ਬੱਦਲਾਂ 'ਚ ਨਜ਼ਰ ਆਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ, ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਪੁੱਤ ਦੀ ਅਨੋਖੀ ਤਸਵੀਰ
ਮਾਤਾ ਚਰਨ ਕੌਰ ਨੇ ਆਪਣੇ ਵੱਡੇ ਪੁੱਤ ਸਿੱਧੂ ਮੂਸੇਵਾਲਾ ਨੂੰ ਮੁੜ ਯਾਦ ਕਰਕੇ ਭਾਵੁਕ ਹੋ ਗਏ ਤੇ ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਦੇ ਨਾਮ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਨੂੰ ਵੇਖ ਕੇ ਤੇ ਪੜ੍ਹ ਕੇ ਹਰ ਕੋਈ ਭਾਵੁਕ ਹੋ ਗਿਆ। ਇਸ ਦੇ ਨਾਲ ਹੀ ਮਾਤਾ ਚਰਨ ਕੌਰ ਨੇ ਪੁੱਤ ਸਿੱਧੂ ਦੀ ਇੱਕ ਅਨੋਖੀ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਮਰਹੂਮ ਗਾਇਕ ਬੱਦਲਾਂ 'ਚ ਨਜ਼ਰ ਆ ਰਹੇ ਹਨ।
ਬੱਦਲਾਂ 'ਚ ਨਜ਼ਰ ਆਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ, ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਪੁੱਤ ਦੀ ਅਨੋਖੀ ਤਸਵੀਰ
Mata Charan Kaur remember Sidhu Moosewala : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਬੇਸ਼ਕ ਆਪਣੇ ਨਿੱਕੇ ਪੁੱਤਰ ਨਾਲ ਆਪਣਾ ਸਮਾਂ ਬਤੀਤ ਕਰ ਰਹੇ ਹਨ, ਪਰ ਅਜੇ ਵੀ ਉਨ੍ਹਾਂ ਦੇ ਦਿਲ 'ਚ ਆਪਣੇ ਵੱਡੇ ਪੁੱਤ ਸਿੱਧੂ ਮੂਸੇਵਾਲਾ ਲਈ ਅਥਾਹ ਪਿਆਰ ਹੈ। ਮਾਂ ਚਰਨ ਕੌਰ ਨੇ ਆਪਣੇ ਪੁੱਤ ਸਿੱਧੂ ਨੂੰ ਯਾਦ ਕਰਕੇ ਭਾਵੁਕ ਹੋ ਗਏ ਤੇ ਉਨ੍ਹਾਂ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ।
ਮਾਤਾ ਚਰਨ ਕੌਰ ਅਤੇ ਬਾਪੂ ਬਲਕੌਰ ਸਿੰਘ ਨੂੰ ਦੂਜੀ ਵਾਰ ਮਾਪੇ ਬਨਣ ਦਾ ਸੁਖ ਮਿਲਿਆ ਹੈ। ਹਾਲ ਹੀ ਵਿੱਚ ਮਾਤਾ ਚਰਨ ਕੌਰ ਨੇ ਆਪਣੇ ਵੱਡੇ ਪੁੱਤ ਸਿੱਧੂ ਮੂਸੇਵਾਲਾ ਨੂੰ ਮੁੜ ਯਾਦ ਕਰਕੇ ਭਾਵੁਕ ਹੋ ਗਏ ਤੇ ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਦੇ ਨਾਮ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਨੂੰ ਵੇਖ ਕੇ ਤੇ ਪੜ੍ਹ ਕੇ ਹਰ ਕੋਈ ਭਾਵੁਕ ਹੋ ਗਿਆ।
ਬੱਦਲਾਂ 'ਚ ਨਜ਼ਰ ਆਏ ਸਿੱਧੂ ਮੂਸੇਵਾਲਾ
