Thursday, 28th of May 2026

ਕਿਲੀ ਪੌਲ ਨੇ ਸਿੱਧੂ ਮੂਸੇਵਾਲਾ ਦੇ ਗੀਤ 'Regret' 'ਤੇ ਬਣਾਈ ਰੀਲ, ਸ਼ਰਧਾਂਜਲੀ ਦਿੰਦੇ ਹੋਏ ਆਖੀ ਇਹ ਗੱਲ

ਮਸ਼ਹੂਰ ਸੋਸ਼ਲ ਮੀਡੀਆ ਇਨਫਿਊਲੈਂਸਰ ਕਿਲੀ ਪੌਲ ਨੇ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'Regret' ਨੂੰ ਗਾਇਆ ਹੈ, ਗੀਤ ਨੂੰ ਗਾਉਣ ਤੋਂ ਬਾਅਦ ਉਸ ਨੇ ਇਸੇ ਗੀਤ ਉਤੇ ਰੀਲ ਵੀ ਬਣਾਈ ਹੈ।ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।

Reported by: PTC Punjabi Desk | Edited by: Pushp Raj  |  July 28th 2024 11:00 AM |  Updated: July 27th 2024 07:14 PM

ਕਿਲੀ ਪੌਲ ਨੇ ਸਿੱਧੂ ਮੂਸੇਵਾਲਾ ਦੇ ਗੀਤ 'Regret' 'ਤੇ ਬਣਾਈ ਰੀਲ, ਸ਼ਰਧਾਂਜਲੀ ਦਿੰਦੇ ਹੋਏ ਆਖੀ ਇਹ ਗੱਲ

Kili Paul Reel On Sidhu Moose Wala Song: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਪੂਰਾ ਹੋਣ ਵਾਲਾ ਹੈ। ਉਨ੍ਹਾਂ ਦੇ ਚਾਹੁਣ ਵਾਲੇ ਅੱਜ ਵੀ ਗਾਇਕ ਨੂੰ ਉਨ੍ਹਾਂ ਦੇ ਗੀਤਾਂ ਰਾਹੀਂ ਯਾਦ ਕਰਦੇ ਹਨ। ਇਹੀ ਨਹੀਂ ਅੱਜ ਵੀ ਸਿੱਧੂ ਦੇ ਗੀਤਾਂ ਨੂੰ ਪੂਰੀ ਦੁਨੀਆ 'ਚ ਸੁਣਿਆ ਜਾ ਰਿਹਾ ਹੈ। ਹਾਲ ਹੀ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਿਊਲੈਂਸਰ ਕਿਲੀ ਪੌਲ ਨੇ ਸਿੱਧੂ ਮੂਸੇਵਾਲਾ ਦੇ ਗੀਤ ਉੱਤੇ ਆਪਣੀ ਨਵੀਂ ਰੀਲ ਬਣਾਈ ਹੈ ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।  

 ਹਾਲ ਹੀ ਵਿੱਚ ਕਿਲੀ ਪੌਲ ਨੇ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'Regret' ਨੂੰ ਗਾਇਆ ਹੈ, ਗੀਤ ਨੂੰ ਗਾਉਣ ਤੋਂ ਬਾਅਦ ਉਸ ਨੇ ਇਸੇ ਗੀਤ ਉਤੇ ਰੀਲ ਵੀ ਬਣਾਈ ਹੈ। ਜਿਓ ਹੀ ਕਿਲੀ ਪੌਲ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਤਿਓ ਹੀ ਪ੍ਰਸ਼ੰਸਕਾਂ ਨੇ ਇਸ ਉਤੇ ਆਪਣੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਇੱਕ ਪ੍ਰਸ਼ੰਸਕ ਨੇ ਲਿਖਿਆ, 'ਅਸੀਂ ਸਿੱਧੂ ਬਾਈ ਨੂੰ ਬਹੁਤ ਯਾਦ ਕਰਦੇ ਹਾਂ।' ਇੱਕ ਹੋਰ ਨੇ ਲਿਖਿਆ, 'ਸਿੱਧੂ ਮੂਸੇ ਵਾਲਾ ਇੱਕ ਲੀਜੈਂਡ ਹੈ।' ਇਸ ਤੋਂ ਇਲਾਵਾ ਕਈਆਂ ਨੇ ਗਾਇਕ ਦੀ ਵੀਡੀਓ ਉਤੇ ਹੰਝੂ ਵੀ ਸਾਂਝੇ ਕੀਤੇ ਅਤੇ ਕਈਆਂ ਨੇ ਅੱਗ ਅਤੇ ਲਾਲ ਦਿਲ ਦੇ ਇਮੋਜੀ ਵੀ ਸਾਂਝੇ ਕੀਤੇ ਹਨ।

ਹੋਰ ਪੜ੍ਹੋ : ਲਾਰੈਂਸ ਬਿਸ਼ਨੋਈ ਦੇ ਭਰਾ ਖਿਲਾਫ ਹੋਈ ਵੱਡੀ ਕਾਰਵਾਈ, ਸਲਮਾਨ ਖਾਨ ਦੇ ਘਰ 'ਤੇ ਕਰਵਾਈ ਸੀ ਫਾਇਰਿੰਗ 

ਇਸ ਦੌਰਾਨ ਜੇਕਰ ਦੁਬਾਰਾ ਕਿਲੀ ਪੌਲ ਬਾਰੇ ਗੱਲ ਕਰੀਏ ਤਾਂ ਉਹ ਇੱਕ ਅਜਿਹੇ ਸਟਾਰ ਹਨ , ਜਿੰਨ੍ਹਾਂ ਦੀਆਂ ਵੀਡੀਓਜ਼ ਨੂੰ ਭਾਰਤ ਵਿੱਚ ਕਾਫੀ ਪਸੰਦ ਕੀਤਾ ਜਾਂਦਾ ਹੈ। ਕਿੱਲੀ ਪੌਲ ਆਏ ਦਿਨ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਉਤੇ ਲਿਪ-ਸਿੰਕਿੰਗ ਨਾਲ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ, ਜਿੰਨ੍ਹਾਂ ਨੂੰ ਦੇਖ ਇਹ ਲੱਗਦਾ ਹੈ ਕਿ ਇੰਨ੍ਹਾਂ ਨੂੰ ਇਹ ਭਾਸ਼ਾ ਚੰਗੀ ਤਰ੍ਹਾਂ ਆਉਂਦੀ ਹੈ, ਜਿਸ ਵਿੱਚ ਪੰਜਾਬੀ, ਹਿੰਦੀ, ਕੰਨੜ, ਤਾਮਿਲ, ਤੇਲਗੂ ਵਰਗੀਆਂ ਭਾਸ਼ਾਵਾਂ ਸ਼ਾਮਿਲ ਹਨ।

- PTC PUNJABI


Popular Posts