ਡਿਜੀਟਲ ਫ਼ਿਲਮਾਂ ’ਚ ਵੱਡਾ ਯੋਗਦਾਨ ਪਾਉਣ ਵਾਲੇ ਸਿਤਾਰਿਆਂ ਦਾ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਨਾਲ ਹੋਵੇਗਾ ਸਨਮਾਨ

written by Rupinder Kaler | February 17, 2020

ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾ ਰਹੇ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ਦੀਆਂ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ ।ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਸਮਾਰੋਹ ਵਿੱਚ ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਨੇ ਹਾਜ਼ਰੀ ਲਗਵਾਈ ਹੈ ।ਪਹਿਲੇ ਦੋ ਦਿਨ ਜਿੱਥੇ ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ ਦੀ ਸਕਰੀਨਿੰਗ ਹੋਈ ਹੈ ਉੱਥੇ ਨਵੇਂ ਕਲਾਕਾਰਾਂ ਤੇ ਫ਼ਿਲਮ ਜਗਤ ਵਿੱਚ ਨਾਂਅ ਬਨਾਉਣ ਦੇ ਇੱਛੁਕ ਲੋਕਾਂ ਲਈ ਵਰਕਸ਼ਾਪ ਦਾ ਅਯੋਜਨ ਵੀ ਕੀਤਾ ਗਿਆ ਸੀ । https://www.instagram.com/p/B8n3pYrFKCb/ ਇਸ ਤੋਂ ਇਲਾਵਾ ਨਵੇਂ ਅਦਾਕਾਰਾਂ ਨੂੰ ਡਿਜੀਟਲ ਫ਼ਿਲਮਾਂ ਵਿੱਚ ਮੌਕਾ ਦੇਣ ਲਈ ਆਡੀਸ਼ਨ ਵੀ ਰੱਖੇ ਗਏ ਸਨ । ਅੱਜ ਯਾਨੀ 17 ਫਰਵਰੀ ਨੂੰ ਇਸ ਸਮਾਰੋਹ ਦਾ ਆਖਰੀ ਦਿਨ ਹੈ । https://www.instagram.com/p/B8lo-dLlM7o/ ਅੱਜ ਸ਼ਾਮ ਪੀਟੀਸੀ ਨੈੱਟਵਰਕ ਵੱਲੋਂ ਚੰਡੀਗੜ੍ਹ ਦੇ ਹੋਟਲ ਤਾਜ ਵਿੱਚ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਸਮਾਰੋਹ ਕਰਵਾਇਆ ਜਾ ਰਿਹਾ ਹੈ । ਇਸ ਸਮਾਰੋਹ ਵਿੱਚ ਉਹਨਾਂ ਸਿਤਾਰਿਆਂ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਡਿਜੀਟਲ ਫ਼ਿਲਮਾਂ ’ਚ ਵੱਡਾ ਯੋਗਦਾਨ ਪਾਇਆ ਹੈ । https://www.instagram.com/p/B8ldEi6l1wi/

0 Comments
0

You may also like