ਪੰਜਾਬੀ ਗਾਇਕ ਵਿੰਦਰ ਨੱਥੂਮਾਜਰਾ ਦੀ ਮਾਂ ਦਾ ਹੋਇਆ ਦਿਹਾਂਤ

Reported by: PTC Punjabi Desk | Edited by: Shaminder  |  March 12th 2024 04:35 PM |  Updated: March 12th 2024 04:35 PM

ਪੰਜਾਬੀ ਗਾਇਕ ਵਿੰਦਰ ਨੱਥੂਮਾਜਰਾ ਦੀ ਮਾਂ ਦਾ ਹੋਇਆ ਦਿਹਾਂਤ

ਪੰਜਾਬੀ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖਬਰ ਇਹ ਹੈ ਕਿ ਪੰਜਾਬੀ ਇੰਡਸਟਰੀ ਦੇ ਗਾਇਕ ਵਿੰਦਰ ਨੱਥੂਮਾਜਰਾ (Vinder Nathumajra) ਦੇ ਮਾਤਾ ਜੀ ਦਾ ਦਿਹਾਂਤ (Mother Death)ਹੋ ਗਿਆ ਹੈ। ਉਨ੍ਹਾਂ ਦੀ ਮਾਤਾ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੁੱਖ ਦੀ ਘੜੀ ‘ਚ ਹਰ ਕੋਈ ਗਾਇਕ ਨੂੰ ਧਰਵਾਸ ਦੇ ਰਿਹਾ ਹੈ। 

Vinder Nathumajra (2).jpg

ਮੌਤ ਦੇ ਕਾਰਨਾਂ ਦਾ ਨਹੀਂ ਹੋਇਆ ਖੁਲਾਸਾ 

ਗਾਇਕ ਦੀ ਮਾਂ ਦਾ ਦਿਹਾਂਤ ਕਿਵੇਂ ਹੋਇਆਾ ਇਸ ਦੇ ਕਾਰਨਾਂ ਦਾ ਖੁਲਾਸਾ ਹਾਲੇ ਨਹੀਂ ਹੋ ਸਕਿਆ ਹੈ।ਖਬਰਾਂ ਮੁਤਾਬਕ ਉਨ੍ਹਾਂ ਦੇ ਮਾਤਾ ਜੀ 55 ਸਾਲ ਦੇ ਸਨ ਅਤੇ ਸਾਬਕਾ ਪੰਚਾਇਤ ਮੈਂਬਰ ਵੀ ਰਹਿ ਚੁੱਕੇ ਹਨ । 

Vinder Nathumajra 44.jpg

19 ਮਾਰਚ ਨੂੰ ਭੋਗ ਤੇ ਅੰਤਿਮ ਅਰਦਾਸ 

ਵਿੰਦਰ ਨੱਥੂਮਾਜਰਾ ਦੇ ਮਾਤਾ ਜੀ ਦਾ ਭੋਗ ਅਤੇ ਅੰਤਿਮ ਅਰਦਾਸ 19 ਮਾਰਚ ਨੂੰ ਪਿੰਡ ਨੱਥੂਮਾਜਰਾ ਵਿਖੇ ਪਵੇਗਾ । ਜੋ ਕਿ ਦੁਪਹਿਰ ਬਾਰਾਂ ਤੋਂ ਇੱਕ ਵਜੇ ਤੱਕ ਹੋਵੇਗਾ । ਉਨ੍ਹਾਂ ਦੀ ਅੰਤਮ ਅਰਦਾਸ ‘ਚ ਪੰਜਾਬੀ ਇੰਡਸਟਰੀ ਦੇ ਕਈ ਗਾਇਕਾਂ ਦੇ ਪਹੁੰਚਣ ਦੀ ਉਮੀਦ ਹੈ।

ਵਿੰਦਰ ਨੱਥੂਮਾਜਰਾ ਦਾ ਵਰਕ ਫ੍ਰੰਟ 

ਵਿੰਦਰ ਨੱਥੂਮਾਜਰਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੋਈ ਗੱਲ ਨਹੀਂ, ਨਜ਼ਰ ਅੰਦਾਜ਼, ਖਿਤਾਬ, ਮਿਲ ਕੇ ਬੈਠਾਂਗੇ,ਨਾ ਜੀ ਨਾ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਕਈ ਫਿਲਮਾਂ ਦੇ ਲਈ ਵੀ ਗੀਤ ਗਾਏ ਹਨ । 

 

 

-


Popular Posts