ਨਿਮਰਤ ਖਹਿਰਾ ਦੇ ਭਰਾ ਦਾ ਹੋਇਆ ਵਿਆਹ, ਭਰਾ ਦੇ ਵਿਆਹ ‘ਚ ਖੂਬ ਨੱਚੀ ਗਾਇਕਾ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾ ਨਿਮਰਤ ਖਹਿਰਾ ਦੇ ਭਰਾ ਦਾ ਵਿਆਹ ਹੋ ਗਿਆ।

ਭਰਾ ਦੇ ਵਿਆਹ ‘ਚ ਗਾਇਕਾ ਨੇ ਗਿੱਧਾ ਪਾ-ਪਾ ਪਾਈ ਧਮਾਲ

ਨਿਮਰਤ ਖਹਿਰਾ ਭਰਾ ਦੇ ਵਿਆਹ ਨੂੰ ਲੈ ਕੇ ਪੱਬਾਂ ਭਾਰ ਹੈ ਅਤੇ ਕਾਫੀ ਖੁਸ਼ ਨਜ਼ਰ ਆ ਰਹੀ ਹੈ

ਸੋਸ਼ਲ ਮੀਡੀਆ ‘ਤੇ ਨਿਮਰਤ ਖਹਿਰਾ ਦੇ ਭਰਾ ਦੇ ਵਿਆਹ ਦੀ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਫੈਨਸ ਵੀ ਇਸ ‘ਤੇ ਪ੍ਰਤੀਕਰਮ ਦੇ ਰਹੇ ਹਨ

ਕੁਝ ਸਮਾਂ ਪਹਿਲਾਂ ਨਿਮਰਤ ਦੀ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਜੋੜੀ’ ਆਈ ਸੀ। ਜਿਸ ‘ਚ ਦੋਵਾਂ ਦੀ ਜੋੜੀ ਨੂੰ ਪਸੰਦ ਕੀਤਾ ਗਿਆ ਸੀ

ਨਿਮਰਤ ਖਹਿਰਾ ਦੀ ਸੋਸ਼ਲ ਮੀਡੀਆ 'ਤੇ ਵੱਡੀ ਫੈਨ ਫਾਲੋਵਿੰਗ ਹੈ।

ਉਹ ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ਼ ਪੰਜਾਬ ਵਿੱਚ ਪਰਫਾਰਮ ਕਰ ਚੁੱਕੇ ਹਨ

ਨਿਮਰਤ ਖਹਿਰਾ ਦਾ ਹਾਲ ਹੀ ‘ਚ ਇੱਕ ਵੀਡੀਓ ਵਾਇਰਲ ਹੋਇਆ ਸੀ ।ਜਿਸ ‘ਚ ਗਾਇਕਾ ਨੇ ਗੱਲਬਾਤ ਕਰਦੇ ਦੱਸਿਆ ਸੀ ਕਿ ਉਸ ਨੂੰ ਅਜਿਹਾ ਮੁੰਡਾ ਪਸੰਦ ਹੈ ਜੋ ਕੁੜੀਆਂ ਦੀ ਇੱਜ਼ਤ ਕਰੇ