ਕੌਰ ਬੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਸ਼ੌਂਕ ਸ਼ੌਂਕ ‘ਚ ਗਾਉਂਦੀ ਗਾਉਂਦੀ ਬਣੀ ਗਾਇਕਾ
ਕੌਰ ਬੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕਾ ਦੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਕੌਰ ਬੀ ਦਾ ਸਬੰਧ ਪੰਜਾਬ ਦੇ ਪਾਤੜਾਂ ਦੇ ਨਜ਼ਦੀਕ ਨਵਾਂ ਗਾਓਂ ਦੇ ਨਾਲ ਹੈ।ਕੌਰ ਬੀ ਦਾ ਅਸਲ ਨਾਂਅ ਬਲਜਿੰਦਰ ਕੌਰ ਹੈ, ਪਰ ਇੰਡਸਟਰੀ ‘ਚ ਉਸ ਨੂੰ ਕੌਰ ਬੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਕੌਰ ਬੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਸ਼ੌਂਕ ਸ਼ੌਂਕ ‘ਚ ਗਾਉਂਦੀ ਗਾਉਂਦੀ ਬਣੀ ਗਾਇਕਾ
ਕੌਰ ਬੀ (Kaur B) ਦਾ ਅੱਜ ਜਨਮ ਦਿਨ (Birtdhay) ਹੈ। ਇਸ ਮੌਕੇ ‘ਤੇ ਗਾਇਕਾ ਦੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਕੌਰ ਬੀ ਦਾ ਸਬੰਧ ਪੰਜਾਬ ਦੇ ਪਾਤੜਾਂ ਦੇ ਨਜ਼ਦੀਕ ਨਵਾਂ ਗਾਓਂ ਦੇ ਨਾਲ ਹੈ।ਕੌਰ ਬੀ ਦਾ ਅਸਲ ਨਾਂਅ ਬਲਜਿੰਦਰ ਕੌਰ ਹੈ, ਪਰ ਇੰਡਸਟਰੀ ‘ਚ ਉਸ ਨੂੰ ਕੌਰ ਬੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਗਾਇਕੀ ਦਾ ਸ਼ੌਂਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ। ਸਕੂਲ ਸਮੇਂ ਤੋਂ ਹੀ ਗਾਇਕਾ ਸੱਭਿਆਚਾਰਕ ਗਤੀਵਿਧੀਆਂ ‘ਚ ਭਾਗ ਲੈਂਦੀ ਸੀ ਅਤੇ ਇਸੇ ਤੋਂ ਉਸ ਨੂੰ ਗਾਉਣ ਦੀ ਚੇਟਕ ਲੱਗੀ
ਹੋਰ ਪੜ੍ਹੋ : ਹਿਨਾ ਖ਼ਾਨ ਦੀਆਂ ਹਸਪਤਾਲ ਤੋਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਮਾਂ ਦਾ ਰੋ-ਰੋ ਕੇ ਬੁਰਾ ਹਾਲ
ਵਾਇਸ ਆਫ਼ ਪੰਜਾਬ ‘ਚ ਕੀਤਾ ਪਰਫਾਰਮ
ਕੌਰ ਬੀ ਨੇ ਆਪਣੀ ਇਸ ਪ੍ਰਤਿਭਾ ਨੂੰ ਨਿਖਾਰਨ ਦੇ ਲਈ ਕਈ ਟੀਵੀ ਰਿਆਲਟੀ ਸ਼ੋਅਜ਼ ‘ਚ ਵੀ ਹਿੱਸਾ ਲਿਆ ਅਤੇ ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ਼ ਪੰਜਾਬ ‘ਚ ਵੀ ਪਰਫਾਰਮ ਕੀਤਾ ਸੀ । ਕੌਰ ਬੀ ਆਪਣੇ ਮਾਪਿਆਂ ਦੀ ਲਾਡਲੀ ਧੀ ਹੈ ਅਤੇ ਮਾਪੇ ਵੀ ਉਸ ‘ਤੇ ਖੂਬ ਪਿਆਰ ਲੁਟਾਉਂਦੇ ਹਨ ।
_46f0f3f80b0af32990ca459c52b04016_1280X720.webp)
ਮਿਊਜ਼ਿਕ ਕਰੀਅਰ ਦੀ ਸ਼ੁਰੂਆਤ
ਕੌਰ ਬੀ ਦੇ ਮਿਊਜ਼ਿਕ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ’ ਦੇ ਨਾਲ ਕੀਤੀ ਸੀ । ਇਸ ਫ਼ਿਲਮ ‘ਚ ਉਸ ਦਾ ਕਲਾਸਮੇਟ ਗੀਤ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ। ਇਸ ਤੋਂ ਇਲਾਵਾ ਆਪਣੇ ਗੀਤ ਪੀਜ਼ਾ ਹੱਟ, ਪਰਾਂਦਾ, ਜਸਟ ਦੇਸੀ, ਮਿੱਤਰਾਂ ਦੇ ਬੂਟ, ਬਜਟ ਸਣੇ ਕਈ ਹਿੱਟ ਗੀਤ ਦੇ ਕੇ ਇੰਡਸਟਰੀ ‘ਚ ਧੱਕ ਪਾਈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
