Master Saleem: ਮੁੜ ਵਿਵਾਦਾਂ 'ਚ ਫਸੇ ਗਾਇਕ ਮਾਸਟਰ ਸਲੀਮ, ਗਾਇਕ ਦੇ ਬਿਆਨ ਨੂੰ ਲੈ ਕੇ ਭੜਕੇ ਚਿੰਤਪੂਰਨੀ ਮੰਦਰ ਦੇ ਪੁਜਾਰੀ
ਗਾਇਕ ਮਾਸਟਰ ਸਲੀਮ ਵਿਵਾਦਾਂ ਵਿੱਚ ਘਿਰ ਗਏ ਹਨ। ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਮੈਂਬਰਾਂ ਨੇ ਹਿਮਾਚਲ ਦੇ ਊਨਾ ਜ਼ਿਲ੍ਹੇ ਦੇ ਭਰਵਾਈ ਥਾਣੇ 'ਚ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸਲੀਮ ਨੇ ਇੱਕ ਪ੍ਰੋਗਰਾਮ ਦੌਰਾਨ ਇਹ ਟਿੱਪਣੀ ਕੀਤੀ ਸੀ। ਜਿਸ 'ਤੇ ਚਿੰਤਪੁਰਨੀ ਮੰਦਰ ਦੇ ਪੁਜਾਰੀ ਨਾਰਾਜ਼ ਹੋ ਗਏ। ਇਸ ਦੌਰਾਨ ਸਲੀਮ ਨੇ ਹੁਣ ਪੁਜਾਰੀਆਂ ਤੋਂ ਮੁਆਫੀ ਮੰਗ ਲਈ ਹੈ।
Master Saleem: ਮੁੜ ਵਿਵਾਦਾਂ 'ਚ ਫਸੇ ਗਾਇਕ ਮਾਸਟਰ ਸਲੀਮ, ਗਾਇਕ ਦੇ ਬਿਆਨ ਨੂੰ ਲੈ ਕੇ ਭੜਕੇ ਚਿੰਤਪੂਰਨੀ ਮੰਦਰ ਦੇ ਪੁਜਾਰੀ
Master Saleem Controversy: ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਮਾਸਟਰ ਸਲੀਮ (Master Saleem) ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਸੁਰਖੀਆਂ 'ਚ ਰਹਿੰਦੇ ਹਨ। ਮੁੜ ਇੱਕ ਵਾਰ ਫਿਰ ਤੋਂ ਮਾਸਟਰ ਸਲੀਮ ਵਿਵਾਦਾਂ 'ਚ ਘਿਰਦੇ ਹੋਏ ਨਜ਼ਰ ਆ ਰਹੇ ਹਨ।
ਗਾਇਕ ਮਾਸਟਰ ਸਲੀਮ ਵਿਵਾਦਾਂ ਵਿੱਚ ਘਿਰ ਗਏ ਹਨ। ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਮੈਂਬਰਾਂ ਨੇ ਹਿਮਾਚਲ ਦੇ ਊਨਾ ਜ਼ਿਲ੍ਹੇ ਦੇ ਭਰਵਾਈ ਥਾਣੇ 'ਚ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸਲੀਮ ਨੇ ਇੱਕ ਪ੍ਰੋਗਰਾਮ ਦੌਰਾਨ ਇਹ ਟਿੱਪਣੀ ਕੀਤੀ ਸੀ। ਜਿਸ 'ਤੇ ਚਿੰਤਪੁਰਨੀ ਮੰਦਰ ਦੇ ਪੁਜਾਰੀ ਨਾਰਾਜ਼ ਹੋ ਗਏ। ਇਸ ਦੌਰਾਨ ਸਲੀਮ ਨੇ ਹੁਣ ਪੁਜਾਰੀਆਂ ਤੋਂ ਮੁਆਫੀ ਮੰਗ ਲਈ ਹੈ।
ਮਾਸਟਰ ਸਲੀਮ 'ਤੇ ਲੱਗੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼
ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਪੰਜਾਬ ਦੇ ਪ੍ਰਧਾਨ ਯੋਗਰਾਜ ਸ਼ਰਮਾ ਅਤੇ ਚੰਦਰਕਾਂਤ ਚੱਢਾ ਨੇ ਕਿਹਾ ਕਿ ਗਾਇਕ ਮਾਸਟਰ ਸਲੀਮ ਨੇ ਮਾਂ ਚਿੰਤਪੁਰਨੀ ਦਰਬਾਰ ਦੇ ਪੁਜਾਰੀਆਂ 'ਤੇ ਸਨਾਤਨ ਧਰਮ ਪ੍ਰੇਮੀਆਂ ਦੀ ਆਸਥਾ ਨਾਲ ਖਿਲਵਾੜ ਕਰਨ, ਦੋ ਫਿਰਕਿਆਂ 'ਚ ਦੰਗੇ ਭੜਕਾਉਣ ਅਤੇ ਹਜ਼ਾਰਾਂ ਲੋਕਾਂ ਨੂੰ ਇਕੱਠੇ ਕਰਨ ਦੇ ਦੋਸ਼ ਲਗਾਏ ਹਨ , ਉਹ ਪੁਜਾਰੀਆਂ ਦਾ ਨਾਂ ਲੈ ਕੇ ਝੂਠੀਆਂ ਅਫਵਾਹਾਂ ਫੈਲਾ ਕੇ ਗੁਮਰਾਹ ਕਰ ਰਹੇ ਹਨ।
ਪੁਜਾਰੀਆਂ ਨੇ ਪ੍ਰਗਟਾਇਆ ਰੋਸ
ਦੂਜੇ ਪਾਸੇ ਚਿੰਤਪੁਰਨੀ ਮੰਦਿਰ ਦੇ ਪੰਡਿਤ ਰਵਿੰਦਰ ਕਾਲੀਆ ਨੇ ਕਿਹਾ ਕਿ ਮਾਸਟਰ ਸਲੀਮ ਪਿਛਲੇ 30 ਸਾਲਾਂ ਤੋਂ ਮਾਂ ਦੇ ਦਰਬਾਰ 'ਚ ਆ ਰਹੇ ਹਨ ਪਰ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਮੁਰਾਦ ਸ਼ਾਹ ਦੇ ਡੇਰੇ ਵਿ$ਚ ਪੁਜਾਰੀਆਂ ਦੇ ਨਾਂ ਲੈ ਕੇ ਜੋ ਟਿੱਪਣੀ ਕੀਤੀ ਸੀ, ਉਹ ਪੂਰੀ ਤਰ੍ਹਾਂ ਝੂਠ ਹੈ। ਉਸ ਨੇ ਕਦੇ ਡੇਰਾ ਮੁਰਾਦ ਸ਼ਾਹ ਜੀ ਬਾਰੇ ਵੀ ਗੱਲ ਨਹੀਂ ਕੀਤੀ।
ਰਵਿੰਦਰ ਕਾਲੀਆ ਸਣੇ ਪੁਜਾਰੀਆਂ ਵਿੱਕੀ ਕਾਲੀਆ, ਗੌਰਵ ਕਾਲੀਆ, ਰਿਤੇਸ਼ ਕਾਲੀਆ, ਸੁਮਿਤ ਕਾਲੀਆ, ਦੀਪਕ ਕਾਲੀਆ ਨੇ ਕਿਹਾ ਕਿ ਮਾਸਟਰ ਸਲੀਮ ਨੂੰ ਆਪਣੀ ਗਲਤੀ ਮੰਨ ਕੇ ਮਾਂ ਦੀ ਕਚਹਿਰੀ ਵਿਚ ਮੁਆਫੀ ਮੰਗਣੀ ਚਾਹੀਦੀ ਹੈ।
ਮਾਸਟਰ ਸਲੀਮ ਨੇ ਮੁਆਫੀ ਮੰਗੀ
