ਰਾਜ ਬਰਾੜ ਦੇ ਪੁੱਤਰ ਜੋਸ਼ ਬਰਾੜ ਦੀ ਪਾਲੀਵੁੱਡ ‘ਚ ਐਂਟਰੀ,ਜਲਦ ਗੀਤ ‘ਚ ਆਏਗਾ ਨਜ਼ਰ
ਰਾਜ ਬਰਾੜ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਉਨ੍ਹਾਂ ਦਾ ਪੁੱਤਰ ਵੀ ਗਾਇਕ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੇ ਲਈ ਪੰਜਾਬੀ ਇੰਡਸਟਰੀ ‘ਚ ਐਂਟਰੀ ਕਰਨ ਜਾ ਰਿਹਾ ਹੈ।
ਰਾਜ ਬਰਾੜ ਦੇ ਪੁੱਤਰ ਜੋਸ਼ ਬਰਾੜ ਦੀ ਪਾਲੀਵੁੱਡ ‘ਚ ਐਂਟਰੀ,ਜਲਦ ਗੀਤ ‘ਚ ਆਏਗਾ ਨਜ਼ਰ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਰਹੂਮ ਰਾਜ ਬਰਾੜ ਦਾ ਪੁੱਤਰ ਵੀ ਪਾਲੀਵੁੱਡ ਇੰਡਸਟਰੀ ‘ਚ ਐਂਟਰੀ ਕਰਨ ਜਾ ਰਿਹਾ ਹੈ ।ਰਾਜ ਬਰਾੜ ਦਾ ਪੁੱਤਰ ਜੋਸ਼ ਬਰਾੜ ਵੀ ਜਲਦ ਹੀ ਪੰਜਾਬੀ ਗੀਤਾਂ ‘ਚ ਮਾਡਲਿੰਗ ਕਰਦਾ ਹੋਇਆ ਨਜ਼ਰ ਆਏਗਾ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਜੋਸ਼ ਕਿਸੇ ਮਾਡਲ ਦੇ ਨਾਲ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਗੀਤਕਾਰ ਬੰਟੀ ਬੈਂਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਤੇ ਜੋਸ਼ ਬਰਾੜ ਦੀ ਮਾਤਾ ਬਿੰਦੂ ਬਰਾੜ ਨੇ ਵੀ ਰਿਐਕਟ ਕੀਤਾ ਹੈ।
ਜੋਸ਼ ਬਰਾੜ ਦੀ ਭੈਣ ਸਵੀਤਾਜ ਵੀ ਇੰਡਸਟਰੀ ‘ਚ ਸਰਗਰਮ
ਦੱਸ ਦਈਏ ਕਿ ਜੋਸ਼ ਬਰਾੜ ਦੀ ਭੈਣ ਸਵੀਤਾਜ ਬਰਾੜ ਵੀ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੀ ਹੈ। ਇਸ ਤੋਂ ਇਲਾਵਾ ਸਵੀਤਾਜ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ।

ਰਾਜ ਬਰਾੜ ਨੇ ਦਿੱਤੇ ਸਨ ਕਈ ਹਿੱਟ ਗੀਤ
ਮਰਹੂਮ ਰਾਜ ਬਰਾੜ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । ਕੁਝ ਸਾਲ ਪਹਿਲਾਂ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ । ਰਾਜ ਬਰਾੜ ਜਿੱਥੇ ਵਧੀਆ ਗਾਇਕੀ ਦੇ ਮਾਲਕ ਹਨ, ਉੱਥੇ ਹੀ ਵਧੀਆ ਲੇਖਣੀ ਦੇ ਵੀ ਮਾਲਕ ਹਨ । ਉਹ ਸਿਆਸਤ ‘ਚ ਫੈਲੇ ਭ੍ਰਿਸ਼ਟਾਚਾਰ, ਖੇਤੀ ਕਿਰਸਾਨੀ ਦੇ ਨਾਲ ਸਬੰਧਤ ਮੁੱਦਿਆਂ ਨੂੰ ਆਪਣੇ ਗੀਤਾਂ ‘ਚ ਉਠਾਉਂਦੇ ਰਹਿੰਦੇ ਹਨ ।ਰਾਜ ਬਰਾੜ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :