ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ, ਮਸ਼ਹੂਰ ਅਦਾਕਾਰਾ ਦੀ ਜਵਾਨ ਧੀ ਦਾ ਦਿਹਾਂਤ
ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਟੀਵੀ ਅਦਾਕਾਰਾ ਦਿਵਿਆ ਸੇਠ ਦੀ ਧੀ ਮਿਹਿਕਾ ਸੇਠ ਦਾ ਦਿਹਾਂਤ ਹੋ ਗਿਆ ਹੈ। ਪੰਜ ਅਗਸਤ ਨੂੰ ਮਿਹਿਕਾ ਸੇਠ ਦਾ ਦਿਹਾਂਤ ਹੋਇਆ ਹੈ।ਜਿਸ ਬਾਰੇ ਅਦਾਕਾਰਾ ਨੇ ਆਪਣੇ ਫੇਸਬੁੱਕ ਪੇਜ ‘ਤੇ ਜਾਣਕਾਰੀ ਸਾਂਝੀ ਕੀਤੀ ਹੈ।
ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ, ਮਸ਼ਹੂਰ ਅਦਾਕਾਰਾ ਦੀ ਜਵਾਨ ਧੀ ਦਾ ਦਿਹਾਂਤ
ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਟੀਵੀ ਅਦਾਕਾਰਾ ਦਿਵਿਆ ਸੇਠ ਦੀ ਧੀ ਮਿਹਿਕਾ ਸੇਠ ਦਾ ਦਿਹਾਂਤ ਹੋ ਗਿਆ ਹੈ। ਪੰਜ ਅਗਸਤ ਨੂੰ ਮਿਹਿਕਾ ਸੇਠ ਦਾ ਦਿਹਾਂਤ ਹੋਇਆ ਹੈ।ਜਿਸ ਬਾਰੇ ਅਦਾਕਾਰਾ ਨੇ ਆਪਣੇ ਫੇਸਬੁੱਕ ਪੇਜ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਬਹੁਤ ਦੁੱਖ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਸਾਡੀ ਪਿਆਰੀ ਮਿਹਿਕਾ ਸਾਡੇ ਵਿੱਚ ਨਹੀਂ ਰਹੀ।" ਉਹ ੫ ਅਗਸਤ ੨੦੨੪ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ’।
ਹੋਰ ਪੜ੍ਹੋ : Haryali Teej Mehndi Designs : ਮਹਿੰਦੀ ਦੇ ਇਨ੍ਹਾਂ ਡਿਜ਼ਾਈਨ ਦੇ ਨਾਲ ਹਰਿਆਲੀ ਤੀਜ ਨੂੰ ਬਣਾਓ ਖ਼ਾਸ
ਖ਼ਬਰਾਂ ਮੁਤਾਬਕ ਉਨ੍ਹਾਂ ਦੀ ਧੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ । ਜਿਉਂ ਹੀ ਅਦਾਕਾਰਾ ਨੇ ਇਸ ਪੋਸਟ ਨੂੰ ਆਪਣੇ ਫੇਸਬੁੱਕ ਪੇਜ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਦੀ ਧੀ ਦੇ ਦਿਹਾਂਤ ‘ਤੇ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੁੱਖ ਦਾ ਪ੍ਰਗਟਾਵਾ ਕੀਤਾ ਹੈ।ਮਿਹਿਕਾ ਮਸ਼ਹੂਰ ਟੀਵੀ ਅਦਾਕਾਰਾ ਸੁਸ਼ਮਾ ਸੇਠ ਦੀ ਪੋਤੀ ਸੀ।

ਦਿਵਿਆ ਸੇਠ ਨੇ ਕਈ ਟੀਵੀ ਸੀਰੀਅਲ ਤੇ ਫ਼ਿਲਮਾਂ ‘ਚ ਕੀਤਾ ਕੰਮ
ਦਿਵਿਆ ਸੇਠ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਟੀਵੀ ਸੀਰੀਅਲ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਹੁਣ ਤੱਕ ਉਹ ਜਬ ਵੀ ਮੈਟ, ਆਰਟੀਕਲ ੩੭੦ ਸਣੇ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਨੱਬੇ ਦੇ ਦਹਾਕੇ ‘ਚ ਮਸ਼ਹੂਰ ਟੀਵੀ ਸੀਰੀਅਲ ਦੇਖ ਭਾਈ ਦੇਖ ਸਣੇ ਕਈ ਸੀਰੀਅਲ ਵੀ ਅਦਾਕਾਰੀ ਕਰ ਚੁੱਕੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
