ਗਾਇਕਾ ਸਤਵਿੰਦਰ ਬਿੱਟੀ ਦੇ ਪਤੀ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਤਸਵੀਰ ਸਾਂਝੀ ਕਰ ਦਿੱਤੀ ਪਤੀ ਨੂੰ ਵਧਾਈ
ਗਾਇਕਾ ਸਤਵਿੰਦਰ ਬਿੱਟੀ ਦੇ ਪਤੀ ਕੁਲਰਾਜ ਗਰੇਵਾਲ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕਾ ਨੇ ਪਤੀ ਦੇ ਨਾਲ ਬਹੁਤ ਹੀ ਖੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਪਤੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।
ਗਾਇਕਾ ਸਤਵਿੰਦਰ ਬਿੱਟੀ ਦੇ ਪਤੀ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਤਸਵੀਰ ਸਾਂਝੀ ਕਰ ਦਿੱਤੀ ਪਤੀ ਨੂੰ ਵਧਾਈ
ਗਾਇਕਾ ਸਤਵਿੰਦਰ ਬਿੱਟੀ (Satwinder Bitti) ਦੇ ਪਤੀ ਕੁਲਰਾਜ ਗਰੇਵਾਲ (Kulraj Grewal) ਦਾ ਅੱਜ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਗਾਇਕਾ ਨੇ ਪਤੀ ਦੇ ਨਾਲ ਬਹੁਤ ਹੀ ਖੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਪਤੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਹੈਪੀ ਬਰਥਡੇ ਹਸਬੈਂਡ ਕੁਲਰਾਜ ਗਰੇਵਾਲ, ਮੈਂ ਬਹੁਤ ਉਤਸ਼ਾਹਿਤ ਹਾਂ ਤੁਹਾਨੂੰ ਨਵੇਂ ਗੀਤ ਕੁੜਤਾ ਪਜਾਮਾ ‘ਚ ਵੇਖਣ ਦੇ ਲਈ’।
ਹੋਰ ਪੜ੍ਹੋ : ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲਿਆਂ ਦਾ ਦਿਹਾਂਤ, ਕੁਝ ਦਿਨ ਪਹਿਲਾਂ ਮਨਕਿਰਤ ਔਲਖ ਪਹੁੰਚੇ ਸਨ ਹਾਲ ਚਾਲ ਜਾਨਣ
ਇਸ ਤਸਵੀਰ ਨੂੰ ਜਿਉਂ ਹੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਦੱਸ ਦਈਏ ਕਿ ਗਾਇਕਾ ਦਾ ਪਤੀ ਜਲਦ ਹੀ ਨਵੇਂ ਗੀਤ ‘ਚ ਉਸ ਦੇ ਨਾਲ ਨਜ਼ਰ ਆਏਗਾ ।
ਸਤਵਿੰਦਰ ਬਿੱਟੀ ਦਾ ਵਰਕ ਫ੍ਰੰਟ
ਸਤਵਿੰਦਰ ਬਿੱਟੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਹਮੇਸ਼ਾ ਹੀ ਸਾਫ਼ ਸੁਥਰੀ ਗਾਇਕੀ ਨੂੰ ਤਰਜੀਹ ਦਿੱਤੀ ਹੈ। ਇਹੀ ਕਾਰਨ ਹੈ ਕਿ ਹਰ ਕੋਈ ਉਨ੍ਹਾਂ ਦੀ ਗਾਇਕੀ ਨੂੰ ਪਸੰਦ ਕਰਦਾ ਹੈ। ਗਾਇਕਾ ਹੋਣ ਦੇ ਨਾਲ-ਨਾਲ ਇੱਕ ਵਧੀਆ ਹਾਕੀ ਖਿਡਾਰਨ ਵੀ ਰਹਿ ਚੁੱਕੇ ਹਨ ।ਸਤਵਿੰਦਰ ਬਿੱਟੀ ਅਕਸਰ ਆਪਣੇ ਬੱਚਿਆਂ ਦੇ ਨਾਲ ਵੀ ਆਪਣੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
