ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022, ਅੱਜ ਵੇਖੋ ਬੈਸਟ ਕਾਮੇਡੀ ਫ਼ਿਲਮ ਦੇ ਨੌਮੀਨੇਸ਼ਨ

ਪੀਟੀਸੀ ਨੈਟਵਰਕ ਮੁੜ ਇੱਕ ਵਾਰ ਫੇਰ ਤੋਂ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡ 2022 ਕਰਵਾਉਣ ਜਾ ਰਿਹਾ ਹੈ। ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡ 2022’ (PTC Box Office Digital Film Awards 2022) ਲਈ ਵੱਖ ਵੱਖ ਕੈਟਾਗਿਰੀ ਦੇ ਤਹਿਤ ਨੌਮੀਨੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਆਓ ਵੇਖਦੇ ਹਾਂ ਇਸ ਵਾਰ ਪੀਟੀਸੀ ਬਾਕਸ ਆਫਿਸ ਡਿਜੀਟਲ ਫ਼ਿਲਮ ਫੈਸਟੀਵਲ ਦੇ ਬੈਸਟ ਕਾਮੇਡੀ ਫ਼ਿਲਮ (Best COMEDY FILM ) ਦੇ ਨੌਮੀਨੇਸ਼ਨਸ।


ਪੀਟੀਸੀ ਬਾਕਸ ਆਫਿਸ ਡਿਜੀਟਲ ਫ਼ਿਲਮ ਫੈਸਟੀਵਲ ਅਤੇ ਅਵਾਰਡਸ 2022 ਦੇ ਵਿੱਚ ਮੋਸਟ ਪ੍ਰੌਮਸਿੰਗ ਪਰਫਾਰਮਰ ਆਫ਼ ਦਿ ਇਅਰ ਦੇ ਲਈ ਜਿਨ੍ਹਾਂ ਦੇ ਨਾਂਅ ਨਾਮੀਨੇਸ਼ਨ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ।

Best COMEDY FILM 

1. JI JANAAB 2  (Directed By GURPREET CHAHAL)


'ਜੀ ਜਨਾਬ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਪੀਟੀਸੀ ਬਾਕਸ ਆਫਿਸ ਨੇ ਇੱਕ ਹੋਰ ਮਾਸਟਰਪੀਸ 'ਜੀ ਜਨਾਬ 2' ਪੇਸ਼ ਕੀਤਾ, ਜੋ ਕਿ ਪੰਜਾਬ ਪੁਲਿਸ ਇੰਸਪੈਕਟਰਾਂ ਦੇ ਜੀਵਨ 'ਤੇ ਆਧਾਰਿਤ ਇੱਕ ਕਾਮੇਡੀ ਫ਼ਿਲਮ ਹੈ।

 

2. SORRY SIR  (Directed By JASRAJ SINGH BHATTI)


'ਸੌਰੀ ਸਰ' ਇੱਕ ਅਜਿਹੇ ਕਰਮਚਾਰੀ ਲਈ ਟਵਿਸਟ ਅਤੇ ਟਰਨ ਦੀ ਕਹਾਣੀ ਹੈ ਜੋ ਆਪਣੀ ਪਛਾਣ ਬਣਾਉਣਾ ਚਾਹੁੰਦਾ ਹੈ। ਪੀਟੀਸੀ ਬਾਕਸ ਆਫਿਸ ਦੀ ਇਹ ਜਸਪਾਲ ਭੱਟੀ ਵੱਲੋਂ ਨਿਰਦੇਸ਼ਤ ਕੀਤੀ ਗਈ ਹੈ।

3. MERI BHAIN DE JETH DE MUNDE DA VEAH  (Directed By GAURAV RANA)


'ਮੇਰੀ ਭੈਣ ਦੇ ਜੇਠ ਦੇ ਮੁੰਡੇ ਦਾ ਵਿਆਹ', ਇੱਕ ਕਾਮੇਡੀ ਫ਼ਿਲਮ ਹੈ ਜੋ ਇੱਕ ਆਦਮੀ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਗ੍ਰਿਫਤਾਰ ਹੋ ਜਾਂਦਾ ਹੈ। ਜਦੋਂ ਉਸ ਦੀ ਪਤਨੀ ਆਪਣੀ ਭੈਣ ਦੇ ਘਰ ਇੱਕ ਵਿਆਹ ਦੀ ਤਿਆਰੀ ਕਰ ਰਹੀ ਸੀ। ਇਹ ਮਜ਼ਾਕੀਆ ਗੱਲ ਹੈ ਕਿ ਕਿਵੇਂ ਉਹ ਪੁਲਿਸ ਨੂੰ ਵਿਆਹ 'ਚ ਸ਼ਾਮਲ ਹੋਣ ਆਪਣੇ ਪਤੀ ਨੂੰ ਛੱਡਣ ਦੀ ਅਪੀਲ ਕਰਦੀ ਹੈ।
4. QUARANTINE DA SHAUKEEN  (Directed By JASRAJ SINGH BHATTI )


ਪੀਟੀਸੀ ਬਾਕਸ ਆਫਿਸ 'ਤੇ 'ਕੁਆਰੰਟੀਨ ਦਾ ਸ਼ੌਕੀਨ', ਜਾਣੋ ਕੀ ਹੁੰਦਾ ਹੈ ਜਦੋਂ ਲਾਲੀ ਆਪਣੀ ਗਰਲਫ੍ਰੈਂਡ ਸ਼ੈਲੀ ਨੂੰ ਕੋਰੋਨਾ ਦੇ ਨਾਂ 'ਤੇ ਝੂਠ ਬੋਲ ਕੇ ਕਿਸੇ ਹੋਰ ਲੜਕੀ ਨੂੰ ਮਿਲਣ ਜਾਂਦਾ ਹੈ ਪਰ ਸ਼ੈਲੀ ਉਨ੍ਹਾਂ ਨੂੰ ਫੜ ਲੈਂਦੀ ਹੈ।

ਹੋਰ ਪੜ੍ਹੋ : ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022, ਵੇਖੋ ਬੈਸਟ ਸੁਪੋਰਟਿਵ ਐਕਟਰੈਸ 

ਨੌਮੀਨੇਸ਼ਨ ਦਾ ਸਿਲਸਿਲਾ ਜਾਰੀ ਹੈ। ਤੁਸੀਂ ਵੀ ਆਪਣੇ ਪਸੰਦੀਦਾ ਕਲਾਕਾਰਾਂ ਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਨੂੰ ਵੋਟ ਦੇ ਸਕਦੇ ਹੋ।ਸੋ ਅੱਜ ਵੇਖਣਾ ਨਾਂ ਭੁੱਲਣਾ ਸ਼ਾਮ ਸਾਡੇ 7: 30 ਵਜੇ ਸਿਰਫ਼ ਪੀਟੀਸੀ ਪੰਜਾਬੀ ਅਤੇ ਪੀਟੀਸੀ ਪਲੇਅ ਐਪ ‘ਤੇ।