
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਕਈ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ ।ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਇਆ ।ਬੈਸਟ ਫੋਕ ਪੌਪ ਵੋਕਲਿਸਟ ਫੀਮੇਲ ‘ਚ ਕਈ ਗਾਇਕਾਵਾਂ ਨੂੰ ਨੌਮੀਨੇਟ ਕੀਤਾ ਗਿਆ ਸੀ ।

ਉਨ੍ਹਾਂ ਵਿੱਚੋਂ ਹੀ ਇੱਕ ਨੇ ਗਾਇਕਾ ਗੁਰਲੇਜ ਅਖਤਰ ।ਜਿਨ੍ਹਾਂ ਦੇ ਗੀਤ ‘ਕੋਰਟ ਮੈਰਿਜ’ ਬੈਸਟ ਫੋਕ ਪੌਪ ਵੋਕਲਿਸਟ ਫੀਮੇਲ ਕੈਟਾਗਿਰੀ ‘ਚ ਸ਼ਾਮਿਲ ਕੀਤਾ ਗਿਆ ਸੀ ।
ਹੋਰ ਪੜ੍ਹੋ : ਬੈਸਟ ਰੋਮਾਂਟਿਕ ਸੌਂਗ ਕੈਟਾਗਿਰੀ ‘ਚ ਗੁਰਨਾਮ ਭੁੱਲਰ ਨੂੰ ਮਿਲਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020
ਦੱਸ ਦਈਏ ਕਿ ਗੁਰਲੇਜ ਅਖਤਰ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਬੈਸਟ ਫੋਕ ਪੌਪ ਵੋਕਲਿਸਟ-ਫੀਮੇਲ ਕੈਟਾਗਿਰੀ ‘ਚ ਗੁਰਲੇਜ ਅਖਤਰ ਨੂੰ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਨਾਲ ਸਨਮਾਨਿਤ ਕੀਤਾ ਗਿਆ ਹੈ ।ਦੱਸ ਦਈਏ ਕਿ ਇਸ ਵਾਰ ਇਹ ਅਵਾਰਡ ਸ਼ੋਅ ਆਨਲਾਈਨ ਕਰਵਾਇਆ ਗਿਆ ਹੈ ।
ਜਿਸ ‘ਚ ਪੰਜਾਬੀ ਇੰਡਸਟਰੀ ਨੂੰ ਬਿਹਤਰੀਨ ਸੰਗੀਤ ਦੇਣ ਵਾਲੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ ।