Thursday, 28th of May 2026

ਧੂਰੀ ‘ਚ ਸ਼ਿਲਪਾ ਸ਼ੈੱਟੀ ‘ਤੇ ਹਿਮਾਂਸ਼ੀ ਖੁਰਾਣਾ ਪੁੱਜੀਆਂ, ਨੇਤਰਦਾਨ ਕੈਂਪ ‘ਚ ਕੀਤੀ ਸ਼ਿਰਕਤ

ਸ਼ਿਲਪਾ ਸ਼ੈੱਟੀ ਅੱਜ ਪੰਜਾਬ ਦੇ ਸੰਗਰੂਰ ‘ਚ ਪੁੱਜੀ । ਜਿੱਥੇ ਉਨ੍ਹਾਂ ਨੇ ਧੂਰੀ ‘ਚ ਮੰਨੇ ਪ੍ਰਮੰਨੇ ਸਮਾਜ ਸੇਵਕ ਸੁਰਿੰਦਰ ਸਿੰਘ ਨਿੱਝਰ ਦੇ ਵੱਲੋਂ ਆਯੋਜਿਤ ਕੀਤੇ ਗਏ ਨੇਤਰਦਾਨ ਕੈਂਪ ‘ਚ ਸ਼ਿਰਕਤ ਕੀਤੀ । ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਵੀ ਮੌਜੂਦ ਰਹੇ ।

Reported by: PTC Punjabi Desk | Edited by: Shaminder  |  July 29th 2024 04:44 PM |  Updated: July 29th 2024 04:44 PM

ਧੂਰੀ ‘ਚ ਸ਼ਿਲਪਾ ਸ਼ੈੱਟੀ ‘ਤੇ ਹਿਮਾਂਸ਼ੀ ਖੁਰਾਣਾ ਪੁੱਜੀਆਂ, ਨੇਤਰਦਾਨ ਕੈਂਪ ‘ਚ ਕੀਤੀ ਸ਼ਿਰਕਤ

ਸ਼ਿਲਪਾ ਸ਼ੈੱਟੀ (Shilpa Shetty) ਅੱਜ ਪੰਜਾਬ ਦੇ ਸੰਗਰੂਰ  ‘ਚ ਪੁੱਜੀ । ਜਿੱਥੇ ਉਨ੍ਹਾਂ ਨੇ ਧੂਰੀ ‘ਚ ਮੰਨੇ ਪ੍ਰਮੰਨੇ ਸਮਾਜ ਸੇਵਕ ਸੁਰਿੰਦਰ ਸਿੰਘ ਨਿੱਝਰ ਦੇ ਵੱਲੋਂ ਆਯੋਜਿਤ ਕੀਤੇ ਗਏ ਨੇਤਰਦਾਨ ਕੈਂਪ ‘ਚ ਸ਼ਿਰਕਤ ਕੀਤੀ । ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਵੀ ਮੌਜੂਦ ਰਹੇ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਹਿਮਾਂਸ਼ੀ ਖੁਰਾਣਾ ਨੇ ਵੀ ਇੱਕ ਤਸਵੀਰ ਸ਼ਿਲਪਾ ਸ਼ੈੱਟੀ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ਜਸਵਿੰਦਰ ਬਰਾੜ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ, ਲੋਕਾਂ ਨੇ ਕਿਹਾ ‘ਅਸੀਂ ਸੋਚਿਆ ਕਿਤੇ ਜਸਵਿੰਦਰ ਬਰਾੜ ਦੀ ਹੋ ਗਈ ਲੜਾਈ’

ਦੋਵਾਂ ਅਭਿਨੇਤਰੀਆਂ ਨੂੰ ਫੁਲਕਾਰੀ ਦੇ ਕੇ ਸੁਆਗਤ ਕੀਤਾ ਗਿਆ ।ਸਮਾਗਮ ‘ਚ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਵੀ ਮੌਜੂਦ ਰਹੇ । 

ਸ਼ਿਲਪਾ ਸ਼ੈੱਟੀ ਦਾ ਵਰਕ ਫ੍ਰੰਟ 

ਸ਼ਿਲਪਾ ਸ਼ੈੱਟੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਚੋਂ ਇੱਕ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਬਾਲੀਵੁੱਡ ‘ਚ ਸਰਗਰਮ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਧੜਕਣ,ਬਾਜ਼ੀਗਰ, ਹੰਗਾਮਾ-੨ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।ਹਿਮਾਂਸ਼ੀ ਖੁਰਾਣਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਕਈ ਫ਼ਿਲਮਾਂ ‘ਚ ਵੀ ਉਹ ਕੰਮ ਕਰ ਚੁੱਕੇ ਹਨ । ਜਲਦ ਹੀ ਉਹ ਨਵੇਂ ਪ੍ਰੋਜੈਕਟ ‘ਚ ਵੀ ਨਜ਼ਰ ਆਏਗੀ।   

 

- PTC PUNJABI


Popular Posts