BEST NON RESIDENT PUNJABI VOCALIST ਕੈਟਾਗਿਰੀ ਵਿੱਚ ਜੈਜ਼ੀ-ਬੀ ਨੂੰ ਮਿਲਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’

Written by  Rupinder Kaler   |  November 02nd 2020 06:41 PM  |  Updated: November 02nd 2020 06:41 PM

BEST NON RESIDENT PUNJABI VOCALIST ਕੈਟਾਗਿਰੀ ਵਿੱਚ ਜੈਜ਼ੀ-ਬੀ ਨੂੰ ਮਿਲਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’

ਗਾਇਕ ਜੈਜ਼ੀ-ਬੀ ਪੰਜਾਬੀ ਇੰਡਸਟਰੀ ਦੇ ਉਹ ਗਾਇਕ ਹਨ, ਜਿਹੜੇ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਆਪਣੇ ਗੀਤਾਂ ਨਾਲ ਪੰਜਾਬੀ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ । ਉਹਨਾਂ ਦਾ ਹਰ ਗਾਣਾ ਹਿੱਟ ਹੁੰਦਾ ਹੈ, ਜਿਸ ਦਾ ਸੰਗੀਤ ਹਰ ਇੱਕ ਨੂੰ ਝੂਮਣ ਲਾ ਦਿੰਦਾ ਹੈ । ਉਹਨਾਂ ਦੇ ਗਾਣਿਆਂ ਵਿੱਚ ਗਾਇਕੀ ਦਾ ਹਰ ਰੰਗ ਦੇਖਣ ਨੂੰ ਮਿਲਦਾ ਹੈ ।

Jazzy B

ਹੋਰ ਪੜ੍ਹੋ :-

PTC Exclusive: Jazzy B To Release Next Track 'Worldwide' Tomorrow

ਇਸ ਲਈ ਉਹ ਹਰ ਨੌਜਵਾਨ ਦੇ ਦਿਲ ਦੀ ਧੜਕਣ ਬਣੇ ਹੋਏ ਹਨ । ਜੈਜ਼ੀ ਬੀ ਦਾ ਗਾਣਾ ‘World wide’ ਸੂਪਰ ਹਿੱਟ ਗਾਣਾ ਹੈ ਜਿਸ ਦੀ ਬਦੌਲਤ ਉਹਨਾਂ ਨੂੰ ਇਸ ਵਾਰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਦੇ ਕੇ ਸਨਮਾਨਿਤ ਕੀਤਾ ਗਿਆ ਹੈ ।

Jazzy B Collaborating With Apache Indian After 14 Years. Are You Excited?

ਜੈਜ਼ੀ-ਬੀ ਦਾ ਇਹ ਗਾਣਾ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਦੀ ਕੈਟਾਗਿਰੀ BEST NON RESIDENT PUNJABI VOCALIST ਵਿੱਚ ਸ਼ਾਮਿਲ ਕੀਤਾ ਗਿਆ ਸੀ। ਇਸ ਕੈਟਾਗਿਰੀ ਵਿੱਚ ਹੋਰ ਵੀ ਕਈ ਗਾਇਕਾਂ ਦੇ ਗਾਣੇ ਸ਼ਾਮਿਲ ਸਨ । ਪਰ ਜੈਜ਼ੀ ਬੀ ਨੇ ਹਰ ਇੱਕ ਨੂੰ ਪਛਾੜਦੇ ਹੋਏ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਹਾਸਲ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network