
ਪੀਟੀਸੀ ਨੈਟਵਰਕ ਮੁੜ ਇੱਕ ਵਾਰ ਫੇਰ ਤੋਂ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡ 2022 ਕਰਵਾਉਣ ਜਾ ਰਿਹਾ ਹੈ। ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡ 2022’ (PTC Box Office Digital Film Awards 2022) ਲਈ ਵੱਖ ਵੱਖ ਕੈਟਾਗਿਰੀ ਦੇ ਤਹਿਤ ਨੌਮੀਨੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਆਓ ਵੇਖਦੇ ਹਾਂ ਇਸ ਵਾਰ ਪੀਟੀਸੀ ਬਾਕਸ ਆਫਿਸ ਡਿਜੀਟਲ ਫ਼ਿਲਮ ਫੈਸਟੀਵਲ ਦੇ ਬੈਸਟ ਸਕ੍ਰੀਨਪਲੇਅ (Best SCREENPLAY) ਅਵਾਰਡਸ ਦੇ ਨਾਮੀਨੇਸ਼ਨਸ।
ਪੀਟੀਸੀ ਨੈਟਵਰਕ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ ਕਰਵਾ ਰਿਹਾ ਹੈ । ਪੰਜਾਬੀ ਮੰਨੋਰੰਜਨ ਦੀ ਦੁਨੀਆ ਵਿੱਚ ਆਪਣੇ ਆਪ ਵਿੱਚ ਇਹ ਪਹਿਲਾ ਉਪਰਾਲਾ ਹੈ। ਪੀਟੀਸੀ ਪੰਜਾਬੀ ਵੱਲੋਂ ਇਸ ਤੋਂ ਪਹਿਲਾਂ 2020 ‘ਚ ਇਸ ਤਰ੍ਹਾਂ ਦੇ ਅਵਾਰਡ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਸੀ ।
ਪੀਟੀਸੀ ਬਾਕਸ ਆਫਿਸ ਡਿਜੀਟਲ ਫਿਲਮ ਫੈਸਟੀਵਲ ਅਤੇ ਅਵਾਰਡਸ 2022 ਦੇ ਵਿੱਚ ਬੈਸਟ ਸਕ੍ਰੀਨਪਲੇਅ ਦੇ ਲਈ ਜਿਨ੍ਹਾਂ ਦੇ ਨਾਂਅ ਨਾਮੀਨੇਸ਼ਨ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਦੀ ਲਿਸਟ ਹੇਠਾਂ ਦਿੱਤੀ ਗਈ ਤਸਵੀਰਾਂ ਦੇ ਵਿੱਚ ਹੈ।
- SUKHWANT DHADDA (SONGS OF SILENCE)
![]() |
FILM : SONGS OF SILENCE
SCREENPLAY WRITER SUKHWANT DHADDA FILM STORY ਪੀਟੀਸੀ ਬਾਕਸ ਆਫਿਸ ਫਿਲਮ 'ਸਾਂਗਜ਼ ਆਫ ਸਾਈਲੈਂਸ' ਕਮਜ਼ੋਰੀ ਅਤੇ ਰਿਸ਼ਤੇ ਵਿੱਚ ਕਿਸੇ ਨੂੰ ਗੁਆਉਣ ਦੇ ਡਰ ਦੇ ਰੰਗਾਂ ਨੂੰ ਪੇਸ਼ ਕਰਦੀ ਹੈ। |
2. BALPREET (MERA KUCH SAMAAN )
![]() |
FILM : MERA KUCH SAMAAN
SCREENPLAY WRITER BALPREET FILM STORY ਇਹ ਫਿਲਮ ਇੱਕ ਰੋਮਾਂਟਿਕ ਥ੍ਰਿਲਰ ਹੈ ਤੇ ਬੇਮਿਸਾਲ ਪ੍ਰੇਮ ਕਹਾਣੀ ਹੈ।ਇੱਕ ਭਾਰਤੀ ਫੌਜੀ ਹੈ ਜੋ ਗਲਤੀ ਨਾਲ ਸਰਹੱਦ ਪਾਰ ਕਰ ਜਾਂਦਾ ਹੈ ਅਤੇ ਸਹਿਰ ਦੀ ਪਾਕਿਸਤਾਨੀ ਕੁੜੀ ਦੇ ਘਰ ਵਿੱਚ ਲੁਕ ਜਾਂਦਾ ਹੈ। |
3. GAURAV RANA (TU MAI ADHURE)
![]() |
FILM : TU MAI ADHURE
SCREENPLAY WRITER GAURAV RANA FILM STORY ਇਹ ਇੱਕ ਲੜਕੀ ਦੀ ਕਹਾਣੀ ਜੋ ਆਪਣੇ ਪਰਿਵਾਰ ਨਾਲ ਸ਼ਹਿਰ ਚਲੀ ਜਾਂਦੀ ਹੈ, ਸਿਰਫ ਆਪਣੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਲਈ। ਉਥੇ ਉਹ ਪਿਆਰ 'ਚ ਪੈ ਜਾਂਦੀ ਹੈ ਅਤੇ ਉਸ ਨੂੰ ਸੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। |
