ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪੁੱਤਰ ਨੂੰ ਲੈ ਕੇ ਭਾਵੁਕ ਪੋਸਟ ਕੀਤੀ ਸਾਂਝੀ
ਸਿੱਧੂ ਮੂਸੇਵਾਲਾ ਦੀ ਮਾਂ ਹਰ ਪਲ ਉਸ ਨੂੰ ਯਾਦ ਕਰਦੀ ਹੈ। ਖ਼ਾਸ ਕਰਕੇ ਮਈ ਮਹੀਨੇ ਦੀ ਮਨਹੂਸ ਸ਼ਾਮ ਨੂੰ ਨਹੀਂ ਭੁੱਲਦੀ ਜਦੋਂ ਕੁਝ ਹਥਿਆਰਬੰਦ ਲੋਕਾਂ ਨੇ ਉਸ ਕੋਲੋਂ ਉਸ ਦੇ ਇਕਲੌਤੇ ਬੱਚੇ ਨੂੰ ਹਮੇਸ਼ਾ ਦੇ ਲਈ ਖੋਹ ਲਿਆ ਸੀ ।
ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪੁੱਤਰ ਨੂੰ ਲੈ ਕੇ ਭਾਵੁਕ ਪੋਸਟ ਕੀਤੀ ਸਾਂਝੀ
ਸਿੱਧੂ ਮੂਸੇਵਾਲਾ (Sidhu Moose wala) ਦੀ ਮਾਂ ਹਰ ਪਲ ਉਸ ਨੂੰ ਯਾਦ ਕਰਦੀ ਹੈ। ਖ਼ਾਸ ਕਰਕੇ ਮਈ ਮਹੀਨੇ ਦੀ ਮਨਹੂਸ ਸ਼ਾਮ ਨੂੰ ਨਹੀਂ ਭੁੱਲਦੀ ਜਦੋਂ ਕੁਝ ਹਥਿਆਰਬੰਦ ਲੋਕਾਂ ਨੇ ਉਸ ਕੋਲੋਂ ਉਸ ਦੇ ਇਕਲੌਤੇ ਬੱਚੇ ਨੂੰ ਹਮੇਸ਼ਾ ਦੇ ਲਈ ਖੋਹ ਲਿਆ ਸੀ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਲਿਖਿਆ ‘ਸ਼ੁਭ ਪੁੱਤ ਜਿਵੇਂ ਜਿਵੇਂ ਦਿਨਾਂ ਦੀ ਚਾਲ ਪੂਰੀ ਕਰਦਾ ਉਹ ੨੯ ਮਈ ਦਾ ਕਾਲਾ ਦਿਨ ਆਉਣ ਵਾਲਾ ਏ । ਉਵੇਂ ਉਵੇਂ ਹੀ ਤੁਹਾਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਰਾ ਤੁਹਾਡੀ ਰੂਹ ਦੀ ਸ਼ਾਂਤੀ ਦੇ ਲਈ ਕਿੰਨੇ ਹੀ ਸਮਾਰੋਹ ਦੇਸ਼ ਵਿਦੇਸ਼ ‘ਚ ਕਰਵਾ ਰਹੇ ਹਨ।
ਹੋਰ ਪੜ੍ਹੋ : ਅਦਾਕਾਰਾ ਨੀਰੂ ਬਾਜਵਾ ਪਤੀ ਨਾਲ ਹੋਈ ਰੋਮਾਂਟਿਕ, ਪਰਿਵਾਰ ਨਾਲ ਸਮਾਂ ਬਿਤਾਉਂਦੀ ਆ ਰਹੀ ਨਜ਼ਰ
ਮੈਨੂੰ ਇਹ ਵੇਖ ਕੇ ਤੁਹਾਡੇ ਉੱਪਰ ਤੇ ਤੁਹਾਨੂੰ ਪਿਆਰ ਕਰਨ ਵਾਲੇ ਸਾਡੇ ਤਮਾਮ ਵੀਰਾਂ ਭੈਣਾਂ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਉਹ ਤੁਹਾਨੂੰ ਕਿੰਨਾ ਪਿਆਰ ਕਰਦੇ ਨੇ ।ਤੁਹਾਡੀ ਕਮੀ ਮਹਿਸੂਸ ਕਰਦਿਆਂ ਮੇਰੀਆਂ ਅੱਖਾਂ ਵਿੱਚੋਂ ਨਿਕਲਦੇ ਅੱਥਰੂਆਂ ਦੀ ਸ਼ੁਰੂਆਤ ‘ਚ ਦੁੱਖ ਭਰੇ ਹੁੰਦੇ ਨੇ ਪਰ ਜਮੀਨ ਤੱਕ ਪਹੁੰਚਦੇ ਹੀ ਮਾਣ ਵਾਲੇ ਬਣ ਜਾਂਦੇ ਨੇ ਬੇਟਾ’।
ਫੈਨਸ ਨੇ ਦਿੱਤੇ ਰਿਐਕਸ਼ਨ
ਸਿੱਧੂ ਮੂਸੇਵਾਲਾ ਦੀ ਮਾਂ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਇੱਕ ਫੈਨ ਨੇ ਲਿਖਿਆ ‘ਮੇਰਾ ਤਾਂ ਸੁਫ਼ਨਾ ਰਹਿ ਗਿਆ ਸਿੱਧੂ ਨੂੰ ਮਿਲਣ ਦਾ’। ਇੱਕ ਹੋਰਨ ੇ ਕਿਹਾ ‘ਹਮੇਸ਼ਾ ਤੁਹਾਡੇ ਪੁੱਤ ਨੂੰ ਜਿਉਂਦਾ ਰੱਖਾਂਗੇ । ਮਰਦੇ ਦਮ ਤੱਕ ਵਾਅਦਾ ਏ ਮਾਂ’।ਇੱਕ ਹੋਰ ਨੇ ਮਾਤਾ ਦਾ ਹੌਸਲਾ ਵਧਾਉਂਦੇ ਹੋਏ ਲਿਖਿਆ ‘ਸਲਾਮ ਹੈ ਤੁਹਾਡੇ ਹੌਸਲੇ ਨੂੰ ਮਾਤਾ ਜੀ’ ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਕਮੈਂਟਸ ਕੀਤੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
