਹੁਣ ਉਸ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਇਆ ਹੈ।ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਸਪਨਾ ਚੌਧਰੀ ਦੇ ਖਿਲਾਫ ਇਹ ਵਾਰੰਟ ਜਾਰੀ ਕੀਤਾ ਹੈ । ਜਿਸ ਦੇ ਕਾਰਨ ਡਾਂਸਰ ‘ਤੇ ਗ੍ਰਿਫਤਾਰੀ ਦਾ ਖਤਰਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਸਪਨਾ ਨੇ ਕੋਰਟ ‘ਚ ਪੇਸ਼ ਹੋਣਾ ਸੀ ਪਰ ਨਿਰਧਾਰਤ ਤਰੀਕ ‘ਤੇ ਉਹ ਨਹੀਂ ਪਹੁੰਚੀ । ਜਿਸ ਤੋਂ ਬਾਅਦ ਕੋਰਟ ਦੇ ਵੱਲੋਂ ਉਸ ਦੇ ਖਿਲਾਫ ਇਹ ਵਾਰੰਟ ਜਾਰੀ ਕੀਤੇ ਗਏ ਹਨ।
ਹੋਰ ਪੜ੍ਹੋ : ਧਰਮਿੰਦਰ ਨੇ ਆਪਣੇ ਫਾਰਮ ਹਾਊਸ ਦਾ ਸਾਂਝਾ ਕੀਤਾ ਵੀਡੀਓ, ਗਾਲ੍ਹੜ ਨਾਲ ਮਸਤੀ ਕਰਦੇ ਆਏ ਨਜ਼ਰ
ਆਪਣੇ ਡਾਂਸ ਦੇ ਨਾਲ ਬਣਾਈ ਪਛਾਣ
ਹਰਿਆਣਵੀਂ ਡਾਂਸਰ ਸਪਨਾ ਚੌਧਰੀ ਨੇ ਆਪਣੇ ਡਾਂਸ ਦੇ ਨਾਲ ਦੇਸ਼ ਭਰ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ।ਸਪਨਾ ਚੌਧਰੀ ਦੇ ਡਾਂਸ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਸਪਨਾ ਚੌਧਰੀ ਆਪਣੇ ਬਿੰਦਾਸ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ।
_7b8ab5e33ecca814d37fb92f79ce7a4a_1280X720.webp)
ਸਪਨਾ ਚੌਧਰੀ ਜਿੱਥੇ ਆਪਣੇ ਸਟੇਜ ਸ਼ੋਅ ਦੇ ਨਾਲ ਲੋਕਾਂ ਦਾ ਦਿਲ ਜਿੱਤਦੀ ਹੋਈ ਨਜ਼ਰ ਆਉਂਦੀ ਹੈ, ਉੱਥੇ ਹੀ ਕਈ ਗੀਤਾਂ ‘ਚ ਵੀ ਉਹ ਨਜ਼ਰ ਆ ਚੁੱਕੀ ਹੈ, ਉਹ ਕਈ ਰਿਆਲਟੀ ਸ਼ੋਅਸ ‘ਚ ਵੀ ਨਜ਼ਰ ਆ ਚੁੱਕੀ ਹੈ। ਉਹ ਮਸ਼ਹੂਰ ਸ਼ੋਅ ਬਿੱਗ ਬੌਸ ‘ਚ ਵੀ ਦਿਖਾਈ ਦਿੱਤੀ ਸੀ।

ਸਪਨਾ ਚੌਧਰੀ ਦੀ ਨਿੱਜੀ ਜ਼ਿੰਦਗੀ
ਸਪਨਾ ਚੌਧਰੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਲਾਕਡਾਊਨ ਦੇ ਦੌਰਾਨ ਆਪਣੇ ਪੁੱਤਰ ਦੇ ਜਨਮ ਬਾਰੇ ਦੱਸ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਕਿਉਂਕਿ ਉਸ ਦੇ ਵਿਆਹ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗਿਆ ਸੀ ।ਜਿਸ ਤੋਂ ਬਾਅਦ ਸਪਨਾ ਦੇ ਪਤੀ ਨੇ ਸਾਹਮਣੇ ਆ ਕੇ ਬਿਆਨ ਦਿੱਤਾ ਸੀ ਕਿ ਲਾਕਡਾਊਨ ਦੇ ਦੌਰਾਨ ਉਨ੍ਹਾਂ ਦਾ ਵਿਆਹ ਹੋਇਆ ਸੀ ਅਤੇ ਘਰ ‘ਚ ਕਿਸੇ ਦੀ ਮੌਤ ਹੋ ਜਾਣ ਕਾਰਨ ਇਹ ਵਿਆਹ ਬਹੁਤ ਹੀ ਸਾਦਾ ਤੇ ਚੁੱਪ ਚਾਪ ਤਰੀਕੇ ਨਾਲ ਹੋਇਆ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
