Trending:
ਸੁਨੰਦਾ ਸ਼ਰਮਾ ਨੇ ਪਾਕਿਸਤਾਨੀ ਗਾਇਕਾ ਨਸੀਬੋ ਲਾਲ ਨਾਲ ਮੁਲਕਾਤ ਦੀ ਤਸਵੀਰ ਕੀਤੀ ਸਾਂਝੀ, ਕਿਹਾ 'ਉਸ ਔਰਤ ਨੂੰ ਮਿਲੀ ਜੋ ਮੇਰੀ ਜ਼ਿੰਦਗੀ ਦਾ ਪਹਿਲਾ ਕ੍ਰਸ਼ ਹੈ'
Sunanda Sharma Viral Video : ਮਸ਼ਹੂਰ ਪੰਜਾਬੀ ਗਾਇਕ ਸੁਨੰਦਾ ਸ਼ਰਮਾ ਆਪਣੇ ਗੀਤਾਂ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ। ਹਾਲ ਹੀ 'ਚ ਗਾਇਕਾ ਦੀ ਇੱਕ ਨਵੀਂ ਤਸਵੀਰ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਮਸ਼ਹੂਰ ਪਾਕਿਸਤਾਨੀ ਗਾਇਕਾ ਨਸੀਬੋ ਲਾਲ ਨਾਲ ਮੁਲਕਾਤ ਕਰਦੀ ਹੋਈ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਸੁਨੰਦਾ ਸ਼ਰਮਾ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਗਾਇਕਾ ਅਕਸਰ ਆਪਣੇ ਫੈਨਜ਼ ਦੇ ਮਨੋਰੰਜਨ ਲਈ ਆਪਣੀ ਕਾਮੇਡੀ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਇਨ੍ਹੀਂ ਦਿਨੀਂ ਸੁਨੰਦਾ ਸ਼ਰਮਾ ਵਿਦੇਸ਼ ਆਪਣੇ ਮਿਊਜ਼ਿਕਲ ਟੂਰ ਕਰ ਰਹੀ ਹੈ। ਜਿੱਥੋਂ ਉਹ ਲਗਾਤਾਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀ ਕਰ ਰਹੀ ਹੈ। ਹਾਲ ਹੀ ਵਿੱਚ ਸੁਨੰਦਾ ਸ਼ਰਮਾ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਸ ਨੇ ਪਾਕਿਸਤਾਨੀ ਪੰਜਾਬੀ ਗਾਇਕਾ ਨਸੀਬੋ ਲਾਲ ਨਾਲ ਮੁਲਾਕਾਤ ਦੀ ਝਲਕ ਸਾਂਝੀ ਕੀਤੀ ਹੈ।
ਗਾਇਕਾ ਨਸੀਬੋ ਲਾਲ ਨਾਲ ਤਸਵੀਰ ਸ਼ੇਅਰ ਕਰਦਿਆਂ ਸੁਨੰਦਾ ਨੇ ਬਹੁਤ ਹੀ ਪਿਆਰਾ ਕੈਪਸ਼ਨ ਵੀ ਲਿਖਿਆ। ਸਨੰਦਾ ਨੇ ਲਿਖਿਆ, 'ਜੋ ਹੈ ਤੇਰਾ ਲੱਭ ਜਾਏਗਾ, ਕਰਕੇ ਕੋਈ ਬਹਾਨਾ🤲🏻♾️"ਮੈਂ ਅੱਜ ਉਸ ਔਰਤ ਨੂੰ ਮਿਲੀ ਜੋ ਮੇਰੀ ਜ਼ਿੰਦਗੀ ਦਾ ਪਹਿਲਾ ਕ੍ਰਸ਼ ਹੈ।ਨਸੀਬੋ ਲਾਲ ਜੀ🫠❤️' ਮੈਂ ਹਮੇਸ਼ਾ ਦੋ ਹੀ ਲੋਕਾਂ ਨੂੰ ਮਿਲਣ ਦੀ ਖੁਹਾਇਸ਼ ਕੀਤੀ ਹੈ ਨਸੀਬੋ ਲਾਲ ਜੀ ਤੇ ਤੇ ਤਾਜਮਾਲ ਕਲੀਮ ਸਾਹਬ🙌🏻।
ਫੈਨਜ਼ ਗਾਇਕਾ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਲੋਕ ਸੁਨੰਦਾ ਸ਼ਰਮਾ ਦੀ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਗਾਇਕਾ ਦੀ ਤਰੀਫਾਂ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਮਲਟੀ ਟੈਲੈਂਟਿਡ ਕੁੜੀ।' ਇੱਕ ਨੇ ਲਿਖਿਆ ਕਿ ਸਾਨੂੰ ਸਭ ਨੂੰ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਖੁਸ਼ਮਿਜ਼ਾਜ ਤਰੀਕੇ ਨਾਲ ਜਿਉਣੀ ਚਾਹੀਦੀ ਹੈ।
- PTC PUNJABI