Master Saleem: ਸਾਈਂ ਭਗਤੀ 'ਚ ਡੁੱਬੇ ਨਜ਼ਰ ਆਏ ਮਾਸਟਰ ਸਲੀਮ , ਸਾਂਝਾ ਕੀਤਾ ਆਪਣੇ ਵੱਲੋਂ ਗਾਇਆ ਭਜਨ
ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਅਕਸਰ ਆਪਣੇ ਭਜਨ ਗਾਇਨ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਮਾਸਟਰ ਸਲਮੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਭਜਨ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ।
Master Saleem: ਸਾਈਂ ਭਗਤੀ 'ਚ ਡੁੱਬੇ ਨਜ਼ਰ ਆਏ ਮਾਸਟਰ ਸਲੀਮ , ਸਾਂਝਾ ਕੀਤਾ ਆਪਣੇ ਵੱਲੋਂ ਗਾਇਆ ਭਜਨ
Master Saleem: ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਅਕਸਰ ਆਪਣੇ ਭਗਤੀ ਸੰਗੀਤ ਤੇ ਭਜਨ ਗਾਇਨ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਬੀਤੇ ਦਿਨੀਂ ਮਾਸਟਰ ਸਲੀਮ, ਕਨ੍ਹਈਆ ਮਿੱਤਲ ਦੇ ਨਾਲ ਵਿਵਾਦ ਨੂੰ ਲੈ ਕੇ ਸੁਰਖੀਆਂ 'ਚ ਰਹੇ ਹਨ।
ਮਾਸਟਰ ਸਲੀਮ ਗਾਇਕੀ ਦੇ ਖੇਤਰ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ । ਅਕਸਰ ਉਹ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਆ ਰੁਬਰੂ ਹੋ ਕੇ ਲਾਈਵ ਚੈਟ ਜ਼ਰੀਏ ਗੱਲਬਾਤ ਕਰਦੇ ਹਨ।
_ce6534714af63d8972eac4ff4bf52648_1280X720.webp)
ਹਾਲ ਹੀ ਵਿੱਚ ਮਾਸਟਰ ਸਲੀਮ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਮਾਸਟਰ ਸਲੀਮ 'ਸਾਈਂ ਬਾਬਾ' ਦਾ ਇੱਕ ਭਜਨ ਗਾ ਰਹੇ ਹਨ। ਦੱਸ ਦਈਏ ਕਿ ਮਾਸਟਰ ਸਲੀਮ ਵੱਲੋਂ ਸਾਂਝੀ ਕੀਤੀ ਗਈ ਇਹ ਵੀਡੀਓ ਉਨ੍ਹਾਂ ਵੱਲੋਂ ਹ ਗਾਏ ਇੱਕ ਭਜਨ ਦੀ ਹੈ।
ਮਾਸਟਰ ਸਲੀਮ ਵੱਲੋਂ ਗਾਇਆ ਗਿਆ ਇਹ ਭਜਨ 'ਸਾਈਂ ਤੇਰੇ ਨਾਮ ਕੇ ਦੀਵਾਨੇ ਹੋ ਗਏ' ਸਾਲ 2018 'ਚ ਰਿਲੀਜ਼ ਕੀਤਾ ਗਿਆ ਸੀ। ਇਸ ਭਜਨ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਹਾਲ ਹੀ 'ਚ ਮੁੜ ਇਹ ਭਜਨ ਸ਼ੇਅਰ ਕਰਨ 'ਤੇ ਫੈਨਜ਼ ਗਾਇਕ ਦੀ ਜਮ ਕੇ ਤਾਰੀਫ ਕਰ ਰਹੇ ਹਨ।
ਮਾਸਟਰ ਸਲੀਮ ਬਾਰੇ ਗੱਲ ਕਰੀਏ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇੱਕ ਨਾਮੀ ਗਾਇਕ ਹਨ। ਉਨ੍ਹਾਂ ਨੇ ਜਾਗਰਣ 'ਚ ਭਜਨ ਗਾ ਕੇ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਤੇ ਉਨ੍ਹਾਂ ਨੇ ਪੰਜਾਬੀ ਤੇ ਹਿੰਦੀ ਵਿੱਚ ਕਈ ਭਜਨ ਤੇ ਗੀਤ ਗਾਏ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
