ਕਾਸਟਿੰਗ ਕਾਊਚ ‘ਤੇ ਬੋਲੀ ਪੰਜਾਬੀ ਅਦਾਕਾਰਾ ਵਾਮਿਕਾ ਗੱਬੀ, ਕਿਹਾ ‘ਹਰ ਇੰਡਸਟਰੀ ‘ਚ ਹੁੰਦਾ ਹੈ ਕਾਸਟਿੰਗ….’

ਅਦਾਕਾਰਾ ਨੇ ਦੱਸਿਆ ਹੈ ਕਿ ਉਸ ਨੇ ਕਦੇ ਵੀ ਕਾਸਟਿੰਗ ਕਾਊਚ ਦਾ ਸਾਹਮਣਾ ਨਹੀਂ ਕੀਤਾ । ਇਸ ਲਈ ਉਹ ਖੁਦ ਨੂੰ ਖੁਸ਼ਕਿਸਮਤ ਸਮਝਦੀ ਹੈ ।

Reported by: PTC Punjabi Desk | Edited by: Shaminder  |  April 12th 2023 05:38 PM |  Updated: April 12th 2023 05:38 PM

ਕਾਸਟਿੰਗ ਕਾਊਚ ‘ਤੇ ਬੋਲੀ ਪੰਜਾਬੀ ਅਦਾਕਾਰਾ ਵਾਮਿਕਾ ਗੱਬੀ, ਕਿਹਾ ‘ਹਰ ਇੰਡਸਟਰੀ ‘ਚ ਹੁੰਦਾ ਹੈ ਕਾਸਟਿੰਗ….’

ਵਾਮਿਕਾ ਗੱਬੀ (Wamiqa Gabbi) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਹ ਜਿੱਥੇ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ, ਉੱਥੇ ਹੀ ਬਾਲੀਵੁੱਡ ਇੰਡਸਟਰੀ ਦੇ ਕਈ ਪ੍ਰੋਜੈਕਟਸ ‘ਤੇ ਵੀ ਕੰਮ ਕਰ ਰਹੀ ਹੈ । ਹਾਲ ਹੀ ‘ਚ ਉਸ ਨੇ ਕਿਸੇ ਨਿੱਜੀ ਅਖਬਾਰ ਨੂੰ ਇੰਟਰਵਿਊ ਦਿੱਤਾ ਹੈ । ਇਸ ਇੰਟਰਵਿਊ ਦੇ ਦੌਰਾਨ ਉਸ ਨੇ ਇੰਡਸਟਰੀ ‘ਚ ਕਾਸਟਿੰਗ ਕਾਊਚ ‘ਤੇ ਗੱਲਬਾਤ ਵੀ ਕੀਤੀ । 

ਹੋਰ ਪੜ੍ਹੋ : ਇਸ ਤਸਵੀਰ ‘ਚ ਛਿਪੀ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ !

ਕਾਸਟਿੰਗ ਕਾਊਚ ਦਾ ਨਹੀਂ ਕੀਤਾ ਸਾਹਮਣਾ 

ਅਦਾਕਾਰਾ ਨੇ ਦੱਸਿਆ ਹੈ ਕਿ ਉਸ ਨੇ ਕਦੇ ਵੀ ਕਾਸਟਿੰਗ ਕਾਊਚ ਦਾ ਸਾਹਮਣਾ ਨਹੀਂ ਕੀਤਾ । ਇਸ ਲਈ ਉਹ ਖੁਦ ਨੂੰ ਖੁਸ਼ਕਿਸਮਤ ਸਮਝਦੀ ਹੈ । ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੇ ਹਮੇਸ਼ਾ ਹੀ ਸੁਰੱਖਿਅਤ ਮਾਹੌਲ ‘ਚ ਕੰਮ ਕੀਤਾ ਹੈ । 

ਅਦਾਕਾਰਾ ਨੇ ਕਿਹਾ ਹਰ ਇੰਡਸਟਰੀ ‘ਚ ਹੁੰਦਾ ਕਾਸਟਿੰਗ ਕਾਊਚ 

ਅਦਾਕਾਰਾ ਵਾਮਿਕਾ ਗੱਬੀ ਨੇ ਦੱਸਿਆ ਕਿ ਕਾਸਟਿੰਗ ਕਾਊਚ ਹਰ ਇੰਡਸਟਰੀ ‘ਚ ਹੁੰਦਾ ਹੈ ਅਤੇ ਪਰ ਇਸ ਬਾਰੇ ਗੱਲ ਕਰਨ ਤੋਂ ਹਰ ਕੋਈ ਗੁਰੇਜ਼ ਹੀ ਕਰਦਾ ਹੈ । 

ਵਾਮਿਕਾ ਨੇ ਬਾਲੀਵੁੱਡ ਤੋਂ ਕੀਤੀ ਸ਼ੁਰੂਆਤ 

ਵਾਮਿਕਾ ਗੱਬੀ ਨੇ ਬਾਲ ਕਲਾਕਾਰ ਦੇ ਤੌਰ ‘ਤੇ ਕਰੀਨਾ ਕਪੂਰ ਦੀ ਫ਼ਿਲਮ ‘ਜਬ ਵੀ ਮੈਟ’ ‘ਚ ਕੰਮ ਕੀਤਾ ਸੀ । ਇਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਪੜ੍ਹਾਈ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰਦੀ ਰਹੀ ਹੈ। ਹੁਣ ਤੱਕ ਉਹ ਅਨੇਕਾਂ ਹੀ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । ਇਸ ਦੇ ਨਾਲ ਹੀ ਕਈ ਵੈੱਬ ਸੀਰੀਜ਼ ‘ਚ ਵੀ ਉਹ ਨਜ਼ਰ ਆ ਰਹੀ ਹੈ ।ਉਹ ਬਤੌਰ ਮਾਡਲ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਜਿਸ ‘ਚ ਤਰਸੇਮ ਜੱਸੜ ਦਾ ਗੀਤ ‘ਸੁਰਮਾ’ ਅਤੇ ਹੋਰ ਕਈ ਗੀਤ ਸ਼ਾਮਿਲ ਹਨ ।  

- PTC PUNJABI


Popular Posts