ਗੋਰੇ ਵੀ ਹੋਏ ਦਿਲਜੀਤ ਦੋਸਾਂਝ ਦੇ ਫੈਨ, ਜਿੰਮੀ ਫੈਲੋਨ ਨੇ ਬੰਨੇ ਗਾਇਕ ਦੀ ਤਰੀਫਾਂ ਦੇ ਪੁੱਲ੍ਹ ਕਿਹਾ- we love you
ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਲਗਾਤਾਰ ਸੁਰਖੀਆਂ ਵਿੱਚ ਛਾਏ ਹੋਏ ਹਨ। ਜਿੱਥੇ ਇੱਕ ਪਾਸੇ ਦਿਲਜੀਤ ਆਪਣੇ ਦਿਲ-ਇਲੂਮਿਨਾਟੀ ਤੋਂ ਬਾਅਦ ਜਿੰਮੀ ਫੈਲੋਨ ਦੇ ਸ਼ੋਅ 'ਚ ਸ਼ਿਰਕਤ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ। ਹਾਲ ਹੀ ਵਿੱਚ ਅਮਰੀਕੀ ਅਦਾਕਾਰ ਜਿੰਮੀ ਫੈਲੋਨ ਨੇ ਦਿਲਜੀਤ ਦੋਸਾਂਝ ਦੀ ਰੱਜ ਕੇ ਤਾਰੀਫ ਕੀਤੀ ਤੇ ਉਨ੍ਹਾਂ ਨੂੰ ਇੱਕ ਗਲੋਬਲ ਸੈਨਸੇਸ਼ਨ ਤੇ ਸਟਾਰ ਦੱਸਿਆ।
ਗੋਰੇ ਵੀ ਹੋਏ ਦਿਲਜੀਤ ਦੋਸਾਂਝ ਦੇ ਫੈਨ, ਜਿੰਮੀ ਫੈਲੋਨ ਨੇ ਬੰਨੇ ਗਾਇਕ ਦੀ ਤਰੀਫਾਂ ਦੇ ਪੁੱਲ੍ਹ ਕਿਹਾ- we love you
Jimmy Fallon praised Diljit Dosanjh: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਲਗਾਤਾਰ ਸੁਰਖੀਆਂ ਵਿੱਚ ਛਾਏ ਹੋਏ ਹਨ। ਜਿੱਥੇ ਇੱਕ ਪਾਸੇ ਦਿਲਜੀਤ ਆਪਣੇ ਦਿਲ-ਇਲੂਮਿਨਾਟੀ ਤੋਂ ਬਾਅਦ ਜਿੰਮੀ ਫੈਲੋਨ ਦੇ ਸ਼ੋਅ 'ਚ ਸ਼ਿਰਕਤ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ। ਹਾਲ ਹੀ ਵਿੱਚ ਅਮਰੀਕੀ ਅਦਾਕਾਰ ਜਿੰਮੀ ਫੈਲੋਨ ਨੇ ਦਿਲਜੀਤ ਦੋਸਾਂਝ ਦੀ ਰੱਜ ਕੇ ਤਾਰੀਫ ਕੀਤੀ ਤੇ ਉਨ੍ਹਾਂ ਨੂੰ ਇੱਕ ਗਲੋਬਲ ਸੈਨਸੇਸ਼ਨ ਤੇ ਸਟਾਰ ਦੱਸਿਆ।
ਹਾਲ ਹੀ ਵਿੱਚ ਦਿਲਜੀਤ ਦੋਸਾਂਝ ਮਸ਼ਹੂਰ ਅਮਰੀਕੀ ਅਦਾਕਾਰ ਜਿੰਮੀ ਫੈਲੋਨ ਦੇ ਸ਼ੋਅ ਵਿੱਚ ਪਹੁੰਚੇ। ਜਿਸ ਦੀ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕਰ ਰਹੇ ਹਨ।
ਹਾਲ ਹੀ ਵਿੱਚ ਜਿੰਮੀ ਫੈਲੋਨ ਤੇ ਦਿਲਜੀਤ ਦੋਸਾਂਝ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵਾਇਰਲ ਹੋ ਰਹੀ ਵੀਡੀਓ ਨੂੰ ਖ਼ੁਦ ਦਿਲਜੀਤ ਦੋਸਾਂਝ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ।
ਗਾਇਕ ਦਿਲਜੀਤ ਦੋਸਾਂਝ ਨੇ ਜਿੰਮੀ ਫੈਲੋਨ ਦੇ ਸ਼ੋਅ ਵਿੱਚ ਆਪਣਾ ਮਸ਼ਹੂਰ ਗੀਤ 'GOAT' ਗਾਇਆ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਦਾ ਗੀਤ ਮੈਂ ਹੁੰ ਪੰਜਾਬ ਵੀ ਗਾਇਆ। ਦਿਲਜੀਤ ਦੋਸਾਂਝ ਦੀ ਜਿੰਮੀ ਫੈਲੋਨ ਦੇ ਸ਼ੋਅ ਵਿੱਚ ਐਂਟਰੀ ਪੰਜਾਬੀਆਂ ਲਈ ਕਾਫੀ ਮਾਣ ਵਾਲੀ ਗੱਲ ਹੈ। ਫੈਨਜ਼ ਵੱਲੋਂ ਸ਼ੋਅ ਦੇ ਇਸ ਐਪੀਸੋਡ ਨੂੰ ਕਾਫੀ ਪਸੰਦ ਕੀਤਾ ਗਿਆ ਹੈ।
ਜਿੰਮੀ ਫੈਲੋਨ ਨੇ ਦਿਲਜੀਤ ਦੋਸਾਂਝ ਦੀ ਰੱਜ ਕੇ ਤਾਰੀਫ ਕੀਤੀ। ਜਿੰਮੀ ਨੇ ਜਿੱਥੇ ਇੱਕ ਪਾਸੇ ਜਿੰਮੀ ਫੈਲੋਨ ਨੇ ਦਿਲਜੀਤ ਦੋਸਾਂਝ ਤੋਂ ਪੰਜਾਬੀ ਬੋਲਣੀ ਸਿੱਖੀ ਉੱਥੇ ਹੀ ਦੂਜੇ ਪਾਸੇ ਜਿੰਮੀ ਨੇ ਕਿਹਾ ਕਿ ਦਿਲਜੀਤ ਦੋਸਾਂਝ ਇੱਕ ਗਲੋਬਲ ਸਟਾਰ ਹਨ ਤੇ ਬਹੁਤ ਹੀ ਪਿਆਰੇ ਕਲਾਕਾਰ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲਜੀਤ ਨੂੰ ਕਿਹਾ ਕਿ ਉਹ ਆਪਣੇ ਗੀਤਾਂ ਤੇ ਪਰਫਾਰਮੈਂਸ ਦੇ ਕੇ ਲੋਕਾਂ ਨੂੰ ਆਪਣਾ ਦੀਵਾਨਾਂ ਬਣਾ ਦਿੰਦੇ ਹਨ। ਦਿਲਜੀਤ ਦੋਸਾਂਝ ਨੂੰ ਜਿੰਮੀ ਫੈਲੋਨ ਨੇ ਕਿਹਾ ਕਿ ਭਰਾ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। '
ਹੋਰ ਪੜ੍ਹੋ : ਵਿਦੇਸ਼ 'ਚ ਗੁਰਦੁਆਰਾ ਸਾਹਿਬ ਮੱਥਾ ਟੇਕਣ ਪਹੁੰਚੇ ਦਿਲਜੀਤ ਦੋਸਾਂਝ, ਸਾਂਝੀ ਕੀਤੀ ਵੀਡੀਓ
ਦਿਲਜੀਤ ਦੋਸਾਂਝ ਨੇ ਜਿੰਮੀ ਫੈਲੋਨ ਨੂੰ ਆਪਣੇ ਸ਼ੋਅ ਵਿੱਚ ਸੱਦਣ ਲਈ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਨੇ ਆਪਣੇ ਦਰਸ਼ਕਾਂ ਤੇ ਫੈਨਜ਼ ਨੂੰ ਬਹੁਤ ਸਤਿਕਾਰ ਦਿੰਦੇ ਹੋਏ ਉਨ੍ਹਾਂ ਪਿਆਰ ਦੇਣ ਲਈ ਧੰਨਵਾਦ ਕੀਤਾ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
