Inderjit Nikku : ਇੰਦਰਜੀਤ ਨਿੱਕੂ ਦਾ ਧਾਰਮਿਕ ਗੀਤ 'ਸਤਿ ਸ਼੍ਰੀ ਅਕਾਲ' ਹੋਇਆ ਰਿਲੀਜ਼ , ਲੋਕਾਂ ਨੇ ਗਾਇਕ ਨੂੰ ਟ੍ਰੋਲ ਕਰਦਿਆਂ ਕਿਹਾ- 'ਬਾਗੇਸ਼ਵਰ ਬਾਬੇ ਦਾ ਚਮਚਾ'
ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਕਸਰ ਕਿਸੇ ਨਾ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣੇ ਰਹਿੰਦੇ ਹਨ।ਹਾਲ ਹੀ 'ਚ 'ਚ ਗਾਇਕ ਨੇ ਆਪਣਾ ਨਵਾਂ ਧਾਰਮਿਕ ਗੀਤ 'ਸਤਿ ਸ਼੍ਰੀ ਅਕਾਲ' ਰਿਲੀਜ਼ ਕੀਤਾ ਹੈ। ਇਸ ਗੀਤ ਦੇ ਬੋਲ ਬੇਹੱਦ ਪਿਆਰੇ ਹਨ ਅਤੇ ਨਿੱਕੂ ਨੇ ਇਸ ਗਾਣੇ ਨੂੰ ਗਾਇਆ ਵੀ ਬਹੁਤ ਖੂਬਸੂਰਤੀ ਦੇ ਨਾਲ ਹੈ, ਪਰ ਲੋਕਾਂ ਦੀ ਨਫਰਤ ਹਾਲੇ ਵੀ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਨਿੱਕੂ ਦੇ ਗੀਤ ਰਿਲੀਜ਼ ਕਰਨ ਦੀ ਵੀਡੀਓ ਪਾਉਂਦੇ ਸਾਰ ਉਸ 'ਤੇ ਨੈਗਟਿਵ ਕਮੈਂਟਸ ਆ ਰਹੇ ਹਨ।
Inderjit Nikku : ਇੰਦਰਜੀਤ ਨਿੱਕੂ ਦਾ ਧਾਰਮਿਕ ਗੀਤ 'ਸਤਿ ਸ਼੍ਰੀ ਅਕਾਲ' ਹੋਇਆ ਰਿਲੀਜ਼ , ਲੋਕਾਂ ਨੇ ਗਾਇਕ ਨੂੰ ਟ੍ਰੋਲ ਕਰਦਿਆਂ ਕਿਹਾ- 'ਬਾਗੇਸ਼ਵਰ ਬਾਬੇ ਦਾ ਚਮਚਾ'
Inderjit Nikku Trolled: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਕਸਰ ਕਿਸੇ ਨਾ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਨਿੱਕੂ ਜ਼ਿਆਦਾਤਰ ਨੈਗਟਿਵ ਕਾਰਨਾਂ ਕਰਕੇ ਹੀ ਸੁਰਖੀਆਂ 'ਚ ਰਹਿੰਦੇ ਹਨ। ਇੱਕ ਸਾਲ ਪਹਿਲਾਂ ਨਿੱਕੂ ਉਦੋਂ ਲਾਈਮਲਾਈਟ 'ਚ ਆਏ, ਜਦੋਂ ਉਨ੍ਹਾਂ ਦੀ ਬਾਬਾ ਬਾਗੇਸ਼ਵਰ ਦੇ ਦਰਬਾਰ ਤੋਂ ਵੀਡੀਓ ਵਾਇਰਲ ਹੋਈ ਸੀ। ਵੀਡੀਓ ਵਾਇਰਲ ਹੋਣ 'ਤੇ ਦੁਨੀਆ ਭਰ ਦੇ ਪੰਜਾਬੀਆਂ ਨੇ ਨਿੱਕੂ ਵੱਲ ਮਦਦ ਦਾ ਹੱਥ ਵਧਾਇਆ ਸੀ।
