ਹਰਭਜਨ ਮਾਨ ਦੇ ਦਿਲ ਦੇ ਬਹੁਤ ਨੇੜੇ ਹੈ ‘ਜੱਗ ਜਿਉਂਦਿਆਂ ਦੇ ਮੇਲੇ’ ਗੀਤ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਇਹ ਵੀਡੀਓ

written by Lajwinder kaur | May 30, 2021

ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸਾਂਝਾ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ।

harman mann shared her hubby harbhajan mann Image Source: instagram
  ਹੋਰ ਪੜ੍ਹੋ : ਬੌਬੀ ਦਿਓਲ ਨੇ ਵਿਆਹ ਦੀ 25ਵੀਂ ਵਰ੍ਹੇਗੰਢ ‘ਤੇ ਪਤਨੀ ਤਾਨੀਆ ਦਿਓਲ ਨੂੰ ਵਿਸ਼ ਕਰਦੇ ਹੋਏ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ, ਦੋਨਾਂ ਦੀ ਲਵ ਸਟੋਰੀ ਹੈ ਦਿਲਚਸਪ
singer harbhjan mann shared his song male video with fans Image Source: instagram
ਇਸ ਵੀਡੀਓ ‘ਚ ਉਹ ਆਪਣੇ ਸੁਪਰ ਹਿੱਟ ਗੀਤ ‘ਜੱਗ ਜਿਉਂਦਿਆਂ ਦੇ ਮੇਲੇ’ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ- ਇੱਕ ਗਾਣਾ ਜੋ ਮੇਰੇ ਨਾਲ ਸਦਾ ਲਈ ਸੰਬੰਧਤ ਹੈ, ਅਤੇ ਮੈਨੂੰ ਯਕੀਨ ਹੈ ਕਿ ਤੁਹਾਡੇ ਵਿੱਚੋਂ ਬਹੁਤਿਆਂ ਲਈ ਵੀ ਖ਼ਾਸ ਹੋਵੇਗਾ’ ।  ਜੇ ਇਹ ਗੀਤ ਤੁਹਾਨੂੰ ਵੀ ਯਾਦ ਹੈ ਤਾਂ ਕਮੈਂਟ ਕਰਕੇ ਇਸ ਗੀਤ ਦੇ ਉਹ ਬੋਲ ਜ਼ਰੂਰ ਲਿਖੋ ਜੋ ਤੁਹਾਨੂੰ ਜ਼ਿਆਦਾ ਪਸੰਦ ਨੇ।
image of harbhajan mann Image Source: instagram
ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਦਾ ਹਰ ਅੰਦਾਜ਼ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਫੇਰ ਭਾਵੇਂ ਉਹ ਹਰਭਜਨ ਮਾਨ ਦੀ ਗਾਇਕੀ ਹੋਵੇ ਜਾਂ ਉਨ੍ਹਾਂ ਦੀ ਅਦਾਕਾਰੀ । ਇੱਕ ਵਾਰ ਫਿਰ ਤੋਂ ਉਹ ਪੀ.ਆਰ ਟਾਈਟਲ ਹੇਠ ਬਣੀ ਫ਼ਿਲਮ ਚ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤੇ ਹੋਏ ਨਜ਼ਰ ਆਉਣਗੇ। ਜੇ ਕੋਰੋਨਾ ਮਹਾਮਾਰੀ ਨਾ ਹੁੰਦੀ ਤਾਂ ਇਹ ਫ਼ਿਲਮਾਂ ਹੁਣ ਤੱਕ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੁੰਦੀ ਹੈ।  
   

0 Comments
0

You may also like