Rakhi Sawant: ਪਤੀ ਆਦਿਲ ਖ਼ਾਨ ਦੁਰਾਨੀ ਨੇ ਰਾਖੀ ਸਾਵੰਤ ਨੂੰ ਦਿੱਤੀ ਧਮਕੀ, ਅਦਾਕਾਰਾ ਨੇ ਮੀਡੀਆ ਅੱਗੇ ਦਰਦ ਕੀਤਾ ਬਿਆਨ
'ਐਂਟਰਟੇਨਮੈਂਟ ਕੁਈਨ' ਦੇ ਨਾਮ ਨਾਲ ਮਸ਼ਹੂਰ ਰਾਖੀ ਸਾਵੰਤ ਨੇ ਹਾਲ ਹੀ 'ਚ ਪੈਪਰਾਜ਼ੀਸ ਨਾਲ ਗੱਲਬਾਤ ਦੌਰਾਨ ਵੱਡਾ ਖੁਲਾਸਾ ਕੀਤਾ ਹੈ। ਰਾਖੀ ਨੇ ਦੱਸਿਆ ਕਿ ਉਹ ਪਤੀ ਆਦਿਲ ਖ਼ਾਨ ਨੂੰ ਕੋਰਟ ਵਿੱਚ ਮਿਲੀ ਸੀ, ਇਸ ਦੌਰਾਨ ਆਦਿਲ ਨੇ ਉਸ ਧਮਕੀਆਂ ਦਿੱਤੀਆਂ ਹਨ।
Rakhi Sawant: ਪਤੀ ਆਦਿਲ ਖ਼ਾਨ ਦੁਰਾਨੀ ਨੇ ਰਾਖੀ ਸਾਵੰਤ ਨੂੰ ਦਿੱਤੀ ਧਮਕੀ, ਅਦਾਕਾਰਾ ਨੇ ਮੀਡੀਆ ਅੱਗੇ ਦਰਦ ਕੀਤਾ ਬਿਆਨ
Rakhi Sawant theaters by Adil Khan: ਬਾਲੀਵੁੱਡ ਦੀ ਐਂਟਰਟੇਨਮੈਂਟ ਕੁਈਨ ਯਾਨੀ ਕਿ ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਦੀ ਨਿੱਜੀ ਜ਼ਿੰਦਗੀ ਇਨ੍ਹੀਂ ਦਿਨੀਂ ਕਾਫੀ ਮੁਸ਼ਕਿਲਾਂ ਨਾਲ ਭਰੀ ਹੋਈ ਹੈ। ਆਦਿਲ ਖ਼ਾਨ ਦੁਰਾਨੀ ਨਾਲ ਵਿਆਹ ਕਰਵਾਉਣ ਮਗਰੋਂ ਰਾਖੀ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਪਤੀ ਆਦਿਲ ਦੇ ਕਾਰਨ ਰਾਖੀ ਇਨ੍ਹੀਂ ਦਿਨੀਂ ਪੁਲਿਸ ਸਟੇਸ਼ਨ ਤੇ ਕੋਰਟ ਦੇ ਚੱਕਰ ਕੱਟ ਰਹੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਨੂੰ ਪਤੀ ਵੱਲੋਂ ਕਈ ਤਰ੍ਹਾਂ ਦੀਆਂ ਧਮਕੀਆਂ ਮਿਲ ਰਹੀਆਂ ਹਨ।
image source: Instagram
ਰਾਖੀ ਸਾਵੰਤ ਇਨ੍ਹੀਂ ਦਿਨੀਂ ਪੁਲਿਸ ਅਤੇ ਅਦਾਲਤ ਦੇ ਚੱਕਰਾਂ 'ਚੋਂ ਲੰਘ ਰਹੀ ਹੈ। ਉਹ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦੇ ਪਤੀ ਆਦਿਲ ਖ਼ਾਨ ਦੁਰਾਨੀ ਨੂੰ ਜ਼ਮਾਨਤ ਨਾਂ ਮਿਲੇ। ਰਾਖੀ ਨੇ ਕੁਝ ਦਿਨ ਪਹਿਲਾਂ ਹੀ ਆਦਿਲ ਨੂੰ ਜੇਲ੍ਹ ਭੇਜਿਆ ਸੀ। ਜੇਲ੍ਹ ਜਾਣ ਤੋਂ ਬਾਅਦ ਆਦਿਲ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਰਾਖੀ ਵੀ 20 ਫਰਵਰੀ 2023 ਨੂੰ ਆਦਿਲ ਨੂੰ ਮਿਲਣ ਗਈ ਸੀ ਅਤੇ ਇਸ ਦੌਰਾਨ ਆਦਿਲ ਨੇ ਉਸ ਨੂੰ ਧਮਕੀ ਦਿੱਤੀ ਸੀ।
