Advertisment

ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਚੰਗਾ ਲੇਖਕ ਵੀ ਹੈ ਪ੍ਰਿੰਸ ਕੰਵਲਜੀਤ ਸਿੰਘ

author-image
By Rupinder Kaler
New Update
ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਚੰਗਾ ਲੇਖਕ ਵੀ ਹੈ ਪ੍ਰਿੰਸ ਕੰਵਲਜੀਤ ਸਿੰਘ
Advertisment
ਪ੍ਰਿੰਸ ਕੰਵਲਜੀਤ ਸਿੰਘ ਪਾਲੀਵੁੱਡ ਵਿੱਚ ਉਹ ਨਾਂ ਹੈ ਜਿਸ ਨੇ ਆਪਣੀ ਮਿਹਨਤ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੱਖਰੀ ਪਹਿਚਾਣ ਬਣਾਈ ਹੈ ।ਪ੍ਰਿੰਸ ਕੰਵਲਜੀਤ ਸਿੰਘ  ਜਿੰਨਾਂ ਵਧੀਆ ਅਦਾਕਾਰ ਹੈ ਉਸ ਤੋਂ ਕਿਤੇ ਵਧੀਆ ਕਲਮ ਦਾ ਧਨੀ ਹੈ । ਉਸ ਦੀ ਹਰ ਕਹਾਣੀ ਲੋਕਾਂ ਨੂੰ ਖੂਬ ਪਸੰਦ ਆਉਂਦੀ ਹੈ । ਕੋਟਕਪੂਰਾ ਦਾ ਰਹਿਣ ਵਾਲਾ ਪ੍ਰਿੰਸ ਕੰਵਲਜੀਤ ਸਿੰਘ ਫ਼ਿਲਮੀ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਸ਼ਹਿਰ ਦੇ ਗੁਰਦੁਆਰਾ ਬਾਜ਼ਾਰ 'ਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਚਲਾਉਂਦਾ ਸੀ । ਪਰ ਅਦਾਕਾਰੀ ਦਾ ਝੱਸ ਉਸ ਨੂੰ ਦੁਕਾਨ ਤੇ ਟਿੱਕ ਕੇ ਨਹੀਂ ਸੀ ਬਹਿਣ ਦਿੰਦਾ ਇਸੇ ਲਈ ਉਸ ਨੇ ਅਦਾਕਾਰੀ ਵੱਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਸਨ । ਪ੍ਰਿੰਸ ਕੰਵਲਜੀਤ ਸਿੰਘ ਨੇ ਸ਼ੁਰੂ ਦੇ ਦਿਨਾਂ ਵਿੱਚ ਪਿੰਡ ਦੇ ਹੀ ਕੁਝ ਮੁੰਡਿਆਂ ਨਾਲ ਨਾਟਕ ਖੇਡਣੇ ਸ਼ੁਰੂ ਕੀਤੇ ਤਾਂ ਉਸ ਦੀ ਅਦਾਕਾਰੀ ਦੇ ਹਰ ਪਾਸੇ ਚਰਚੇ ਹੋਣੇ ਸ਼ੁਰੂ ਹੋ ਗਏ ।ਪ੍ਰਿੰਸ ਕੰਵਲਜੀਤ ਸਿੰਘ ਦੇ ਕਈ ਨਾਟਕ ਲੋਕਾਂ ਨੂੰ ਪਸੰਦ ਆਏ ਤਾਂ ਉਸ ਨੇ ਦੁਕਾਨਦਾਰੀ ਨੂੰ ਬਿਲਕੁਲ ਛੱਡ ਦਿੱਤਾ ।
Advertisment
ਦੁਕਾਨ ਛੱਡਦੇ ਹੀ ਉਸ ਨੇ ਸਭ ਤੋਂ ਪਹਿਲਾ 'ਰੱਬਾ ਰੱਬਾ ਮੀਂਹ ਵਰਸਾ' ਟਾਈਟਲ ਹੇਠ ਕਿਤਾਬ ਰਿਲੀਜ਼ ਕੀਤੀ ਜਿਹੜੀ ਕਿ ਕਾਫੀ ਮਕਬੂਲ ਹੋਈ। ਇਸ ਦੇ ਨਾਲ ਹੀ ਪ੍ਰਿੰਸ ਕੰਵਲਜੀਤ ਸਿੰਘ ਨੂੰ ਪਹਿਲੀ ਫ਼ਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ । 'ਚੱਕ ਜਵਾਨਾਂ' ਤੋਂ ਬਾਅਦ ਨਿਰਦੇਸ਼ਕ ਮਨਮੋਹਨ ਸਿੰਘ ਨੇ 'ਇਕ ਕੁੜੀ ਪੰਜਾਬ ਦੀ' ਵਿੱਚ ਪ੍ਰਿੰਸ ਕੰਵਲਜੀਤ ਸਿੰਘ ਨੂੰ ਅਹਿਮ ਕਿਰਦਾਰ ਮਿਲਿਆ । ਅਦਾਕਾਰ ਬਣਨ ਦੇ ਨਾਲ ਨਾਲ ਪ੍ਰਿੰਸ ਕੰਵਲਜੀਤ ਸਿੰਘ ਨੇ ਫ਼ਿਲਮਾਂ ਦੀਆਂ ਕਹਾਣੀਆਂ ਲਿਖਣੀਆਂ ਵੀ ਜਾਰੀ ਰੱਖੀਆਂ । ਉਸ ਨੇ  ਪੰਜਾਬੀ ਫ਼ਿਲਮ 'ਜੱਟ ਬੁਆਏਜ਼, ਪੁੱਤ ਜੱਟਾਂ ਦੇ' ਲਿਖੀ ।  ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਉਸੇ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ।ਪ੍ਰਿੰਸ ਕੰਵਲਜੀਤ ਸਿੰਘ 'ਲੈਦਰ ਲਾਈਫ', 'ਪੱਤਾ ਪੱਤਾ ਸਿੰਘਾਂ ਦਾ ਵੈਰੀ', 'ਸ਼ਰੀਕ', 'ਅਰਦਾਸ' ਅਤੇ 'ਵੰਨਸ ਅਪੋਨ ਇਨ ਅੰਮ੍ਰਿਤਸਰ' ਵਰਗੀਆਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਤੇ ਕਰਦਾ ਆ ਰਿਹਾ ਹੈ ।ਅੱਜ ਪ੍ਰਿੰਸ ਕੰਵਲਜੀਤ ਸਿੰਘ ਦੀ ਉਹਨਾਂ ਅਦਾਕਾਰਾਂ ਵਿੱਚ ਗਿਣਤੀ ਹੁੰਦੀ ਹੈ ਜਿੰਨ੍ਹਾਂ ਨੂੰ ਵੱਡੇ ਪਰਦੇ ਤੇ ਹਿੱਟ ਕਿਹਾ ਜਾਂਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment