ਕਿਸ-ਕਿਸ ਨੂੰ ਯਾਦ ਹਨ ਗਾਇਕ ਨਛੱਤਰ ਛੱਤਾ,ਗਾਇਕ ਦੀ ਧੀ ਵੀ ਹੈ ਵਧੀਆ ਗਾਇਕਾ, ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਕਰ ਰਹੀ ਸੰਘਰਸ਼
ਗਾਇਕ ਨਛੱਤਰ ਛੱਤਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਜਿਸ ‘ਚ ਪੀਂਘ ਦੇ ਹੁਲਾਰੇ ਨਾਲ ਸੱਜਣਾ, ਮੰਦੜੇ ਬੋਲ ਨਾ ਬੋਲ, ਯਾਦ ਸੱਜਣਾ ਦੀ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਸਨ ।ਨੱਬੇ ਦੇ ਦਹਾਕੇ ‘ਚ ਉਨ੍ਹਾਂ ਦੇ ਗੀਤਾਂ ਦੀ ਤੂਤੀ ਬੋਲਦੀ ਹੁੰਦੀ ਸੀ ।
ਕਿਸ-ਕਿਸ ਨੂੰ ਯਾਦ ਹਨ ਗਾਇਕ ਨਛੱਤਰ ਛੱਤਾ,ਗਾਇਕ ਦੀ ਧੀ ਵੀ ਹੈ ਵਧੀਆ ਗਾਇਕਾ, ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਕਰ ਰਹੀ ਸੰਘਰਸ਼
ਗਾਇਕ ਨਛੱਤਰ ਛੱਤਾ (Nachattar Chatta)ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਜਿਸ ‘ਚ ਪੀਂਘ ਦੇ ਹੁਲਾਰੇ ਨਾਲ ਸੱਜਣਾ, ਮੰਦੜੇ ਬੋਲ ਨਾ ਬੋਲ, ਯਾਦ ਸੱਜਣਾ ਦੀ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਸਨ ।ਨੱਬੇ ਦੇ ਦਹਾਕੇ ‘ਚ ਉਨ੍ਹਾਂ ਦੇ ਗੀਤਾਂ ਦੀ ਤੂਤੀ ਬੋਲਦੀ ਹੁੰਦੀ ਸੀ ।ਉਨ੍ਹਾਂ ਦੀ ਧੀ ਵੀ ਵਧੀਆ ਗਾਇਕਾ ਹੈ। ਪਰ ਵਧੀਆ ਗਾਇਕੀ ਤੇ ਆਵਾਜ਼ ਹੋਣ ਦੇ ਬਾਵਜੂਦ ਹਰਮਨ ਛੱਤਾ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਸੰਘਰਸ਼ ਕਰ ਰਹੀ ਹੈ ਉਸ ਦੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਜਿਸ ‘ਚ ਉਹ ਆਪਣੇ ਪਿਤਾ ਦੇ ਕਈ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਹੌਬੀ ਧਾਲੀਵਾਲ ਆਪਣੇ ਪੋਤੇ ਪੋਤੀ ਦੇ ਨਾਲ ਮਸਤੀ ਕਰਦੇ ਦਿਖਾਈ ਦਿੱਤੇ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
ਮਾਰਚ ਮਹੀਨੇ ‘ਚ ਹੋਈ ਸੀ ਹਾਦਸੇ ਦੀ ਸ਼ਿਕਾਰ
ਹਰਮਨ ਛੱਤਾ ਮਾਰਚ ਮਹੀਨੇ ‘ਚ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ । ਪਰ ਹਾਦਸੇ ‘ਚ ਉਹ ਵਾਲ-ਵਾਲ ਬਚ ਗਈ ਸੀ । ਹਰਮਨ ਛੱਤਾ ਆਪਣੇ ਪਿਤਾ ਵਾਂਗ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ।ਪਰ ਕੋਈ ਵੀ ਇਸ ਗਾਇਕਾ ਨੂੰ ਪ੍ਰਮੋਟ ਨਹੀਂ ਕਰ ਰਿਹਾ ।

ਕਈ ਲੋਕਾਂ ਨੇ ਹਰਮਨ ਛੱਤਾ ਦੇ ਵੀਡੀਓ ਸ਼ੇਅਰ ਕਰਕੇ ਵੀ ਵਧੀਆ ਗਾਇਕੀ ਦੀ ਮਾਲਕ ਹਰਮਨ ਛੱਤਾ ਦੀ ਸਪੋਟ ਕਰ ਰਹੇ ਹਨ ।
ਕਿਉਂਕਿ ਹਰਮਨ ਛੱਤਾ ਦੇ ਘਰ ਦੇ ਹਾਲਾਤ ਅਜਿਹੇ ਨਹੀਂ ਹਨ ਕਿ ਉਹ ਵੱਡੇ-ਵੱਡੇ ਪਲੈਟਫਾਰਮ ‘ਤੇ ਆਪਣੇ ਗੀਤਾਂ ਨੂੰ ਪ੍ਰਮੋਟ ਕਰ ਸਕੇ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