ਇਸ ਵਿਵਾਦ 'ਤੇ ਮਾਸਟਰ ਸਲੀਮ ਨੇ ਮੁਆਫੀ ਮੰਗ ਲਈ ਹੈ। ਉਸ ਨੇ ਦੱਸਿਆ ਕਿ ਉਹ ਚਿੰਤਪੁਰਨੀ ਦੀ ਅਦਾਲਤ ਵਿੱਚ ਗਏ ਸਨ। ਮਾਤਾ ਜੀ ਦੇ ਸਾਹਮਣੇ ਮੱਥਾ ਟੇਕਣ ਤੋਂ ਬਾਅਦ ਕਿਸੇ ਪੁਜਾਰੀ ਨੇ ਉਸ ਨੂੰ ਪੁੱਛਿਆ ਸੀ ਕਿ ਸਾਂਈ ਜੀ ਦਾ ਕੀ ਹਾਲ ਹੈ? ਸਲੀਮ ਨੇ ਕਿਹਾ ਕਿ ਉਹ ਬਾਬਾ ਮੁਰਾਦ ਸ਼ਾਹ ਅਤੇ ਲਾਡੀ ਸ਼ਾਹ ਜੀ ਨੂੰ ਆਪਣਾ ਪਿਤਾ ਮੰਨਦੇ ਹਨ, ਕਿਉਂਕਿ ਉਹ ਉਨ੍ਹਾਂ ਦੇ ਗੁਰੂ ਹਨ। ਮੈਂ ਸ਼ੁਰੂ ਤੋਂ ਬਾਬਾ ਮੁਰਾਦ ਸ਼ਾਹ ਜੀ ਨੂੰ ਪਿਤਾ ਕਹਿੰਦਾ ਹਾਂ, ਫਿਰ ਅਚਾਨਕ ਮੇਰੇ ਮੂੰਹੋਂ ਇਹ ਸ਼ਬਦ ਨਿਕਲੇ
ਮਾਸਟਰ ਸਲੀਮ ਨੇ ਕਿਹਾ ਕਿ ਉਹ ਕਦੇ ਵੀ ਕਿਸੇ ਦੀ ਤੁਲਨਾ ਮਾਤਾ ਰਾਣੀ ਨਾਲ ਨਹੀਂ ਕਰ ਸਕਦੇ। ਮਾਤਾ ਰਾਣੀ ਸਾਰੇ ਸੰਸਾਰ ਦੀ ਮਾਤਾ ਹੈ। ਸਾਂਈ ਜੀ ਨੇ ਮੈਨੂੰ ਸਿਰਫ ਮਾਤਾ ਰਾਣੀ ਦੀ ਮਹਿਮਾ ਕਰਨ ਲਈ ਕਿਹਾ ਸੀ। ਮਾਤਾ ਚਿੰਤਪੁਰਨੀ ਵੀ ਸਾਡੇ ਗੁਰੂਆਂ ਦੀ ਮਾਂ ਹੈ। ਸਾਡੇ ਕੁਝ ਭਰਾਵਾਂ ਨੇ ਮੇਰੇ ਇਸ ਤਰ੍ਹਾਂ ਬੋਲਣ 'ਤੇ ਇਤਰਾਜ਼ ਕੀਤਾ, ਜਿਸ ਲਈ ਮੈਂ ਉਨ੍ਹਾਂ ਤੋਂ ਮੁਆਫੀ ਮੰਗਦਾ ਹਾਂ।
ਹੋਰ ਪੜ੍ਹੋ: ਰਾਖੀ ਸਾਵੰਤ ਤੇ ਆਦਿਲ ਖ਼ਾਨ ਦੁਰਾਨੀ ਵਿਚਾਲੇ ਵਧਿਆ ਵਿਵਾਦ, ਹੁਣ ਆਦਿਲ 'ਤੇ ਮਾਣਹਾਨੀ ਦਾ ਕੇਸ ਕਰੇਗੀ ਰਾਖੀ
ਕੀ ਹੈ ਪੂਰਾ ਮਾਮਲਾ
ਗਾਇਕ ਮਾਸਟਰ ਸਲੀਮ ਨੇ ਇੱਕ ਪ੍ਰੋਗਰਾਮ 'ਚ ਸਟੇਜ 'ਤੇ ਚਿੰਤਪੁਰਨੀ ਮੰਦਿਰ ਦੇ ਪੁਜਾਰੀਆਂ ਦਾ ਨਾਂਅ ਲੈਂਦਿਆਂ ਕਿਹਾ ਸੀ ਕਿ ਇੱਥੋਂ ਦੇ ਪੁਜਾਰੀਆਂ ਨੇ ਉਨ੍ਹਾਂ ਤੋਂ ਉਨ੍ਹਾਂ ਦੇ ਪਿਤਾ ਬਾਬਾ ਮੁਰਾਦ ਸ਼ਾਹ ਜੀ ਦਾ ਹਾਲ ਪੁੱਛਿਆ ਸੀ। ਇਸ ਬਿਆਨ ਤੋਂ ਬਾਅਦ ਸਲੀਮ ਹੁਣ ਵਿਵਾਦਾਂ 'ਚ ਘਿਰ ਗਏ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
