ਰੇਸ਼ਮ ਸਿੰਘ ਅਨਮੋਲ ਨੇ ਨਵਦੀਪ ਜਲਬੇੜਾ ਦੇ ਨਾਲ ਸਾਂਝਾ ਕੀਤਾ ਵੀਡੀਓ, ਨਵਦੀਪ ਨੇ ਕੀਤਾ ਸਭ ਦਾ ਧੰਨਵਾਦ
ਰੇਸ਼ਮ ਸਿੰਘ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਵਧੀਆ ਇਨਸਾਨ ਵੀ ਹਨ ।ਉਹ ਮੁਸੀਬਤ ਪਈ ‘ਤੇ ਹਰ ਕਿਸੇ ਦੇ ਹੱਕ ‘ਚ ਖੜ੍ਹੇ ਨਜ਼ਰ ਆਉਂਦੇ ਹਨ । ਕਿਸਾਨ ਅੰਦੋਲਨ ਦੇ ਦੌਰਾਨ ਮੋਹਰੀ ਭੂਮਿਕਾ ਨਿਭਾਉਣ ਵਾਲੇ ਨਵਦੀਪ ਜਲਬੇੜਾ ਦੇ ਹੱਕ ‘ਚ ਵੀ ਉਹ ਨਿੱਤਰੇ ਸਨ । ਜੇਲ੍ਹ ਚੋਂ ਬਾਹਰ ਆਉਣ ‘ਤੇ ਨਵਦੀਪ ਨੇ ਗਾਇਕ ਦਾ ਸ਼ੁਕਰੀਆ ਅਦਾ ਕੀਤਾ ਹੈ।
ਰੇਸ਼ਮ ਸਿੰਘ ਅਨਮੋਲ ਨੇ ਨਵਦੀਪ ਜਲਬੇੜਾ ਦੇ ਨਾਲ ਸਾਂਝਾ ਕੀਤਾ ਵੀਡੀਓ, ਨਵਦੀਪ ਨੇ ਕੀਤਾ ਸਭ ਦਾ ਧੰਨਵਾਦ
ਬੀਤੇ ਦਿਨੀਂ ਨਵਦੀਪ ਜਲਬੇੜਾ (Navdeep Jalbera) ਜੇਲ੍ਹ ਚੋਂ ਬਾਹਰ ਆ ਗਿਆ । ਜਿਸ ਤੋਂ ਬਾਅਦ ਕਿਸਾਨਾਂ ‘ਚ ਖੁਸ਼ੀ ਦਾ ਮਹੌਲ ਹੈ । ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਨਵਦੀਪ ਜਲਬੇੜਾ ਦੇ ਹੱਕ ‘ਚ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਸੀ । ਜਿਸ ਤੋਂ ਬਾਅਦ ਨਵਦੀਪ ਜਲਬੇੜਾ ਨੇ ਕਿਹਾ ਕਿ ਉਹ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ । ਜਿਨ੍ਹਾਂ ਨੇ ਉਸ ਨੂੰ ਜੇਲ੍ਹ ਵਿੱਚੋਂ ਬਾਹਰ ਕਢਵਾਉਣ ਦੇ ਲਈ ਸਾਥ ਦਿੱਤਾ ਅਤੇ ਉਸ ਦੇ ਲਈ ਸੰਘਰਸ਼ ਵਿੱਢਿਆ ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਆਪਣੇ ਫੈਨਸ ਦੇ ਲਈ ਲੈ ਕੇ ਆ ਰਹੇ ਸਰਪ੍ਰਾਈਜ਼, ਗਾਇਕ ਨੇ ਨਵੇਂ ਪ੍ਰੋਜੈਕਟ ਦਾ ਟੀਜ਼ਰ ਕੀਤਾ ਸਾਂਝਾ
ਦੱਸ ਦਈਏ ਕਿ ਨਵਦੀਪ ਜਲਬੇੜਾ ਨੇ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨਾਂ ਦੇ ਹੱਕ ‘ਚ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਜਦੋਂ ਕਿਸਾਨਾਂ ਨੂੰ ਹਰਿਆਣਾ ‘ਚ ਵੱਡੇ ਵੱਡੇ ਬੈਰੀਕੇਟ ਲਗਾ ਕੇ ਰੋਕਿਆ ਗਿਆ ਤੇ ਉਨ੍ਹਾਂ ‘ਤੇ ਪਾਣੀ ਦੀਆਂ ਬੁਛਾਰਾਂ ਕੀਤੀਆਂ ਗਈਆਂ ਸਨ ਤਾਂ ਨਵਦੀਪ ਜਲਬੇੜਾ ਨੇ ਵਾਟਰ ਕੈਨਨ ਵਾਲੇ ਟੈਂਕਰ ‘ਤੇ ਜਾ ਕੇ ਪਾਣੀ ਬੰਦ ਕਰ ਦਿੱਤਾ ਸੀ ।

ਉਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ। ਰੇਸ਼ਮ ਸਿੰਘ ਅਨਮੋਲ ਨੇ ਵੀ ਕਿਸਾਨ ਅੰਦੋਲਨ ‘ਚ ਵੱਧ ਚੜ੍ਹ ਕੇ ਭਾਗ ਲਿਆ ਸੀ ਅਤੇ ਕਿਸਾਨ ਅੰਦੋਲਨ ਨੂੰ ਸਮਰਪਿਤ ਕਈ ਗੀਤ ਵੀ ਉਨ੍ਹਾਂ ਨੇ ਕੱਢੇ ਸਨ । ਜਦੋਂ ਨਵਦੀਪ ਦੇ ਹੱਕ ‘ਚ ਕੋਈ ਨਹੀਂ ਖੜ੍ਹਾ ਤਾਂ ਰੇਸ਼ਮ ਸਿੰਘ ਅਨਮੋਲ ਖੁਦ ਨਵਦੀਪ ਦੇ ਹੱਕ ‘ਚ ਖੜ੍ਹੇ ਸਨ ।ਰੇਸ਼ਮ ਸਿੰਘ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਵਧੀਆ ਇਨਸਾਨ ਵੀ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
