ਆਖਿਰ ਕਿਹੜੇ ਸੋਚ ਵਿਚਾਰ ‘ਚ ਡੁੱਬੇ ਹਨ ਪ੍ਰਸਿੱਧ ਗਾਇਕ ਗੁਰਦਾਸ ਮਾਨ, ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਸੋਚਾਂ ਦੇ ਵਿੱਚ ਗੋਤੇ ਖਾਂਦਾ’

ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਗੁਰਦਾਸ ਮਾਨ ਵਾਕਏ ਹੀ ਕਿਸੇ ਸੋਚ ਵਿਚਾਰ ਦੇ ਵਿੱਚ ਡੁੱਬੇ ਹੋਏ ਨਜ਼ਰ ਆ ਰਹੇ ਹਨ । ਜਿਉਂ ਹੀ ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਦੇ ਫੈਨਸ ਉਨ੍ਹਾਂ ਨੂੰ ਆਉਣ ਵਾਲੇ ਗੀਤ ਦੇ ਬਾਰੇ ਪੁੱਛਣ ਲੱਗ ਪਏ ।

Reported by: PTC Punjabi Desk | Edited by: Shaminder  |  August 08th 2024 06:00 PM |  Updated: August 08th 2024 06:00 PM

ਆਖਿਰ ਕਿਹੜੇ ਸੋਚ ਵਿਚਾਰ ‘ਚ ਡੁੱਬੇ ਹਨ ਪ੍ਰਸਿੱਧ ਗਾਇਕ ਗੁਰਦਾਸ ਮਾਨ, ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਸੋਚਾਂ ਦੇ ਵਿੱਚ ਗੋਤੇ ਖਾਂਦਾ’

ਪੰਜਾਬੀ ਗਾਇਕੀ ਦੇ ਬਾਬਾ ਬੋਹੜ ਮੰਨੇ ਜਾਂਦੇ ਗੁਰਦਾਸ ਮਾਨ (Gurdas Maan) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗੁਰਦਾਸ ਮਾਨ ਨੇ ਲਿਖਿਆ ‘ਸੋਚਾਂ ਦੇ ਵਿੱਚ ਗੋਤੇ ਖਾਂਦਾ’। ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ  ਗੁਰਦਾਸ ਮਾਨ ਵਾਕਏ ਹੀ ਕਿਸੇ ਸੋਚ ਵਿਚਾਰ ਦੇ ਵਿੱਚ ਡੁੱਬੇ ਹੋਏ ਨਜ਼ਰ ਆ ਰਹੇ ਹਨ । ਜਿਉਂ ਹੀ ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਦੇ ਫੈਨਸ ਉਨ੍ਹਾਂ ਨੂੰ ਆਉਣ ਵਾਲੇ ਗੀਤ ਦੇ ਬਾਰੇ ਪੁੱਛਣ ਲੱਗ ਪਏ । 

ਹੋਰ ਪੜ੍ਹੋ : ਸਰਗੁਨ ਮਹਿਤਾ ਦਾ ਪਤੀ ਰਵੀ ਦੁਬੇ ਨਾਲ ਵੀਡੀਓ ਆਇਆ ਸਾਹਮਣੇ, ਕਿਹਾ ‘ਵਿਆਹ ਵੇਲੇ ਮੈਂ ਲੱਗ ਰਹੀ ਸੀ ਬਹੁਤ ਫਨੀ’ 

ਗੁਰਦਾਸ ਮਾਨ ਦਾ ਵਰਕ ਫ੍ਰੰਟ 

ਗੁਰਦਾਸ ਮਾਨ ਦੇ ਵਰਕ ਫ੍ਰੰਟ ਦੇ ਬਾਰੇ ਗੱਲ ਕਰੀਏ ਤਾਂ ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਗੁਰਦਾਸ ਮਾਨ ਨੇ ਆਪਣੇ ਹਰ ਗੀਤ ‘ਚ ਸਰੋਤਿਆਂ ਨੂੰ ਹਮੇਸ਼ਾ ਕੋਈ ਨਾ ਕੋਈ ਸੁਨੇਹਾ ਦੇਣ ਦੀ ਹੀ ਕੋਸ਼ਿਸ਼ ਕੀਤੀ ਹੈ। ਜੋ ਸਮਾਜ ਨੂੰ ਸੇਧ ਵੀ ਦਿੰਦੇ ਹਨ ।

ਭਾਵੇਂ ਉਹ ਉਨ੍ਹਾਂ ਦਾ ਗੀਤ ਬੂਟ ਪਾਲਸ਼ਾ ਕਰੀਏ ਹੋਵੇ, ਲੱਖ ਪ੍ਰਦੇਸੀ ਹੋਈਏ, ਰੋਟੀ ਗੀਤ ਹੋਵੇ ਜਾਂ ਫਿਰ ਹੋਰ ਕੋਈ ਗੀਤ ।ਗੀਤ ‘ਬੂਟ ਪਾਲਸ਼ਾਂ ਕਰੀਏ’ ‘ਚ ਉਨ੍ਹਾਂ ਨੇ ਮਿਹਨਤ ਨਾਲ ਰੋਜ਼ੀ ਰੋਟੀ ਕਮਾਉਣ ਦਾ ਸੁਨੇਹਾ ਦਿੱਤਾ ਤਾਂ ਲੱਖ ਪ੍ਰਦੇਸੀ ਹੋਈਏ ਗੀਤ ‘ਚ ਉਨ੍ਹਾਂ ਨੇ ਆਪਣੇ ਵਤਨ ਪ੍ਰਤੀ ਪ੍ਰੇਮ ਬਣਾਈ ਰੱਖਣ ਦਾ ਸੁਨੇਹਾ ਦਿੱਤਾ ਹੈ। ਉਂਝ ਵੀ ਉਹ ਆਪਣੇ ਲਾਈਵ ਸ਼ੋਅ ਦੇ ਦੌਰਾਨ ਵੀ ਆਪਣੀ ਸ਼ੇਅਰੋ ਸ਼ਾਇਰੀ ਦੇ ਰਾਹੀਂ ਸਮਾਜ ਨੂੰ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ।ਜੋ ਸਿਰਫ ਮਾਨ ਸਾਹਿਬ  ਦੇ ਹਿੱਸੇ ਹੀ ਆਇਆ ਹੈ। 

- PTC PUNJABI


Popular Posts