ਰੌਸ਼ਨ ਪ੍ਰਿੰਸ ਨੇ ਗੀਤ ਗਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਦਿੱਤਾ ਸੰਦੇਸ਼, ਵੇਖੋ ਵੀਡੀਓ
ਮਸ਼ਹੂਰ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਰੌਸ਼ਨ ਪ੍ਰਿੰਸ ਨੇ ਗੀਤ ਦੇ ਜ਼ਰੀਏ ਨੌਜਵਾਨਾਂ ਨੂੰ ਜਾਗਰੂਕ ਕੀਤਾ ਹੈ ਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ ਹੈ।
ਰੌਸ਼ਨ ਪ੍ਰਿੰਸ ਨੇ ਗੀਤ ਗਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਦਿੱਤਾ ਸੰਦੇਸ਼, ਵੇਖੋ ਵੀਡੀਓ
Roshan Prince Video: ਮਸ਼ਹੂਰ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਰੌਸ਼ਨ ਪ੍ਰਿੰਸ ਨੇ ਗੀਤ ਦੇ ਜ਼ਰੀਏ ਨੌਜਵਾਨਾਂ ਨੂੰ ਜਾਗਰੂਕ ਕੀਤਾ ਹੈ ਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ ਹੈ।
ਰੌਸ਼ਨ ਪ੍ਰਿੰਸ ਆਪਣੇ ਗੀਤਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟ ਸਾਂਝੀ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਗਾਇਕ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਪੰਜਾਬ ਦੇ ਨੌਜਵਾਨਾਂ ਨੂੰ ਗੀਤ ਰਾਹੀਂ ਨਸ਼ੇ ਤੋਂ ਦੂਰ ਰਹਿਣ ਦੀ ਸੁਚੇਤ ਕੀਤਾ ਹੈ। ਆਪਣੀ ਇਸ ਪੋਸਟ ਨੂੰ ਗਾਇਕ ਨੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੂੰ ਵੀ ਟੈਗ ਕੀਤਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ‘ਚ ਕੜਾ ਤੋਂ ਕੜਾ ਐਕਸ਼ਨ ਲਿਆ ਜਾਵੇ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ।
ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਵੱਲੋਂ ਗਾਇਕ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਗਾਇਕ ਰੌਸ਼ਨ ਪ੍ਰਿੰਸ ਪੰਜਾਬ ਪੁਲਿਸ ਦੇ ਨਸ਼ਾ ਰੋਕੋ ਮੁਹਿੰਮ ਦਾ ਹਿੱਸਾ ਹਨ।
ਹੋਰ ਪੜ੍ਹੋ : ਮਨਕੀਰਤ ਔਲਖ ਨੇ ਪੁੱਤ ਨਾਲ ਮਿਲ ਕੇ ਖਾਸ ਅੰਦਾਜ਼ 'ਚ ਆਪਣੀ ਜੁੜਵਾ ਧੀਆਂ ਦਾ ਕੀਤਾ ਸਵਾਗਤ, ਵੇਖੋ ਵੀਡੀਓ
ਰੌਸ਼ਨ ਪ੍ਰਿੰਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ ।ਬਤੌਰ ਗਾਇਕ ਰੌਸ਼ਨ ਪ੍ਰਿੰਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਕਰ ਚੁੱਕੇ ਹਨ। ਰੌਸ਼ਨ ਪ੍ਰਿੰਸ ਜਿੱਥੇ ਵਧੀਆ ਗਾਇਕ, ਅਦਾਕਾਰ ਹਨ ਉੱਥੇ ਹੀ ਵਧੀਆ ਲੇਖਣੀ ਦੇ ਵੀ ਮਾਲਕ ਹਨ । ਹੁਣ ਤੱਕ ਉਹ ਕਈ ਗੀਤ ਲਿਖ ਚੁੱਕੇ ਹਨ । ਜਿਨ੍ਹਾਂ ਨੂੰ ਕਈ ਵੱਡੇ ਗਾਇਕਾਂ ਨੇ ਗਾਇਆ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
