ਸਾਰਾ ਗੁਰਪਾਲ ਨੇ ਤਸਵੀਰਾਂ ਸ਼ੇਅਰ ਕਰ ਦੱਸਿਆ ਕਿੰਝ ਮਨਾਇਆ ਯੋਗਾ ਡੇਅ, ਵੇਖ ਤਸਵੀਰਾਂ

ਮਸ਼ਹੂਰ ਪੰਜਾਬੀ ਮਾਡਲ ਤੇ ਅਦਾਕਾਰਾ ਸਾਰਾ ਗੁਰਪਾਲ ਅਕਸਰ ਆਪਣੇ ਕਿਊਟ ਤੇ ਚੁਲਬੁਲੇ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਸਾਰਾ ਗੁਰਪਾਲ ਦੀਆਂ ਨਵੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਹਨ ,ਜਿਸ ਰਾਹੀਂ ਅਦਾਕਾਰਾ ਨੇ ਦੱਸਿਆ ਕਿ ਉਸ ਨੇ ਯੋਗਾ ਡੇਅ ਕਿਵੇਂ ਮਨਾਇਆ।

Reported by: PTC Punjabi Desk | Edited by: Pushp Raj  |  June 22nd 2024 10:04 PM |  Updated: June 22nd 2024 10:04 PM

ਸਾਰਾ ਗੁਰਪਾਲ ਨੇ ਤਸਵੀਰਾਂ ਸ਼ੇਅਰ ਕਰ ਦੱਸਿਆ ਕਿੰਝ ਮਨਾਇਆ ਯੋਗਾ ਡੇਅ, ਵੇਖ ਤਸਵੀਰਾਂ

Sara Gurpal pics: ਮਸ਼ਹੂਰ ਪੰਜਾਬੀ ਮਾਡਲ ਤੇ ਅਦਾਕਾਰਾ ਸਾਰਾ ਗੁਰਪਾਲ ਅਕਸਰ ਆਪਣੇ ਕਿਊਟ ਤੇ ਚੁਲਬੁਲੇ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਸਾਰਾ ਗੁਰਪਾਲ ਦੀਆਂ ਨਵੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਹਨ ,ਜਿਸ ਰਾਹੀਂ ਅਦਾਕਾਰਾ ਨੇ ਦੱਸਿਆ ਕਿ ਉਸ ਨੇ ਯੋਗਾ ਡੇਅ ਕਿਵੇਂ ਮਨਾਇਆ। 

ਦੱਸ ਦਈਏ ਕਿ ਮਾਡਲਿੰਗ ਤੇ ਅਦਾਕਾਰੀ ਦੇ ਖੇਤਰ 'ਚ ਸਰਗਰਮ ਸਾਰਾ ਗੁਰਪਾਲ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਯੋਗਾ ਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। 

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ,'#Sarakehndi yoga is the artwork of awareness on the canvas of body mind and soul 💌🤍#HappyInternationalYogaDay✨

ਸਾਰਾ ਗੁਰਪਾਲ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਯੋਗ ਕਰਦੀ ਹੋਈ ਨਜ਼ਰ ਆ ਰਹੀ ਹੈ। ਉਸ ਦੇ ਚਾਰੇ ਪਾਸੇ ਖੁੱਲ੍ਹਾ ਮੈਦਾਨ ਤੇ ਹਰਿਆਲੀ ਨਾਲ ਭਰਿਆ ਵਾਤਾਵਰਣ ਨਜ਼ਰ ਆ ਰਿਹਾ ਹੈ, ਜੋ ਕਿ ਦਿਲ ਤੇ ਦਿਮਾਗ ਦੋਹਾਂ ਨੂੰ ਸਕੂਨ ਦੇਣ ਵਾਲਾ ਹੈ। 

ਹੋਰ ਪੜ੍ਹੋ : ਯੋਗਰਾਜ ਸਿੰਘ ਲੋਕਾਂ ਨੂੰ ਕੀਤੀ ਫਿਲਮ ਹਰਿਆਣੇ ਵੱਲ ਦੀ ਵੇਖਣ ਦੀ ਖਾਸ ਅਪੀਲ, ਜਾਣੋ ਕਿਉਂ 

 ਅਦਾਕਾਰਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ। ਫੈਨਜ਼ ਨੂੰ ਸਾਰਾ ਦੀਆਂ ਇਹ ਤਸਵੀਰਾਂ ਤੇ ਵੀਡੀਓਜ਼ ਕਾਫੀ ਪਸੰਦ ਆ ਰਹੀਆਂ ਹਨ। ਫੈਨਜ਼ ਅਦਾਕਾਰਾ ਦੀ ਪੋਸਟ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਿਹਾ, 'ਸਾਰਾ ਤੁਸੀਂ ਕੁਦਰਤ ਤੇ ਯੋਗ ਦਾ ਚੰਗਾ ਆਨੰਦ ਮਾਣ ਰਹੇ ਹੋ ਜੋ ਕਿ ਭੱਜਦੌੜ ਵਾਲੀ ਜ਼ਿੰਦਗੀ ਤੋਂ ਕਾਫੀ ਚੰਗਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network