ਵਾਟਰ ਕੈਨਨ ਬੰਦ ਕਰਨ ਵਾਲੇ ਨਵਦੀਪ ਜਲਬੇੜਾ ਦੇ ਹੱਕ ‘ਚ ਨਿੱਤਰੇ ਰੇਸ਼ਮ ਸਿੰਘ ਅਨਮੋਲ, ਖੇਤਾਂ ‘ਚ ਜਾ ਕੇ ਲਵਾ ਰਹੇ ਝੋਨਾ
ਰੇਸ਼ਮ ਸਿੰਘ ਅਨਮੋਲ ਨੇ ਕਿਸਾਨ ਅੰਦੋਲਨ ਦੇ ਦੌਰਾਨ ਸਾਥ ਦੇਣ ਵਾਲੇ ਨਵਦੀਪ ਜਲਬੇੜਾ ਦੇ ਪਿੰਡ ਪੁੱਜੇ । ਜਿੱਥੇ ਉਹ ਨਵਦੀਪ ਦੇ ਖੇਤਾਂ ‘ਚ ਝੋਨਾ ਲਵਾਉਣ ਦੇ ਲਈ ਪੁੱਜੇ ਹੋਏ ਹਨ । ਇਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ।
ਵਾਟਰ ਕੈਨਨ ਬੰਦ ਕਰਨ ਵਾਲੇ ਨਵਦੀਪ ਜਲਬੇੜਾ ਦੇ ਹੱਕ ‘ਚ ਨਿੱਤਰੇ ਰੇਸ਼ਮ ਸਿੰਘ ਅਨਮੋਲ, ਖੇਤਾਂ ‘ਚ ਜਾ ਕੇ ਲਵਾ ਰਹੇ ਝੋਨਾ
ਰੇਸ਼ਮ ਸਿੰਘ ਅਨਮੋਲ (Resham Singh Anmol) ਨੇ ਕਿਸਾਨ ਅੰਦੋਲਨ ਦੇ ਦੌਰਾਨ ਸਾਥ ਦੇਣ ਵਾਲੇ ਨਵਦੀਪ ਜਲਬੇੜਾ ਦੇ ਪਿੰਡ ਪੁੱਜੇ । ਜਿੱਥੇ ਉਹ ਨਵਦੀਪ ਦੇ ਖੇਤਾਂ ‘ਚ ਝੋਨਾ ਲਵਾਉਣ ਦੇ ਲਈ ਪੁੱਜੇ ਹੋਏ ਹਨ । ਇਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ। ਜਿਸ ‘ਚ ਉਹ ਨਵਦੀਪ ਦੇ ਹੱਕ ‘ਚ ਡਟ ਕੇ ਖੜ੍ਹੇ ਹੋਏ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਨਵਦੀਪ ਦੀ ਰਿਹਾਈ ਦੇ ਲਈ ਉਨ੍ਹਾਂ ਨੇ ੧੬ ਅਤੇ ਸਤਾਰਾਂ ਤਰੀਕ ਨੂੰ ਰੱਖੇ ਇੱਕਠ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ਤਾਂ ਕਿ ਨਵਦੀਪ ਜਲਬੇੜਾ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾ ਸਕੇ।

ਛਾਲ ਮਾਰ ਕੇ ਵਾਟਰ ਕੈਨਨ ਕੀਤਾ ਸੀ ਬੰਦ
ਦਿੱਲੀ ‘ਚ ਹੋਏ ਕਿਸਾਨ ਅੰਦੋਲਨ ਦੇ ਦੌਰਾਨ ਨਵਦੀਪ ਜਲਬੇੜਾ ਨੇ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨਾਂ ‘ਤੇ ਵਾਟਰ ਕੈਨਨ ਦਾ ਇਸਤੇਮਾਲ ਕਰਕੇ ਦਿੱਲੀ ਕੂਚ ਕਰਦੇ ਕਿਸਾਨਾਂ ਨੂੰ ਰੋਕਣ ਲਈ ਕੀਤਾ ਸੀ। ਪਰ ਨਵਦੀਪ ਨੇ ਹਿੰਮਤ ਦਿਖਾਉਂਦੇ ਹੋਏ ਟਰੈਕਟਰ ‘ਤੇ ਵਾਟਰ ਕੈਨਨ ਵਾਲੇ ਟੈਂਕਰ ‘ਤੇ ਛਾਲ ਮਾਰ ਕੇ ਵਾਟਰ ਕੈਨਨ ਨੂੰ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਹੀ ਨਵਦੀਪ ਜਲਬੇੜਾ ਚਰਚਾ ‘ਚ ਆਇਆ ਸੀ।

ਪਿਛਲੇ ਦੋ ਮਹੀਨਿਆਂ ਤੋਂ ਨਵਦੀਪ ਜੇਲ੍ਹ ‘ਚ ਹੈ ਅਤੇ ਪੁਲਿਸ ਦੇ ਵੱਲੋਂ ਉਸ ਤੇ ਤਸ਼ਦੱਦ ਕੀਤਾ ਜਾ ਰਿਹਾ ਹੈ।ਪਰ ਕੋਈ ਵੀ ਕਿਸਾਨ ਆਗੂ ਉਸ ਦੀ ਮਦਦ ਦੇ ਲਈ ਅੱਗੇ ਨਹੀਂ ਆਇਆ । ਜਿਸ ਤੋਂ ਬਾਅਦ ਰੇਸ਼ਮ ਸਿੰਘ ਅਨਮੋਲ ਉਸ ਦੇ ਸਮਰਥਨ ‘ਚ ਅੱਗੇ ਆਇਆ ਹੈ। ਦੱਸ ਦਈਏ ਕਿ ਕਿਸਾਨ ਅੰਦੋਲਨ ਤੋਂ ਪ੍ਰੇਰਿਤ ਹੋ ਕੇ ਨਵਦੀਪ ਨੇ ਸਿੱਖੀ ਸਰੂਪ ਵੀ ਧਾਰਨ ਕਰ ਲਿਆ ਸੀ।
13 February ਦੀ ਝੱਟ💪🏻Farmer protest 2.0🙏#FarmersProtest2024 #NoFarmersNoFood #farmerprotests2024 #FarmerProtest pic.twitter.com/9E4Y3pyyZW
— Navdeep Singh jalbera (@navdeepsingh_77) February 16, 2024
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
