ਗਾਇਕਾ ਸਤਵਿੰਦਰ ਬਿੱਟੀ ਨੇ ਇੰਗਲੈਂਡ ‘ਚ ਅੰਮ੍ਰਿਤਸਰੀ ਕੁਲਚਿਆਂ ਦਾ ਮਾਣਿਆ ਅਨੰਦ, ਵੇਖੋ ਵੀਡੀਓ
ਸਤਵਿੰਦਰ ਬਿੱਟੀ ਇੰਡਲੈਂਡ ‘ਚ ਹਨ । ਜਿੱਥੇ ਅੰਮ੍ਰਿਤਸਰੀ ਸਟਾਈਲ ‘ਚ ਕੁਲਚੇ ਬਣਾਏ ਜਾਂਦੇ ਹਨ । ਇੰਗਲੈਂਡ ‘ਚ ਹੀ ਗਾਇਕਾ ਅੰਮ੍ਰਿਤਸਰੀ ਕੁਲਚੇ ਦਾ ਅਨੰਦ ਲੈਂਦੀ ਹੋਈ ਦਿਖਾਈ ਦਿੱਤੀ ।
ਗਾਇਕਾ ਸਤਵਿੰਦਰ ਬਿੱਟੀ ਨੇ ਇੰਗਲੈਂਡ ‘ਚ ਅੰਮ੍ਰਿਤਸਰੀ ਕੁਲਚਿਆਂ ਦਾ ਮਾਣਿਆ ਅਨੰਦ, ਵੇਖੋ ਵੀਡੀਓ
ਗਾਇਕਾ ਸਤਵਿੰਦਰ ਬਿੱਟੀ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਉਹ ਅੰਮ੍ਰਿਤਸਰੀ ਕੁਲਚੇ ਦਾ ਅਨੰਦ ਲੈਂਦੇ ਹੋਏ ਦਿਖਾਈ ਦੇ ਰਹੇ ਹਨ । ਦਰਅਸਲ ਸਤਵਿੰਦਰ ਬਿੱਟੀ ਇੰਡਲੈਂਡ ‘ਚ ਹਨ । ਜਿੱਥੇ ਅੰਮ੍ਰਿਤਸਰੀ ਸਟਾਈਲ ‘ਚ ਕੁਲਚੇ ਬਣਾਏ ਜਾਂਦੇ ਹਨ । ਇੰਗਲੈਂਡ ‘ਚ ਹੀ ਗਾਇਕਾ ਅੰਮ੍ਰਿਤਸਰੀ ਕੁਲਚੇ ਦਾ ਅਨੰਦ ਲੈਂਦੀ ਹੋਈ ਦਿਖਾਈ ਦਿੱਤੀ । ਦੱਸ ਦਈਏ ਕਿ ਇੰਗਲੈਂਡ ‘ਚ ਸਤਵਿੰਦਰ ਬਿੱਟੀ ਵੱਖ ਵੱਖ ਥਾਂਵਾਂ ‘ਤੇ ਪ੍ਰਫਾਰਮੈਂਸ ਦੇਵੇਗੀ। ਇਸ ਤੋਂ ਪਹਿਲਾਂ ਗਾਇਕਾ ਇੰਗਲੈਂਡ ‘ਚ ਬਣੇ ਇਨ੍ਹਾਂ ਅੰਮ੍ਰਿਤਸਰੀ ਕੁਲਚਿਆਂ ਦਾ ਅਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਕੌਰ ਬੀ ਆਪਣੇ ਖੇਤਾਂ ‘ਚ ਟਰੈਕਟਰ ਚਲਾ ਕੇ ਕੰਮ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਸਤਵਿੰਦਰ ਬਿੱਟੀ ਦਾ ਵਰਕ ਫ੍ਰੰਟ
ਸਤਵਿੰਦਰ ਬਿੱਟੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਜਿਸ ‘ਚ ਅੱਖੀਆਂ ਮਾਰ ਗਿਆ ਜ਼ੈਲਦਾਰ ਦਾ ਪੋਤਾ, ਬੋਲੀਆਂ ਸਣੇ ਕਈ ਗੀਤ ਸ਼ਾਮਿਲ ਹਨ । ਉਨ੍ਹਾਂ ਨੇ ਕਈ ਧਾਰਮਿਕ ਗੀਤ ਵੀ ਗਾਏ ਹਨ । ਕਲਗੀਧਰ ਪੰਥ ਪਿਆਰੇ ਦਾ, ਗੁਰਾਂ ਦੇ ਚਰਨੀਂ, ਧੰਨ ਤੇਰੀ ਸਿੱਖੀ ਸਣੇ ਕਈ ਧਾਰਮਿਕ ਗੀਤ ਉਨ੍ਹਾਂ ਨੇ ਗਾਏ ਹਨ ।

ਸਤਵਿੰਦਰ ਬਿੱਟੀ ਵਧੀਆ ਖਿਡਾਰਨ ਵੀ ਰਹੇ
ਸਤਵਿੰਦਰ ਬਿੱਟੀ ਜਿੱਥੇ ਵਧੀਆ ਗਾਇਕਾ ਹਨ ਉੱਥੇ ਹੀ ਹਾਕੀ ਦੇ ਵਧੀਆ ਪਲੇਅਰ ਵੀ ਰਹਿ ਚੁੱਕੇ ਹਨ । ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਹ ਖਿਡਾਰਨ ਹੀ ਬਣਨਾ ਚਾਹੁੰਦੇ ਸਨ ।ਪਰ ਕਿਸਮਤ ਨੇ ਇਸ ਮਾਮਲੇ ‘ਚ ਉਨ੍ਹਾਂ ਦਾ ਸਾਥ ਨਹੀਂ ਸੀ ਦਿੱਤਾ ਅਤੇ ਉਹ ਕਾਮਯਾਬ ਗਾਇਕਾ ਬਣ ਕੇ ਉੱਭਰੇ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