ਬੀਤੇ ਦਿਨ ਆਦਿਲ ਖਾਨ 'ਤੇ ਅਦਾਲਤ 'ਚ ਸੁਣਵਾਈ ਹੋਈ। ਕੋਰਟ ਸੈਸ਼ਨ ਤੋਂ ਬਾਅਦ ਰਾਖੀ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਇਸ ਮਾਮਲੇ ਬਾਰੇ ਅਪਡੇਟ ਸਾਂਝੀ ਕੀਤੀ । ਉਸ ਨੇ ਇਹ ਵੀ ਦੱਸਿਆ ਕਿ ਆਦਿਲ ਨੇ ਉਸ ਨੂੰ ਧਮਕੀ ਦਿੱਤੀ ਹੈ। ਰਾਖੀ ਨੇ ਕਿਹਾ, ''ਆਦਿਲ ਨੇ ਮੈਨੂੰ ਕਿਹਾ- ਇਸ ਤੋਂ ਮਾੜਾ ਕੀ ਹੋ ਸਕਦਾ ਹੈ। ਮੈਂ ਆਰਥਰ ਰੋਡ ਜੇਲ੍ਹ ਗਿਆ। ਇੰਨੀ ਗੰਦੀ ਜੇਲ੍ਹ, ਮੈਂ ਉਥੇ ਭਾਂਡੇ ਧੋਤੇ, ਲੋਕਾਂ ਲਈ ਚਾਹ ਬਣਾਈ, ਲੋਕਾਂ ਦੇ ਪੈਰ ਦਬਾਏ, ਆਰਥਰ ਰੋਡ ਜੇਲ੍ਹ ਵਿੱਚ ਮੇਰੇ ਨਾਲ ਬਹੁਤ ਕੁੱਟਮਾਰ ਹੋਈ ਹੈ। ਉਸ ਨੇ ਕਿਹਾ ਮੇਰੇ ਨਾਲ ਇਸ ਤੋਂ ਮਾੜਾ ਕੀ ਹੋ ਸਕਦਾ ਹੈ, ਪਰ ਮੈਂ ਜਦੋਂ ਜੇਲ੍ਹ ਤੋਂ ਬਾਹਰ ਆਵਾਂਗਾ, ਤਾਂ ਫਿਰ ਤੁਹਾਡਾ ਕੀ ਹੋਵੇਗਾ।"
ਰਾਖੀ ਨੇ ਰੋਂਦੇ ਹੋਏ ਅੱਗੇ ਕਿਹਾ, ''ਮੈਂ ਉਸ ਨੂੰ ਕਿਹਾ ਕਿ ਇਸ ਤੋਂ ਮਾੜਾ ਹੋਰ ਕੀ ਹੋ ਸਕਦਾ ਹੈ। ਵੈਸੇ ਵੀ, ਮੈਂ ਇੱਕ ਜਿਉਂਦੀ ਲਾਸ਼ ਹਾਂ, ਨਾ ਮੈਂ ਖਾਂਦੀ ਹਾਂ, ਨਾਂ ਪੀਂਦਾ ਹਾਂ। ਵਿਆਹ ਤੋਂ ਬਾਅਦ ਉਹ ਉਸ ਈਰਾਨੀ ਕੁੜੀ ਨੂੰ 'ਮੇਰੀ ਜਾਨ ਮੇਰਾ ਲਵ' ਕਹਿੰਦੇ ਸਨ ਅਤੇ ਕਹਿੰਦੇ ਸਨ ਕਿ ਇੱਕ ਦਿਨ ਮੈਂ ਰਾਖੀ ਦੇ ਸਾਰੇ ਪੈਸੇ ਲੈ ਕੇ ਉਸ ਨੂੰ ਛੱਡ ਦੇਵਾਂਗਾ। ਜਦੋਂ ਵਿਆਹ ਹੋਇਆ ਤਾਂ ਮੈਂ ਬਹੁਤ ਖੁਸ਼ ਸੀ। ਮੈਨੂੰ ਲੱਗਾ ਕਿ ਮੇਰਾ ਵਿਆਹ ਹੋ ਗਿਆ ਹੈ, ਮੇਰਾ ਪਤੀ ਹੈ ਅਤੇ ਹੁਣ ਬੱਚਾ ਵੀ ਹੋਵੇਗਾ।"

image source: Instagram
ਰਾਖੀ ਨੇ ਮਈ 2022 ਵਿੱਚ ਆਦਿਲ ਨਾਲ ਵਿਆਹ ਕੀਤਾ ਸੀ। ਆਦਿਲ ਮੈਸੂਰ ਦਾ ਰਹਿਣ ਵਾਲਾ ਹੈ। ਹਾਲ ਹੀ 'ਚ ਰਾਖੀ ਨੇ ਕਿਹਾ ਕਿ ਆਦਿਲ 'ਤੇ ਮੈਸੂਰ 'ਚ ਵੀ ਕਈ ਮਾਮਲੇ ਦਰਜ ਹਨ। ਅਜਿਹੇ 'ਚ ਉਸ ਨੂੰ ਉਥੇ ਦੀ ਪੁਲਿਸ ਕਸਟਡੀ ਵੀ ਮਿਲ ਸਕਦੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