ਮਾਂ ਚਰਨ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਮਰਹੂਮ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਭਾਵੁਕ ਪੋਸਟ ਲਿਖੀ ਹੈ।
ਇਸ ਪੋਸਟ ਦੇ ਨਾਲ ਮਾਂ ਚਰਨ ਕੌਰ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਸਿੱਧੂ ਮੂਸੇਵਾਲਾ ਦੀ ਹਵੇਲੀ ਉੱਤੇ ਛਾਏ ਬਦਲਾਂ ਦੀ ਹੈ। ਇਸ ਦੇ ਨਾਲ ਹੀ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਸਿੱਧੂ ਹੱਥ ਜੋੜ ਕੇ ਰੱਬ ਦਾ ਸ਼ੁਕਰਾਨਾ ਕਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਦੀ ਹੁਬਹੂ ਕਾਪੀ ਮਰਹੂਮ ਗਾਇਕ ਦੀ ਹਵੇਲੀ ਉੱਤੇ ਛਾਏ ਬਦਲਾਂ ਦੇ ਵਿੱਚ ਬਣੇ ਅਕਸ ਵਿੱਚ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਵੇਖ ਕੇ ਇੰਝ ਜਾਪਦਾ ਹੈ ਜਿਵੇਂ ਸਿੱਧੂ ਆਪ ਹੀ ਬਦਲ ਬਣ ਕੇ ਹਵੇਲੀ 'ਤੇ ਆਏ ਹੋਣ।
ਮਾਂ ਚਰਨ ਕੌਰ ਨੇ ਆਪਣੇ ਪੋਸਟ ਵਿੱਚ ਪੁੱਤ ਸਿੱਧੂ ਮੂਸੇਵਾਲਾ ਦੇ ਨਾਮ ਇੱਕ ਸੰਦੇਸ਼ ਲਿਖਿਆ। ਉਨ੍ਹਾਂ ਨੇ ਲਿਖਿਆ, 'ਮੇਰਾ ਪੁੱਤ ਬੇਸ਼ੱਕ ਜਾਲਮਾਂ ਨੇ ਖੋ ਲਿਆ ਪਰ ਏਸ ਜੱਗ ਉੱਤੇ ਅਤੇ ਵਾਹਿਗੁਰੂ ਦੇ ਘਰ ਵਿੱਚ ਮੇਰੇ ਸ਼ੁੱਭ ਦੀ ਸੱਚੀ ਰੂਹ ਦੀ ਹੋਂਦ ਅੱਜ ਵੀ ਬਰਕਰਾਰ ਹੈ...ਜਿਸ ਦਿਨ ਓਸ ਸੱਚੇ ਪਾਤਸ਼ਾਹ ਨੇ ਫੈਸਲੇ ਕਰਨੇ ਓਸ ਦਿਨ ਕੋਈ ਇਤਫਾਕ ਨੀ ਹੋਣਾ ਜੋ ਹੋਣਾ ਸੱਚ ਤੇ ਲਕੀਰ ਹੋਣ...ਇਹ ਇੱਕ ਮਾਂ ਪਿਤਾ ਤੇ ਸ਼ੁੱਭ ਨੂੰ ਚਾਹੁਣ ਵਾਲਿਆਂ ਦਾ ਓਸ ਅਕਾਲ ਪੁਰਖ ਤੇ ਸੱਚਾ ਯਕੀਨ ਹੈ 🙏🙏'
ਹੋਰ ਪੜ੍ਹੋ : Health Tips : ਬਰਸਾਤ ਦੇ ਮੌਸਮ 'ਚ ਬਿਮਾਰੀਆਂ ਤੋਂ ਬੱਚਣ ਲਈ ਪੀਉ ਇਹ ਕਾੜ੍ਹਾ, ਹੋਵੇਗਾ ਫਾਇਦਾ
ਫੈਨਜ਼ ਮਾਤਾ ਚਰਨ ਕੌਰ ਦੀ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਮਾਤਾ ਚਰਨ ਕੌਰ ਨੂੰ ਹਿੰਮਤ ਦਿੰਦੇ ਹੋਏ ਨਜ਼ਰ ਆਏ। ਇੱਕ ਫੈਨ ਨੇ ਲਿਖਿਆ, 'ਮਾਂ ਸਿੱਧੂ ਬਾਈ ਇੱਥੇ ਹੀ ਹੈ ਸਾਡੇ ਵਿਚਾਲੇ , ਮਹਿਜ਼ ਇੱਕ ਵਾਰ ਆਪਣੇ ਦਿਲ ਤੋਂ ਮਹਿਸੂਸ ਕਰਕੇ ਵੇਖੋ। ਓਹ ਹਮੇਸ਼ਾ ਹਰੀ ਸਾਡੇ ਸਭ ਦੇ ਨਾਲ ਹੈ। ' ਇੱਕ ਹੋਰ ਫੈਨ ਨੇ ਲਿਖਿਆ, 'ਹਿੰਦੀ ਦੁਨੀਆ ਤੇ ਨਾਮ ਰਹੂਗਾ ਜੱਟ ਮੂਸੇਵਾਲਾ ਕਹਿੰਦਾ ਜੱਟੀਏ ❤️ #justiceforsidhumoosewala'
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
