'Zwigato':ਕਪਿਲ ਸ਼ਰਮਾ ਸਟਾਰਰ ਫ਼ਿਲਮ 'zwigato' ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

ਕਪਿਲ ਸ਼ਰਮਾ ਨੇ ਫ਼ਿਲਮ 'Zwigato' ਦੀ ਰਿਲੀਜ਼ ਡੇਟ ਬਾਰੇ ਫੈਨਜ਼ ਨਾਲ ਜਾਣਕਾਰੀ ਸ਼ੇਅਰ ਕੀਤੀ ਹੈ। ਇਹ ਫ਼ਿਲਮ 17 ਮਾਰਚ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਨੰਦਿਤਾ ਦਾਸ ਨੇ ਕੀਤਾ ਹੈ।

Written by  Pushp Raj   |  February 22nd 2023 12:10 PM  |  Updated: February 22nd 2023 02:31 PM

'Zwigato':ਕਪਿਲ ਸ਼ਰਮਾ ਸਟਾਰਰ ਫ਼ਿਲਮ 'zwigato' ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

'Zwigato' release date: ਟੀਵੀ 'ਤੇ ਸਾਰਿਆਂ ਨੂੰ ਖੂਬ ਹਸਾਉਣ ਵਾਲੇ ਕਪਿਲ ਸ਼ਰਮਾ ਹੁਣ ਜਲਦ ਹੀ ਆਪਣੀ ਫਿਲਮ 'ਜ਼ਵਿਗਾਟੋ' ਰਾਹੀਂ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਦੀ ਫ਼ਿਲਮ ਦੇ ਟ੍ਰੇਲਰ ਤੋਂ ਬਾਅਦ ਫ਼ਿਲਮ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਚੁੱਕੀ ਹੈ। ਆਪਣੇ ਕਾਮਿਕ ਟਾਈਮਿੰਗ ਲਈ ਜਾਣੇ ਜਾਂਦੇ ਕਪਿਲ ਸ਼ਰਮਾ ਫ਼ਿਲਮ ਵਿੱਚ ਬਿਲਕੁਲ ਵੱਖਰੇ ਅਵਤਾਰ ਵਿੱਚ ਨਜ਼ਰ ਆ ਰਹੇ ਹਨ। 'ਜ਼ਵਿਗਾਟੋ' ਫ਼ਿਲਮ ਨੰਦਿਤਾ ਦਾਸ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ।

ਇਸ ਵਿੱਚ ਕਪਿਲ ਤੋਂ ਇਲਾਵਾ ਅਭਿਨੇਤਰੀ ਸ਼ਹਾਨਾ ਗੋਸਵਾਮੀ ਮੁੱਖ ਭੂਮਿਕਾ ਵਿੱਚ ਹੈ ਜੋ ਫ਼ਿਲਮ ‘ਚ ਕਪਿਲ ਦੀ ਪਤਨੀ ਬਣੀ ਹੈ। ਹਾਲ ਹੀ ਵਿੱਚ ਕਪਿਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੀ ਇੱਕ ਵੀਡੀਓ ਸਾਂਝੀ ਕੀਤੀ ਹੈ, ਇਸ ਵਿੱਚ ਉਹ ਆਪਣੀ ਅਪਕਮਿੰਗ ਫ਼ਿਲਮ 'zwigato' ਦੀ ਟੀਮ ਨਾਲ ਨਜ਼ਰ ਆ ਰਹੇ ਹਨ। 

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਪਿਲ ਸ਼ਰਮਾ ਨੇ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਫੈਨਜ਼ ਨਾਲ ਜਾਣਕਾਰੀ ਸ਼ੇਅਰ ਕੀਤੀ ਹੈ। ਕਪਿਲ ਨੇ ਆਪਣੀ ਇੰਸਟਾਗ੍ਰਾਮ ਪੋਸਟ ਦੇ ਵਿੱਚ ਕੈਪਸ਼ਨ ਲਿਖਿਆ, " ਮੇਰੇ ਸੁਪਰ ਜੀਨਿਅਸ ਨਿਰਦੇਸ਼ਕ @nanditadasofficial ਅਤੇ ਮੇਰੇ ਸੁਪਰ ਪ੍ਰਤਿਭਾਸ਼ਾਲੀ ਸਹਿ-ਅਦਾਕਾਰਾ @shahanagoswami ???? #zwigato on the way ???? #zwigatoon17thmarch ???????? @sameern @applausesocial ਨਾਲ ਪਹਿਲਾ ਫੋਟੋਸ਼ੂਟ।"

