Jassi Gill: ਗਾਇਕ ਜੱਸੀ ਗਿੱਲ ਨੇ ਪਹਿਲੀ ਵਾਰ ਵਿਖਾਈ ਆਪਣੇ ਪੁੱਤ ਦੀ ਝਲਕ, ਧੀ ਤੇ ਪੁੱਤ ਨਾਲ ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ
ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ ਬੀਤੇ ਦਿਨੀਂ ਦੂਜੀ ਵਾਰ ਪਿਤਾ ਬਣੇ ਤੇ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਹਾਲ ਹੀ 'ਚ ਗਾਇਕ ਨੇ ਪਹਿਲੀ ਵਾਰ ਫੈਨਜ਼ ਨੂੰ ਆਪਣੇ ਪੁੱਤਰ ਦੀ ਝਲਕ ਵਿਖਾਈ ਹੈ। ਜੱਸੀ ਗਿੱਲ ਨੇ ਆਪਣੀ ਧੀ ਤੇ ਪੁੱਤਰ ਦੀ ਕਿਊਟ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
Jassi Gill: ਗਾਇਕ ਜੱਸੀ ਗਿੱਲ ਨੇ ਪਹਿਲੀ ਵਾਰ ਵਿਖਾਈ ਆਪਣੇ ਪੁੱਤ ਦੀ ਝਲਕ, ਧੀ ਤੇ ਪੁੱਤ ਨਾਲ ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ
Jassi Gill son pics: ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ ਅਕਸਰ ਆਪਣੇ ਗਾਣਿਆਂ ਕਰਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਨੇ । ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਹੀ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਭਾਵੇਂ ਉਹ ਉਨ੍ਹਾਂ ਦੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਹੋਣ ਜਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਹੋਣ। ਹਾਲ ਹੀ ਵਿੱਚ ਗਾਇਕ ਨੇ ਪਹਿਲੀ ਵਾਰ ਫੈਨਜ਼ ਨੂੰ ਪਹਿਲੀ ਵਾਰ ਆਪਣੇ ਬੇਟੇ ਦੀ ਝਲਕ ਵਿਖਾਈ ਹੈ।

ਦੱਸ ਦਈਏ ਕਿ ਗਾਇਕ ਜੱਸ ਗਿੱਲ ਤਿੰਨ ਮਹੀਨੇ ਪਹਿਲਾਂ ਹੀ ਦੂਜੀ ਵਾਰ ਪਿਤਾ ਬਣੇ ਹਨ। ਜੱਸੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਬੜੇ ਹੀ ਧੂਮਧਾਮ ਨਾਲ ਬੇਟੇ ਦਾ ਸਵਾਗਤ ਕੀਤਾ। ਹਾਲ ਹੀ ਵਿੱਚ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ।
ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਗਾਇਕ ਨੇ ਆਪਣੇ ਬੱਚਿਆਂ ਲਈ ਬੇਹੱਦ ਹੀ ਪਿਆਰਾ ਜਿਹਾ ਕੈਪਸ਼ਨ ਲਿਖਿਆ ਹੈ। ਗਾਇਕ ਨੇ ਆਪਣੀ ਇੰਸਟਾ ਪੋਸਟ ਵਿੱਚ ਲਿਖਿਆ, 'ਆਓ ਮੈਂ ਤੁਹਾਨੂੰ ਸਾਡੇ ਪ੍ਰਿੰਸ ਜੈਜ਼ਵਿਨ ਗਿੱਲ 👶🏻 ਨਾਲ ਮਿਲਵਾਉਂਦਾ ਹਾਂ। ਤੁਹਾਨੂੰ ਸਾਡੀ ਦੁਨੀਆਂ ਵਿੱਚ ਆਏ ਨੂੰ 90 ਦਿਨ ਹੋ ਗਏ ਹਨ❤️❤️, ਤੁਸੀਂ ਇੱਕ ਛੋਟੀ ਜਿਹੀ ਬਲੈਸਿੰਗ ਹੋ! ਅਸੀਂ ਇਸ ਤੋਂ ਜ਼ਿਆਦਾ ਖੁਸ਼ਕਿਮਸਤ ਨਹੀਂ ਹੋ ਸਕਦੇ 💙 Happy three months b’day my boy 😘। '
ਇਸ ਵੀਡੀਓ ਦੇ ਵਿੱਚ ਗਾਇਕ ਨੇ ਆਪਣੀ ਧੀ ਰੋਜਸ ਕੌਰ ਤੇ ਨ੍ਹਿੱਕੇ ਜਿਹੇ ਪੁੱਤਰ ਦੀ ਪਹਿਲੀ ਝਲਕ ਵਿਖਾਈ ਹੈ। ਗਾਇਕ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਸ ਦੀ ਰੋਜਸ ਆਪਣੇ ਨਿੱਕੇ ਜਿਹੇ ਭਰਾ ਨੂੰ ਬੜੇ ਹੀ ਪਿਆਰ ਨਾਲ ਗੋਦ ਵਿੱਚ ਫੜ ਕੇ ਬੈਠੀ ਹੈ। ਇਸ ਵੀਡੀਓ ਦੇ ਬੈਕਗ੍ਰਾਊਡ ਵਿੱਚ ਗੁਰਦਾਸ ਮਾਨ ਦਾ ਗੀਤ ਛੱਲਾ ਚੱਲ ਰਿਹਾ ਹੈ।
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰੋਜਸ ਆਪਣੇ ਭਰਾ ਨੂੰ ਗੋਦ ਵਿੱਚ ਲੈ ਕੇ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । ਇਸ ਤੋਂ ਪਹਿਲਾਂ ਵੀ ਜੱਸੀ ਗਿੱਲ ਅਕਸਰ ਧੀ ਰੋਜਸ ਦੇ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰਦੇ ਹਨ।

ਫੈਨਜ਼ ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਬਹੁਤ ਪਿਆਰ ਦੇ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਤੇ ਸਾਥੀ ਕਲਾਕਾਰ ਜੱਸੀ ਗਿੱਲ ਨੂੰਵਧਾਈਆਂ ਦੇ ਰਹੇ ਹਨ। ਦੱਸ ਦਈਏ ਕਿ ਹਾਲ ਹੀ 'ਚ ਗਾਇਕ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨਾਲ ਫ਼ਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ 'ਚ ਨਜ਼ਰ ਆਏ ਸਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
