Thursday, 28th of May 2026

ਅਨੰਤ ਅੰਬਾਨੀ ਤੇ ਰਾਧਿਕਾ ਦੇ ਵਿਆਹ ‘ਚ ਸੰਜੇ ਦੱਤ ਨੇ ਖੂਬ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਹੁਣ ਸੋਸ਼ਲ ਮੀਡੀਆ ‘ਤੇ ਸੰਜੇ ਦੱਤ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਬਾਲੀਵੁੱਡ ਅਦਾਕਾਰ ਸੰਜੇ ਦੱਤ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਢੋਲ ਦੀ ਥਾਪ ‘ਤੇ ਸੰਜੇ ਦੱਤ ਜ਼ਬਰਦਸਤ ਡਾਂਸ ਕਰ ਰਹੇ ਹਨ ।

Reported by: PTC Punjabi Desk | Edited by: Shaminder  |  July 13th 2024 10:05 AM |  Updated: July 13th 2024 10:05 AM

ਅਨੰਤ ਅੰਬਾਨੀ ਤੇ ਰਾਧਿਕਾ ਦੇ ਵਿਆਹ ‘ਚ ਸੰਜੇ ਦੱਤ ਨੇ ਖੂਬ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਅਨੰਤ ਅੰਬਾਨੀ (Anant Ambani) ਤੇ ਰਾਧਿਕਾ ਮਾਰਚੈਂਟ (Radhika Merchant) ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਇਸ ਵਿਆਹ ‘ਚ ਬਾਲੀਵੁੱਡ ਜਗਤ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ । ਇਸ ਦੇ ਨਾਲ ਹੀ ਇਹਨਾਂ ਸੈਲੀਬ੍ਰੇਟੀਜ਼ ਨੇ ਇਸ ਵਿਆਹ ‘ਚ ਖੂਬ ਰੌਣਕਾਂ ਲਗਾਈਆਂ । ਜਿਸ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਹੁਣ ਸੋਸ਼ਲ ਮੀਡੀਆ ‘ਤੇ ਸੰਜੇ ਦੱਤ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਬਾਲੀਵੁੱਡ ਅਦਾਕਾਰ ਸੰਜੇ ਦੱਤ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਢੋਲ ਦੀ ਥਾਪ ‘ਤੇ ਸੰਜੇ ਦੱਤ ਜ਼ਬਰਦਸਤ ਡਾਂਸ ਕਰ ਰਹੇ ਹਨ ।

ਹੋਰ ਪੜ੍ਹੋ : ਅਨੰਤ ਅੰਬਾਨੀ ਲੈ ਕੇ ਨਿਕਲੇ ਬਰਾਤ,ਬਰਾਤੀ ਨੱਚਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਇਸ ਤੋਂ ਇਲਾਵਾ ਵੀਡੀਓ ‘ਚ ਅਰਜੁਨ ਕਪੂਰ, ਜਾਨ੍ਹਵੀ ਕਪੂਰ ਵੀ ਥਿਰਕਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਤੋਂ ਇਲਾਵਾ ਵਿਆਹ ‘ਚ ਰਜਨੀਕਾਂਤ ਨੇ ਵੀ ਆਪਣੇ ਡਾਂਸ ਦੇ ਨਾਲ ਸਭ ਦਾ ਦਿਲ ਜਿੱਤ ਲਿਆ । ਅਨੰਤ ਅੰਬਾਨੀ ਵੀ ਰਜਨੀਕਾਂਤ ਦੇ ਨਾਲ ਠੁਮਕੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। 

ਅਨੰਤ ਤੇ ਰਾਧਿਕਾ ਮਾਰਚੈਂਟ ਦੇ ਵਿਆਹ ਦੇ ਪ੍ਰੋਗਰਾਮ ਕਈ ਮਹੀਨਿਆਂ ਤੋਂ ਚੱਲ ਰਹੇ

ਅਨੰਤ ਅੰਬਾਨੀ ਤੇ ਰਾਧਿਕਾ ਮਾਰਚੈਂਟ ਦੇ ਵਿਆਹ ਦੇ ਪ੍ਰੋਗਰਾਮ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਸਨ । ਦੇਸ਼ ਵਿਦੇਸ਼ ‘ਚ ਕਈ ਪ੍ਰੋਗਰਾਮ ਅੰਬਾਨੀ ਪਰਿਵਾਰ ਦੇ ਵੱਲੋਂ ਰੱਖੇ ਗਏ ਸਨ । ਇਸ ਤੋਂ ਇਲਾਵਾ ਕਈ ਜ਼ਰੂਰਤਮੰਦ ਤੇ ਗਰੀਬ ਜੋੜਿਆਂ ਦੇ ਵਿਆਹ ਵੀ ਪਰਿਵਾਰ ਦੇ ਵੱਲੋਂ ਕਰਵਾਏ ਗਏ ਸਨ । 

- PTC PUNJABI


Popular Posts