ਅੱਜ ਸ਼ਾਮ PTC Showcase 'ਚ ਦਰਸ਼ਕਾਂ ਦੇ ਰੁਬਰੂ ਹੋਵੇਗੀ ਪੰਜਾਬੀ ਫ਼ਿਲਮ "ਲੇਖ" ਦੀ ਸਟਾਰ ਕਾਸਟ
ਅੱਜ ਸ਼ਾਮ PTC Showcase 'ਚ ਦਰਸ਼ਕਾਂ ਦੇ ਰੁਬਰੂ ਹੋਵੇਗੀ ਪੰਜਾਬੀ ਫ਼ਿਲਮ "ਲੇਖ" ਦੀ ਸਟਾਰ ਕਾਸਟ
ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕਰਦਾ ਹੈ। ਜਿਸ ਵਿੱਚ ਦੇਸ਼ ਵਿਦੇਸ਼ ਤੋਂ ਲੈ ਕੇ ਮਨੋਰੰਜ਼ਨ ਜਗਤ ਦੀ ਹਰ ਜਾਣਕਾਰੀ ਸ਼ਾਮਲ ਹੁੰਦੀ ਹੈ। ਅਜਿਹਾ ਹੀ ਸ਼ੋਅ ਪੀਟੀਸੀ ਸ਼ੋਅਕੇਸ, ਜਿਸ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ, ਡਾਇਰੈਕਟਰ ਤੇ ਹੋਰਨਾਂ ਮਸ਼ਹੂਰ ਹਸਤੀਆਂ ਦਰਸ਼ਕਾਂ ਦੇ ਰੁਬਰੂ ਹੁੰਦੀਆਂ ਹਨ।

ਇਸ ਵਾਰ ਪੀਟੀਸੀ ਸ਼ੋਅਕੇਸ 'ਚ ਪੰਜਾਬੀ ਫ਼ਿਲਮ ਲੇਖ ਦੀ ਸਟਾਰ ਕਾਸਟ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਇਸ ਫ਼ਿਲਮ 'ਚ ਪੌਲੀਵੁੱਡ ਦੇ ਮਸ਼ਹੂਰ ਕਲਾਕਾਰ ਗੁਰਨਾਮ ਭੁੱਲਰ , ਤਾਨੀਆ ਆਪਣੀ ਆਉਣ ਵਾਲੀ ਫ਼ਿਲਮ ਲੇਖ਼ ਨਾਲ ਜੁੜੀਆਂ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕਰਨਗੇ।
ਇਨ੍ਹਾਂ ਕਲਾਕਾਰਾਂ ਦੇ ਫੈਨਜ਼ ਵੀ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਫ਼ਿਲਮ ਲੇਖ਼ ਦੀ ਸਟਾਰ ਕਾਸਟ ਪੀਟੀਸੀ ਦੇ ਫੈਮਸ ਸ਼ੋਅ ਪੀਟੀਸੀ ਸ਼ੋਅਕੇਸ਼ PTC Showcase 'ਚ ਸ਼ਿਰਕਤ ਕਰਨ ਆ ਰਹੀ ਹੈ। ਜਿਸ ‘ਚ ਗੁਰਨਾਮ ਭੁੱਲਰ, ਤਾਨੀਆ ਤੇ ਜਗਦੀਪ ਸਿੱਧੂ ਇਸ ਫ਼ਿਲਮ ਦੇ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਨਗੇ।

ਹੋਰ ਪੜ੍ਹੋ : ਗੁਰਨਾਮ ਭੁੱਲਰ ਤੇ ਤਾਨੀਆ ਦੀ ਫ਼ਿਲਮ 'ਲੇਖ' ਦਾ ਟੀਜ਼ਰ ਹੋਈਆ ਰਿਲੀਜ਼, ਦਿਖਾਈ ਦਿੱਤੀ ਰਾਜਵੀਰ ਤੇ ਰੌਣਕ ਦੀ ਲਵ ਸਟੋਰੀ
ਸੋ ਦੇਖਣਾ ਨਾ ਭੁੱਲਣਾ ਲੇਖ਼ ਫ਼ਿਲਮ ਦੇ ਨਾਲ ਜੁੜੀਆਂ ਦਿਲਚਸਪ ਗੱਲਾਂ ਪੀਟੀਸੀ ਸ਼ੋਅਕੇਸ਼ ‘ਚ ਅੱਜ ਰਾਤ 8 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ ।

ਲੇਖ਼ ਫ਼ਿਲਮ ਦਾ ਟ੍ਰੇਲਰ ਅਤੇ ਗੀਤ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ।ਦਰਸ਼ਕਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਦੀ ਕਹਾਣੀ ਨਾਮੀ ਫ਼ਿਲਮ ਲੇਖਕ ਜਗਦੀਪ ਸਿੱਧੂ ਨੇ ਲਿਖੀ ਹੈ ਤੇ ਮਨਵੀਰ ਬਰਾੜ ਨੇ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ।
ਇਹ ਫ਼ਿਲਮ ਦਰਸ਼ਕਾਂ ਨੂੰ ਇੱਕ ਅਜਿਹੀ ਦੁਨੀਆਂ ਦੀ ਝਲਕ ਦੇਖਣ ਨੂੰ ਮਿਲੇਗੀ ਜਿਸ ਵਿੱਚ ਰੋਮਾਂਸ ਅਤੇ ਦਿਲ ਟੁੱਟਣ ਵਾਲਾ ਦੋਵਾਂ ਦਾ ਅਹਿਸਾਸ ਹੋਵੇਗਾ। ਸਕੂਲ ਤੋਂ ਸ਼ੁਰੂ ਹੋਈ ਇਸ ਲਵ ਸਟੋਰੀ ‘ਚ ਕਿਵੇਂ-ਕਿਵੇਂ ਦੇ ਉਤਾਰ-ਚੜ੍ਹਾਅ ਦੇਖਣ ਨੂੰ ਮਿਲਦੇ ਨੇ ਉਹ ਦਰਸ਼ਕਾਂ ਨੂੰ ਫ਼ਿਲਮ ‘ਚ ਦੇਖਣ ਨੂੰ ਮਿਲੇਗਾ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
