ਕੈਂਸਰ ਨਾਲ ਜੂਝ ਰਹੀ ਹਿਨਾ ਖ਼ਾਨ ਨੇ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕੀਤੀ ਸ਼ਾਪਿੰਗ,ਹੌਟ ਚਾਕਲੇਟ ਦਾ ਲਿਆ ਅਨੰਦ

ਹਿਨਾ ਖ਼ਾਨ ਇਨ੍ਹੀਂ ਦਿਨੀਂ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਕੈਂਸਰ ਦੀ ਸਟੇਜ ਤਿੰਨ ਦੇ ਨਾਲ ਜੂਝ ਰਹੀ ਅਦਾਕਾਰਾ ਪੂਰੀ ਜ਼ਿੰਦਾਦਿਲੀ ਦੇ ਨਾਲ ਜਿਉਂ ਰਹੀ ਹੈ। ਉਹ ਆਏ ਦਿਨ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕਰ ਰਹੀ ਹੈ।

Reported by: PTC Punjabi Desk | Edited by: Shaminder  |  August 21st 2024 06:01 PM |  Updated: August 21st 2024 06:01 PM

ਕੈਂਸਰ ਨਾਲ ਜੂਝ ਰਹੀ ਹਿਨਾ ਖ਼ਾਨ ਨੇ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕੀਤੀ ਸ਼ਾਪਿੰਗ,ਹੌਟ ਚਾਕਲੇਟ ਦਾ ਲਿਆ ਅਨੰਦ

ਹਿਨਾ ਖ਼ਾਨ (Hina Khan) ਇਨ੍ਹੀਂ ਦਿਨੀਂ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਕੈਂਸਰ ਦੀ ਸਟੇਜ ਤਿੰਨ ਦੇ ਨਾਲ ਜੂਝ ਰਹੀ ਅਦਾਕਾਰਾ ਪੂਰੀ ਜ਼ਿੰਦਾਦਿਲੀ ਦੇ ਨਾਲ ਜਿਉਂ ਰਹੀ ਹੈ। ਉਹ ਆਏ ਦਿਨ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਅੱਜ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰਾ ਕਿਸੇ ਟੂਰਿਸਟ ਪਲੇਸ ‘ਤੇ ਨਜ਼ਰ ਆ ਰਹੀ ਹੈ।

 ਹੋਰ ਪੜ੍ਹੋ : ਹਰਭਜਨ ਸਿੰਘ ਨੇ ਆਪਣੀਆਂ ਭੈਣਾਂ ਦੇ ਨਾਲ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਵੀਡੀਓ ‘ਚ ਉਸ ਨੇ ਉਸ ਜਗ੍ਹਾ ਦੀ ਲੋਕੇਸ਼ਨ ਖਾਣੇ ਦੀ ਝਲਕ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਕੁਝ ਦਿਨ ਪਹਿਲਾਂ ਵੀ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ ।

ਜਿਸ ‘ਚ ਉਹ ਖੁਦ ਨੂੰ ਟਰੀਟ ਦਿੰਦੀ ਹੋਈ ਨਜ਼ਰ ਆਈ ਸੀ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਕਾਰਾ ਨੇ ਲਿਖਿਆ ਸੀ ‘ਇੱਕ ਮਹੀਨੇ ਬਾਅਦ ਮੈਂ ਕੁਝ ਸ਼ਾਪਿੰਗ ਕੀਤੀ ਅਤੇ ਹੌਟ ਚਾਕਲੇਟ ਦਾ ਅਨੰਦ ਮਾਣਿਆ । ਮੈਂ ਖੁਦ ਨੂੰ ਪਿਆਰ ਕੀਤਾ’। ਹਿਨਾ ਖ਼ਾਨ ਨੇ ਇਸ ਤੋਂ ਪਹਿਲਾਂ ਖੁਦ ਦੇ ਲਈ ਤਿਆਰ ਕੀਤੇ ਵਿੱਗ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ । 

ਹਿਨਾ ਖ਼ਾਨ ਦਾ ਵਰਕ ਫ੍ਰੰਟ

ਹਿਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਟੀਵੀ ਇੰਡਸਟਰੀ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ । ਹਾਲ ਹੀ ‘ਚ ਉਹ ਗਿੱਪੀ ਗਰੇਵਾਲ ਦੇ ਨਾਲ ਪੰਜਾਬੀ ਫ਼ਿਲਮ ‘ਚ ਵੀ ਨਜ਼ਰ ਆਈ ਸੀ। 

 

- PTC PUNJABI


Popular Posts