ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਯੋਗ ਕਰਨ ਵਾਲੀ ਕੁੜੀ ਦੀਆਂ ਕੰਗਨਾ ਰਣੌਤ ਦੇ ਨਾਲ ਤਸਵੀਰਾਂ ਵਾਇਰਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਯੋਗ ਆਸਣ ਕਰਨ ਵਾਲੀ ਕੁੜੀ ਅਰਚਨਾ ਮਕਵਾਨਾ ਦੀਆਂ ਅਦਾਕਾਰਾ ਤੇ ਸਾਂਸਦ ਕੰਗਨਾ ਰਣੌਤ ਦੇ ਨਾਲ ਤਸਵੀਰਾਂ ਵਾਇਰਲ ਹੋਈਆਂ ਹਨ । ਜਿਨ੍ਹਾਂ ‘ਚ ਇਹ ਕੁੜੀ ਅਦਾਕਾਰਾ ਦੇ ਨਾਲ ਨਜ਼ਰ ਆ ਰਹੀ ਹੈ । ਜਿਸ ਕਾਰਨ ਕੁੜੀ ਦੀਆਂ ਇਹ ਤਸਵੀਰਾਂ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਹਨ।
|
June 24th 2024 04:03 PM |
Updated:
June 24th 2024 04:21 PM
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਯੋਗ ਕਰਨ ਵਾਲੀ ਕੁੜੀ ਦੀਆਂ ਕੰਗਨਾ ਰਣੌਤ ਦੇ ਨਾਲ ਤਸਵੀਰਾਂ ਵਾਇਰਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਯੋਗ ਆਸਣ ਕਰਨ ਵਾਲੀ ਕੁੜੀ ਅਰਚਨਾ ਮਕਵਾਨਾ (archana makwana) ਦੀਆਂ ਅਦਾਕਾਰਾ ਤੇ ਸਾਂਸਦ ਕੰਗਨਾ ਰਣੌਤ ਦੇ ਨਾਲ ਤਸਵੀਰਾਂ ਵਾਇਰਲ ਹੋਈਆਂ ਹਨ । ਜਿਨ੍ਹਾਂ ‘ਚ ਇਹ ਕੁੜੀ ਅਦਾਕਾਰਾ ਦੇ ਨਾਲ ਨਜ਼ਰ ਆ ਰਹੀ ਹੈ । ਜਿਸ ਕਾਰਨ ਕੁੜੀ ਦੀਆਂ ਇਹ ਤਸਵੀਰਾਂ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਹਨ।ਉਧਰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਜੇ ਕੁੜੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕ ਕੇ ਆਪਣੇ ਗੁਨਾਹ ਦੀ ਮੁਆਫ਼ੀ ਮੰਗਦੀ ਹੈ ਤਾਂ ਅਧਿਕਾਰੀ ਇਸ ‘ਤੇ ਵਿਚਾਰ ਕਰ ਸਕਦੇ ਹਨ । ਹਾਲਾਂਕਿ ਉਨ੍ਹਾਂ ਨੇ ਇਹ ਗੱਲ ਵੀ ਆਖੀ ਹੈ ਕਿ ਕੁੜੀ ਮੁਆਫ ਕਰਨ ਯੋਗ ਨਹੀ ਹੈ।

ਕੁੜੀ ਨੇ 21 ਜੂਨ ਨੂੰ ਯੋਗ ਦਿਵਸ ‘ਚ ਹਰਿਮੰਦਰ ਸਾਹਿਬ ‘ਚ ਕੀਤਾ ਯੋਗ
ਦੱਸ ਦਈਏ ਕਿ ਇਸ ਕੁੜੀ ਦਾ ਨਾਮ ਅਰਚਨਾ ਮਕਵਾਨਾ ਹੈ ਅਤੇ ਇਹ ਗੁਜਰਾਤ ਦੇ ਵਡੋਦਰਾ ਦੀ ਰਹਿਣ ਵਾਲੀ ਹੈ।ਇਸ ਕੁੜੀ ਨੇ ਕੌਮਾਂਤਰੀ ਯੋਗ ਦਿਵਸ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਯੋਗ ਕੀਤਾ ਸੀ । ਜਿਸ ਨੂੰ ਲੈ ਕੇ ਕਾਫੀ ਵਿਰੋਦਾ ਹੋਇਆ ।
_72939a9cc6282e5566a65789828cc464_1280X720.webp)
ਜਿਸ ਤੋਂ ਬਾਅਦ ਇਸ ਕੁੜੀ ਨੇ ੨੨ ਜੂਨ ਨੂੰ ਮੁਆਫੀ ਮੰਗੀ ਅਤੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀਆਂ ਗਈਆਂ ਤਸਵੀਰਾਂ ਨੂੰ ਵੀ ਹਟਾ ਦਿੱਾ ਸੀ । ਅਰਚਨਾ ਨੇ ਲਿਖਿਆ ਕਿ ‘ਮੇਰਾ ਇਰਾਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਜੇ ਅਜਿਹਾ ਹੋਇਆ ਹੈ ਤਾਂ ਮੈਂ ਸਭ ਤੋਂ ਮੁਆਫੀ ਮੰਗਦੀ ਹਾਂ।
- PTC PUNJABI
You May Like This
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