4. NAVEEN JETHI (LIFE CAB)
![]() |
FILM : LIFE CAB
SCREENPLAY WRITER NAVEEN JETHI FILM STORY ਫਿਲਮ 'ਲਾਈਫ ਕੈਬ' ਦੋ ਵੱਖ-ਵੱਖ ਲੋਕਾਂ ਦੀ ਕਹਾਣੀ ਹੈ ਜੋ ਇੱਕ ਸਫ਼ਰ 'ਤੇ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ ਅਤੇ ਜ਼ਿੰਦਗੀ ਵਿੱਚ ਵੱਖ-ਵੱਖ ਸਮੱਸਿਆਵਾਂ ਵਿੱਚੋਂ ਲੰਘਦੇ ਹਨ। |
5. LOVEENA BAGGA (HOLIDAY WIFE)
![]() |
FILM : HOLIDAY WIFE
SCREENPLAY WRITER LOVEENA BAGGA FILM STORY ਫਿਲਮ ਦੀ ਕਹਾਣੀ ਹੈ ਚੰਨ ਅਤੇ ਜਗਜੀਤ ਦੀ ਹੈ। ਚੰਨ ਨਾਲ ਵਿਆਹ ਕਰਵਾ ਜਗਜੀਤ ਕੈਨੇਡਾ ਚਲਾ ਜਾਂਦਾ ਹੈ ਅਤੇ ਉਥੇ ਜਾ ਕੇ ਚੰਨ ਨੂੰ ਬੁਲਾਉਂਦਾ ਨਹੀਂ। ਜਿਸ ਕਾਰਨ ਉਹ ਇਕ ਗ਼ਲਤ ਕਦਮ ਚੁੱਕ ਲੈਂਦੀ ਹੈ। |
6. RAVI DEEP (UDEEK)
![]() |
FILM : UDEEK
SCREENPLAY WRITER RAVI DEEP FILM STORY ਫਿਲਮ 'ਉਡੀਕ' ਦੇ ਆਲੇ ਦੁਆਲੇ ਘੁੰਮਦੀ ਹੈ ਪਾਕਿਸਤਾਨ ਦੀ ਅਲੀਮਾ ਨਾਮ ਦੀ ਇੱਕ ਨੌਜਵਾਨ ਪੱਤਰਕਾਰ ਭਾਰਤ ਆਉਣ ਲਈ ਉਤਸੁਕ ਹੈ ਕਿਉਂਕਿ ਉਸ ਦੇ ਨਾਨਾ-ਨਾਨੀ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਤੋਂ ਆਏ ਸਨ। ਉਸ ਦੀ ਭਾਰਤ ਫੇਰੀ ਵਿੱਚ ਖੁਲਾਸੇ ਅਤੇ ਹੈਰਾਨੀ ਦਾ ਪੰਡੋਰਾ ਸ਼ਾਮਲ ਹੈ। |
ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਇੰਡਸਟਰੀ ਦੀਆਂ ਫ਼ਿਲਮਾਂ ਤੇ ਇਸ ਨੂੰ ਅੱਗੇ ਲਿਜਾਣ ਲਈ ਵਧੀਆ ਕੰਮ ਕਰਨ ਵਾਲੇ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਣ ਨਾਲ ਜੁੜੇ ਲੋਕਾਂ ਨੂੰ ਉਹਨਾਂ ਦੇ ਵਧੀਆ ਕੰਮ ਲਈ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ।
ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਇੱਕ ਵਾਰ ਮੁੜ ਤੋਂ ਪੀਟੀਸੀ ਪੰਜਾਬੀ ਇਨ੍ਹਾਂ ਲਮਾਂ ਵਿੱਚ ਬਾਕਸ ਆਫਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ ਕਰਵਾ ਰਿਹਾ ਹੈ। ਦਰਸ਼ਕ ਆਪਣੇ ਪਸੰਦੀਦਾ ਕਲਾਕਾਰਾਂ, ਡਾਇਰੈਕਟਰਾਂ ਤੇ ਹੋਰਨਾਂ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੂੰ ਵੋਟ ਕਰ ਸਕਦੇ ਹਨ। ਵਧੇਰੇ ਜਾਣਕਾਰੀ ਤੁਸੀਂ ਪੀਟੀਸੀ ਪਲੇਅ ਐਪ ਉੱਤੇ ਨੌਮੀਨੇਸ਼ਨ ਐਪੀਸੋਡਸ ਵੇਖ ਕੇ ਹਾਸਲ ਕਰ ਸਕਦੇ ਹੋ।
ਅੱਜ ਤੋਂ ਨੌਮੀਨੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਸੋ ਅੱਜ ਵੇਖਣਾ ਨਾਂ ਭੁੱਲਣਾ ਨੌਮੀਨੇਸ਼ਨ, ਕਿਸ ਕੈਟਾਗਿਰੀ ਦੇ ਲਈ ਕਿਸ ਸ਼ਖਸੀਅਤ ਨੂੰ ਚੁਣਿਆ ਗਿਆ ਹੈ । ਦਿਨ ਸੋਮਵਾਰ, 7 ਮਾਰਚ, ਸਿਰਫ਼ ਪੀਟੀਸੀ ਪੰਜਾਬੀ ਅਤੇ ਪੀਟੀਸੀ ਪਲੇਅ ਐਪ ‘ਤੇ।