Advertisment

ਰਾਹਤ ਫ਼ਤਿਹ ਅਲੀ ਖਾਨ ਦੀ ਆਵਾਜ਼ 'ਚ ਫਿਲਮ 'ਡਰਾਮੇ ਆਲੇ' ਦਾ ਗੀਤ 'ਤਾਂਘ ਸੂਰਜ ਨੂੰ' ਹੋਇਆ ਰਿਲੀਜ਼, ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਅਦਾਕਾਰ ਹਰੀਸ਼ ਵਰਮਾ ਆਪਣੀ ਬਾਕਮਾਲ ਅਦਾਕਾਰੀ ਲਈ ਮਸ਼ਹੂਰ ਹਨ। ਜਲਦ ਹੀ ਹਰੀਸ਼ ਆਪਣੀ ਇੱਕ ਹੋਰ ਨਵੀਂ ਫਿਲਮ 'ਡਰਾਮੇ ਆਲੇ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ ਤੇ ਫਿਲਮ ਮੇਕਰਸ ਵੱਲੋਂ ਇਸ ਫਿਲਮ ਦਾ ਨਵਾਂ ਗੀਤ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗੀਤ ਨੂੰ ਰਾਹਤ ਫਤਿਹ ਅਲੀ ਖਾਨ ਨੇ ਗਾਇਆ ਹੈ।

New Update
Film Drame Aale  Song Taang Sooraj Nu

Film Drame Aale Song Taang Sooraj Nu

Listen to this article
0.75x 1x 1.5x
00:00 / 00:00
Advertisment

Film 'DRAME AALE' Song 'Taang Sooraj Nu': ਮਸ਼ਹੂਰ ਪੰਜਾਬੀ ਅਦਾਕਾਰ ਹਰੀਸ਼ ਵਰਮਾ ਆਪਣੀ ਬਾਕਮਾਲ ਅਦਾਕਾਰੀ ਲਈ ਮਸ਼ਹੂਰ ਹਨ। ਹੁਣ ਜਲਦ ਹੀ ਹਰੀਸ਼ ਆਪਣੀ ਇੱਕ ਹੋਰ ਨਵੀਂ ਫਿਲਮ 'ਡਰਾਮੇ ਆਲੇ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ ਤੇ ਫਿਲਮ ਮੇਕਰਸ ਵੱਲੋਂ ਇਸ ਫਿਲਮ ਦਾ ਨਵਾਂ ਗੀਤ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗੀਤ ਨੂੰ ਰਾਹਤ ਫਤਿਹ ਅਲੀ ਖਾਨ ਨੇ ਗਾਇਆ ਹੈ। 

Advertisment


ਹਰੀਸ਼ ਵਰਮਾ (Harish Verma) ਨੇ ਹਾਲ ਹੀ 'ਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਫਿਲਮ ਦੇ ਗੀਤ ਦੀ ਇੱਕ ਝਲਕ ਸ਼ੇਅਰ ਕੀਤੀ ਹੈ। ਇਸ ਗੀਤ ਦੀ ਝਲਕ ਸਾਂਝੀ ਕਰਦਿਆਂ ਅਦਾਕਾਰ ਨੇ ਫੈਨਜ਼ ਨੂੰ ਇਹ ਗੀਤ ਸੁਨਣ ਤੇ ਦੇਖਣ ਦੀ ਅਪੀਲ ਵੀ ਕੀਤੀ ਹੈ। 


 

Advertisment

ਫਿਲਮ 'ਡਰਾਮੇ ਆਲੇ' ਦਾ ਗੀਤ 'ਤਾਂਘ ਸੂਰਜ ਨੂੰ' ਹੋਇਆ ਰਿਲੀਜ਼

ਹਰੀਸ਼ ਵਰਮਾ ਨੇ ਆਪਣੀ ਪੋਸਟ ਦੇ ਕੈਪਸ਼ਨ 'ਚ ਲਿਖਿਆ, 'ਲਹਿੰਦੇ ਪੰਜਾਬ (ਪਾਕਿਸਤਾਨ) ਦੇ ਨਾਮੀਂ ਫ਼ਨਕਾਰ ਜਨਾਬ ਰਾਹਤ ਫ਼ਤਿਹ ਅਲੀ ਖਾਨ (Rahat Fateh Ali Khan) ਦੀ ਖੂਬਸੂਰਤ ਆਵਾਜ ਵਿੱਚ ਡਰਾਮੇ ਆਲੇ ਫ਼ਿਲਮ ਦਾ ਗੀਤ 'ਤਾਂਘ ਸੂਰਜ ਨੂੰ' ਫਿਲਮ 19 ਜਨਵਰੀ ਨੂੰ ਦੁਨੀਆਂ ਭਰ ਵਿੱਚ ਰਿਲੀਜ ਹੋ ਰਹੀ ਹੈ।”