ਫ਼ਿਲਮ ਦੀ ਕਹਾਣੀ

 ਇਸ ਫ਼ਿਲਮ ਵਿੱਚ ਕਪਿਲ ਸ਼ਰਮਾ ਨੇ ਇੱਕ ਫੂਡ ਡਿਲੀਵਰੀ ਬੁਆਏ ਦੀ ਭੂਮਿਕਾ ਨਿਭਾਈ ਹੈ ਜੋ ਆਪਣੇ ਪਰਿਵਾਰ ਨੂੰ ਚੰਗੀ ਜ਼ਿੰਦਗੀ ਦੇਣ ਲਈ ਰੋਜ਼ਾਨਾ ਸਮੱਸਿਆਵਾਂ ਨਾਲ ਜੂਝਦਾ ਹੈ। 'ਜ਼ਵਿਗਾਟੋ' ਦੀ ਕਹਾਣੀ ਅਧਿਕਾਰਤ ਤੌਰ 'ਤੇ ਦੱਸੀ ਜਾਂਦੀ ਹੈ ਕਿ 'ਇਕ ਸਾਬਕਾ ਫਲੋਰ ਮੈਨੇਜਰ ਹੈ ਜਿਸ ਦੀ ਮਹਾਂਮਾਰੀ ਦੌਰਾਨ ਨੌਕਰੀ ਚਲੀ ਗਈ ਹੈ। ਫਿਰ ਉਹ ਫੂਡ ਡਿਲਿਵਰੀ ਰਾਈਡਰ ਦੇ ਤੌਰ 'ਤੇ ਕੰਮ ਕਰਦਾ ਹੈ, ਚੰਗੀ ਰੇਟਿੰਗਾਂ ਅਤੇ ਪ੍ਰੋਤਸਾਹਨ ਹਾਸਿਲ ਕਰਨ ਦੀ ਜਦੋ-ਜਹਿਦ ਕਰਦਾ ਹੈ। ਜਿਸ ਕਰਕੇ ਉਸਦੀ ਪਤਨੀ ਵੀ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਵੱਖੋ-ਵੱਖਰੇ ਕੰਮ ਲੱਭਣ ਲੱਗਦੀ ਹੈ। 

ਦੱਸ ਦਈਏ ਕਿ ਕਪਿਲ ਸ਼ਰਮਾ ਸਣੇ ਉਨ੍ਹਾਂ ਦੀ ਪੂਰੀ ਟੀਮ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ। ਫੈਨਜ਼ ਵੱਲੋਂ ਵੀ ਇਸ ਫ਼ਿਲਮ ਦੇ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਦਰਸ਼ਕ ਕਪਿਲ ਦੀ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ। ਇਹ ਫ਼ਿਲਮ 17 ਮਾਰਚ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। 

ਹੋਰ ਪੜ੍ਹੋ: Janhvi Kapoor: ਮਾਂ ਸ਼੍ਰੀਦੇਵੀ ਨੂੰ ਯਾਦ ਕਰ ਭਾਵੁਕ ਹੋਈ ਜਾਹਨਵੀ ਕਪੂਰ, ਕਿਹਾ 'ਮੈਂ ਅਜੇ ਵੀ ਤੁਹਾਨੂੰ ਹਰ ਪਾਸੇ ਲੱਭਦੀ ਹਾਂ ਮਾਂ'  

ਵਰਕ ਫਰੰਟ ਦੀ ਗੱਲ ਕਰੀਏ ਤਾਂ ਕਪਿਲ ਸ਼ਰਮਾ ਆਪਣੇ ਮਸ਼ਹੂਰ ਕਾਮੇਡੀ ਸ਼ੋਅ ਨਾਲ ਦਰਸ਼ਕਾਂ ਨੂੰ ਹਸਾਉਂਦੇ ਹਨ। ਹਾਲ ਹੀ ਵਿੱਚ ਕਪਿਲ ਨੇ ਪੰਜਾਬੀ ਗਾਇਕ ਗੁਰੂ ਰੰਧਾਵਾ ਨਾਲ ਆਪਣਾ ਗੀਤ 'Alone' ਰਿਲੀਜ਼ ਕੀਤਾ ਸੀ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network