ਇਸ ਤੋਂ ਬਾਅਦ ਗਾਇਕੀ ਦੀ ਦੁਨੀਆਂ 'ਚ ਇੰਦਰਜੀਤ ਨਿੱਕੂ ਦੀ ਦੂਜੀ ਪਾਰੀ ਸ਼ੁਰੂ ਹੋ ਗਈ ਹੈ,ਪਰ ਇਸ ਦਰਮਿਆਨ ਗਾਇਕ ਮੁੜ ਇੱਕ ਵਾਰ ਫਿਰ ਤੋਂ ਬਾਗੇਸ਼ਵਰ ਧਾਮ 'ਚ ਨਜ਼ਰ ਆਏ ਤਾਂ ਇਹੀ ਉਨ੍ਹਾਂ ਦੀ ਸਭ ਤੋਂ ਵੱਡੀ ਗ਼ਲਤੀ ਰਹੀ। ਇਸ ਤੋਂ ਬਾਅਦ ਤੋਂ ਹੀ ਇੰਦਰਜੀਤ ਨਿੱਕੂ ਲਗਾਤਾਰ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਹਨ।
ਹਾਲ ਹੀ 'ਚ 'ਚ ਗਾਇਕ ਨੇ ਆਪਣਾ ਨਵਾਂ ਧਾਰਮਿਕ ਗੀਤ 'ਸਤਿ ਸ਼੍ਰੀ ਅਕਾਲ' ਰਿਲੀਜ਼ ਕੀਤਾ ਹੈ। ਇਸ ਗੀਤ ਦੇ ਬੋਲ ਬੇਹੱਦ ਪਿਆਰੇ ਹਨ ਅਤੇ ਨਿੱਕੂ ਨੇ ਇਸ ਗਾਣੇ ਨੂੰ ਗਾਇਆ ਵੀ ਬਹੁਤ ਖੂਬਸੂਰਤੀ ਦੇ ਨਾਲ ਹੈ, ਪਰ ਲੋਕਾਂ ਦੀ ਨਫਰਤ ਹਾਲੇ ਵੀ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਨਿੱਕੂ ਦੇ ਗੀਤ ਰਿਲੀਜ਼ ਕਰਨ ਦੀ ਵੀਡੀਓ ਪਾਉਂਦੇ ਸਾਰ ਉਸ 'ਤੇ ਨੈਗਟਿਵ ਕਮੈਂਟਸ ਆ ਰਹੇ ਹਨ।
ਹੋਰ ਪੜ੍ਹੋ: Sidharth Shukla Death Anniversary: ਸਿਥਾਰਥ ਸ਼ੁਕਲਾ ਦੀ ਦੂਜੀ ਬਰਸੀ ਅੱਜ, ਸਿਧਾਰਥ ਨੂੰ ਯਾਦ ਕਰ ਭਾਵੁਕ ਹੋਏ ਫੈਨਜ਼
ਲੋਕ ਕਰ ਰਹੇ ਟ੍ਰੋਲ
ਨਿੱਕੂ ਦੀ ਇਸ ਵੀਡੀਓ 'ਤੇ ਲੋਕ ਬਾਗੇਵਸ਼ਰ ਬਾਬੇ ਦਾ ਨਾਮ ਲੈ ਕੇ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਜ਼ਿਆਦਾਤਰ ਲੋਕ ਨਿੱਕੂ ਨੂੰ ਬਾਗੇਸ਼ਵਰ ਬਾਬੇ ਦਾ ਚਮਚਾ ਦੱਸ ਰਹੇ ਹਨ। ਇਸ ਦੇ ਨਾਲ ਨਾਲ ਕੁੱਝ ਲੋਕਾਂ ਨੇ ਕਮੈਂਟਸ 'ਚ ਨਿੱਕੂ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਹੈ।

ਕਾਬਿਲੇਗ਼ੌਰ ਹੈ ਕਿ ਹਾਲ ਹੀ ;ਚ ਨਿੱਕੂ ਨੇ ਨਫਰਤ ਕਰਨ ਵਾਲਿਆ ਨੂੰ ਜਵਾਬ ਦੇਣ ਲਈ 2 ਗੀਤ ਰਿਲੀਜ਼ ਕੀਤੇ ਸੀ। ਇਨ੍ਹਾਂ ਗੀਤਾਂ 'ਚ ਨਿੱਕੂ ਨੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਸੀ ਤੇ ਨਾਲ ਹੀ ਪੰਜਾਬ ਦੇ ਲੋਕਾਂ ਤੋਂ ਮੁਆਫੀ ਵੀ ਮੰਗੀ ਸੀ, ਪਰ ਲੱਗਦਾ ਹੈ ਕਿ ਪੰਜਾਬੀ ਹਾਲੇ ਨਿੱਕੂ ਨੂੰ ਮੁਆਫ ਕਰਨ ਦੇ ਮੂਡ ;ਚ ਨਹੀਂ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