ਫਿਲਮ 'ਡਰਾਮੇ ਆਲੇ ਦੇ ਇਸ ਨਵੇਂ ਗੀਤ ਬਾਰੇ ਗੱਲ ਕਰੀਏ ਤਾਂ ਇਸ ਨਵੇਂ ਗੀਤ ਦਾ ਟਾਈਟਲ ਹੈ 'ਤਾਂਘ ਸੂਰਜ ਨੂੰ'। ਇਹ ਗੀਤ ਇੱਕ ਰੋਮਾਂਟਿਕ ਨੰਬਰ ਹੈ। ਇਹ ਗੀਤ ਹਰੀਸ਼ ਵਰਮਾ ਤੇ ਅਦਾਕਾਰਾ ਸ਼ਰਨ ਕੌਰ ਉੱਤੇ ਫਿਲਮਾਇਆ ਗਿਆ ਹੈ। 

ਇਸ ਖੂਬਸੂਰਤ ਗੀਤ ਨੂੰ ਮਸ਼ਹੂਰ ਗਾਇਕ ਰਾਹਤ ਫ਼ਤਿਹ ਅਲੀ ਖਾਨ ਨੇ ਗਾਇਆ ਹੈ ਤੇ ਇਸ ਦੇ Ft. ਸਿੰਮੀ ਵਿਰਕ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਦੇ ਬੋਲ ਵਿੰਦਰ ਨੱਥੂ ਮਾਜਰਾ ਵੱਲੋਂ ਲਿਖੇ ਗਏ ਹਨ। ਇਸ ਗੀਤ ਦਾ ਸੰਗੀਤ ਵਿੰਦਰ ਨੱਥੂ ਮਾਜਰਾ ਨੇ ਹੀ ਦਿੱਤਾ ਹੈ। ਦਰਸ਼ਕ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਰਾਹਤ ਫਤਿਹ ਅਲੀ ਖਾਨ ਦੇ ਫੈਨਜ਼ ਉਨ੍ਹਾਂ ਦੀ ਆਵਾਜ਼ 'ਚ ਇਸ ਗੀਤ ਨੂੰ ਸੁਣ ਕੇ ਕਾਫੀ ਖੁਸ਼ ਹਨ।


Advertisment

ਫਿਲਮ ਡਰਾਮੇ ਆਲੇ ਦੀ ਸਟਾਰ ਕਾਸਟ


ਇਸ ਫਿਲਮ ਵਿੱਚ ਹਰੀਸ਼ ਵਰਮਾ ਦੇ ਨਾਲ-ਨਾਲ ਇਸ ਫਿਲਮ 'ਚ ਪਾਲੀਵੁੱਡ (Pollywood) ਦੇ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ। ਇਨ੍ਹਾਂ 'ਚ ਸ਼ਰਨ ਕੌਰ, ਸੁਖਵਿੰਦਰ ਚਾਹਲ, ਰੂਬੀ ਅਨਮ, ਮਲਿਕ ਆਸਿਫ ਇਕਬਾਲ, ਹਨੀ ਅਲਬੇਲਾ ਆਦਿ ਦੇ ਨਾਮ ਸ਼ਾਮਿਲ ਹਨ। ਇਹ ਫਿਲਮ 19 ਜਨਵਰੀ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ, ਦਰਸ਼ਕ ਇਸ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ। 

ਹੋਰ ਪੜ੍ਹੋ: ਸ਼ਹਿਨਾਜ਼ ਗਿੱਲ, ਐਲਵਿਸ਼ ਯਾਦਵ, ਸੋਨੂੰ ਸੂਦ ਤੇ ਜੈਕਲੀਨ ਫਰਨਾਂਡੀਜ਼ ਪਹੁੰਚੇ ਬਾਬਾ ਬਾਗੇਸ਼ਵਰ ਦੇ ਦਰਬਾਰ, ਵੀਡੀਓ ਹੋਈ ਵਾਇਰਲ

ਹਰੀਸ਼ ਵਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਸਰਗਰਮ ਹਨ। ਇਸ ਤੋਂ ਪਹਿਲਾਂ ਹਰੀਸ਼ ਵਰਮਾ ਦੀ ਫਿਲਮ 'ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਗਿਆ। ਹੁਣ ਜਲਦ ਹੀ ਹਰੀਸ਼ ਵਰਮਾ ਦੀ ਨਵੀਂ ਫਿਲਮ ਡਰਾਮੇ ਵਾਲੇ 19 ਜਨਵਰੀ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ, ਦਰਸ਼ਕ ਇਸ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ। 

Advertisment

Stay updated with the latest news headlines.

Follow us:
Advertisment
Advertisment
Latest Stories
Advertisment