ਕੀ ਮਾਂ ਬਣ ਗਈ ਹੈ ਦੀਪਿਕਾ ਪਾਦੂਕੋਣ ! ਸੋਸ਼ਲ ਮੀਡੀਆ ‘ਤੇ ਹਸਪਤਾਲ ਤੋਂ ਅਦਾਕਾਰਾ ਦੀ ਤਸਵੀਰ ਹੋ ਰਹੀ ਵਾਇਰਲ
ਦੀਪਿਕਾ ਪਾਦੂਕੋਣ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਅਦਾਕਾਰਾ ਨਵ-ਜਨਮੇ ਬੱਚੇ ਤੇ ਆਪਣੇ ਪਤੀ ਰਣਵੀਰ ਸਿੰਘ ਦੇ ਨਾਲ ਨਜ਼ਰ ਆ ਰਹੀ ਹੈ।
ਕੀ ਮਾਂ ਬਣ ਗਈ ਹੈ ਦੀਪਿਕਾ ਪਾਦੂਕੋਣ ! ਸੋਸ਼ਲ ਮੀਡੀਆ ‘ਤੇ ਹਸਪਤਾਲ ਤੋਂ ਅਦਾਕਾਰਾ ਦੀ ਤਸਵੀਰ ਹੋ ਰਹੀ ਵਾਇਰਲ
ਦੀਪਿਕਾ ਪਾਦੂਕੋਣ (Deepika Padukone) ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਅਦਾਕਾਰਾ ਨਵ-ਜਨਮੇ ਬੱਚੇ ਤੇ ਆਪਣੇ ਪਤੀ ਰਣਵੀਰ ਸਿੰਘ ਦੇ ਨਾਲ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਨੂੰ ਇਹ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ ਕਿ ਅਦਾਕਾਰਾ ਬੇਟੇ ਦੀ ਮਾਂ ਬਣ ਗਈ ਹੈ।ਤਸਵੀਰ ‘ਚ ਅਦਾਕਾਰਾ ਹਸਪਤਾਲ ਦੇ ਬੈੱਡ ‘ਤੇ ਲੇਟੀ ਹੈ ਜਦੋਂਕਿ ਰਣਵੀਰ ਵੀ ਉਸੇ ਬੈੱਡ ‘ਤੇ ਇੱਕ ਪਾਸੇ ਬੈਠੇ ਹੋਏ ਨਵ-ਜਨਮੇ ਬੱਚੇ ਦਾ ਹੱਥ ਫੜ੍ਹੇ ਹੋਏ ਦਿਖਾਈ ਦੇ ਰਹੇ ਹਨ । ਜਿਸ ਤੋਂ ਹਰ ਕਿਸੇ ਨੂੰ ਲੱਗਿਆ ਦੀਪਿਕਾ ਦੇ ਘਰ ਸ਼ਾਇਦ ਬੱਚੇ ਨੇ ਜਨਮ ਲਿਆ ਹੈ, ਪਰ ਅਜਿਹਾ ਕੁਝ ਨਹੀਂ ਹੈ।

ਹੋਰ ਪੜ੍ਹੋ : ਐਕਟਰ ਬਣਨ ਦੇ ਲਈ ਸਰਦਾਰ ਸੋਹੀ ਬਿਨ੍ਹਾਂ ਦੱਸੇ ਭੱਜ ਗਏ ਸਨ ਘਰੋਂ, ਜਾਣੋ ਦਿਲਚਸਪ ਕਿੱਸਾ
ਕੀ ਹੈ ਤਸਵੀਰ ਦਾ ਸੱਚ
ਇਸ ਤਸਵੀਰ ਦੇ ਵਾਇਰਲ ਹੁੰਦੇ ਹੀ ਫੈਨਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ । ਪਰ ਅਸਲ ‘ਚ ਇਹ ਖ਼ਬਰ ਅਫਵਾਹ ਹੈ ਕਿਉਂਕਿ ਦੀਪਿਕਾ ਦੀ ਡਿਲੀਵਰੀ ਸਤੰਬਰ ‘ਚ ਹੋਣੀ ਹੈ ਅਤੇ ਇਹ ਤਸਵੀਰ ਮਾਰਫਡ ਹੈ। ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਕੁਝ ਦਿਨ ਪਹਿਲਾਂ ਹੀ ਦੀਪਿਕਾ ਫ਼ਿਲਮ ਦੇ ਪ੍ਰਮੋਸ਼ਨ ਦੇ ਦੌਰਾਨ ਸਪਾਟ ਹੋਈ ਸੀ । ਜਿਸ ‘ਚ ਉਹ ਬਲੈਕ ਡਰੈੱਸ ‘ਚ ਨਜ਼ਰ ਆਈ ਸੀ ।

ਦੀਪਿਕਾ ਪਾਦੂਕੋਣ ਦਾ ਵਰਕ ਫ੍ਰੰਟ
ਦੀਪਿਕਾ ਪਾਦੂਕੋਣ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਹਿੱਟ ਫ਼ਿਲਮਾਂ ਦੇ ਰਹੀ ਹੈ। ਹਾਲ ਹੀ ‘ਚ ਉਸ ਦੀ ‘ਕਲਕੀ’ ਫ਼ਿਲਮ ਆਈ ਹੈ। ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
