Thursday, 28th of May 2026

ਮੁੱਖ ਮੰਤਰੀ ਭਗਵੰਤ ਮਾਨ ਵੀ ਪਤਨੀ ਦੇ ਨਾਲ ਫ਼ਿਲਮ ‘ਕਲੀ ਜੋਟਾ’ ਵੇਖਣ ਪਹੁੰਚੇ, ਅਦਾਕਾਰਾ ਨੀਰੂ ਬਾਜਵਾ ਨੇ ਸਾਂਝਾ ਕੀਤਾ ਵੀਡੀਓ

Reported by: PTC Punjabi Desk | Edited by: Shaminder  |  February 03rd 2023 06:20 PM |  Updated: February 03rd 2023 06:20 PM

ਮੁੱਖ ਮੰਤਰੀ ਭਗਵੰਤ ਮਾਨ ਵੀ ਪਤਨੀ ਦੇ ਨਾਲ ਫ਼ਿਲਮ ‘ਕਲੀ ਜੋਟਾ’ ਵੇਖਣ ਪਹੁੰਚੇ, ਅਦਾਕਾਰਾ ਨੀਰੂ ਬਾਜਵਾ ਨੇ ਸਾਂਝਾ ਕੀਤਾ ਵੀਡੀਓ

ਸਤਿੰਦਰ ਸਰਤਾਜ (Satinder Sartaaj) ਅਤੇ ਨੀਰੂ ਬਾਜਵਾ (Neeru Bajwa) ਦੀ ਫ਼ਿਲਮ ‘ਕਲੀ ਜੋਟਾ’ (Kali Jotta) ਰਿਲੀਜ਼ ਹੋ ਚੁੱਕੀ ਹੈ । ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਦਰਸ਼ਕਾਂ ਦੇ ਵੱਲੋਂ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕਾਂ ਨੂੰ ਇਸ ਫ਼ਿਲਮ ਦਾ ਕੰਸੈਪਟ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ।

satinder sartaaj and Neeru Bajwa

ਹੋਰ ਪੜ੍ਹੋ : ਰੁਪਿੰਦਰ ਹਾਂਡਾ ਨੇ ਸੋਸ਼ਲ ਮੀਡੀਆ ‘ਤੇ ਕਿਹਾ ‘ਸਦਾ ਲਈ ਅਲਵਿਦਾ’, ਲੋਕਾਂ ਨੇ ਕਿਹਾ ‘ਕਿਉਂ ਦੱਬਦੀ ਕਤੀੜਾਂ ਤੋਂ, ਅਸੀਂ ਹਾਂ ਤੇਰੇ ਨਾਲ’

ਮੁੱਖ ਮੰਤਰੀ ਭਗਵੰਤ ਮਾਨ ਵੀ ਪਤਨੀ ਦੇ ਨਾਲ ਫ਼ਿਲਮ ਵੇਖਣ ਪਹੁੰਚੇ

‘ਕਲੀ ਜੋਟਾ’ ਫ਼ਿਲਮ ਵੇਖਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਵੀ ਪਹੁੰਚੇ । ਜਿਸ ਦਾ ਇੱਕ ਵੀਡੀਓ ਨੀਰੂ ਬਾਜਵਾ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵੀ  ਫ਼ਿਲਮ ਨੂੰ ਵੇਖਣ ਦੇ ਲਈ ਪਹੁੰਚੇ ।

ਹੋਰ ਪੜ੍ਹੋ :  ਆਪਣੇ ਬੇਟੇ ਗੋਲਾ ਦੀ ਇਸ ਆਦਤ ਤੋਂ ਪਰੇਸ਼ਾਨ ਹੈ ਭਾਰਤੀ ਸਿੰਘ, ਕਿਹਾ ‘ਕਦੇ ਕਹਿ ਵੀ ਦਿਆ ਕਰ…’

ਜਿਸ ‘ਚ ਅਦਾਕਾਰਾ ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ ਅਤੇ ਭੁਪਿੰਦਰ ਬਰਨਾਲਾ ਵੀ ਫ਼ਿਲਮ ਦੇਖਣ ਲਈ ਪਹੁੰਚੇ । ਇਨ੍ਹਾਂ ਸਭ ਕਲਾਕਾਰਾਂ ਨੇ ਫ਼ਿਲਮ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਫ਼ਿਲਮ ਪਹਿਲੀ ਵਾਰ ਪੰਜਾਬੀ ਇੰਡਸਟਰੀ ‘ਚ ਬਣਾਈ ਗਈ ਹੈ ।

ਫ਼ਿਲਮ ‘ਕਲੀ ਜੋਟਾ’ ਦੀ ਸਟਾਰ ਕਾਸਟ ਦੀ ਵੀ ਖੂਬ ਤਾਰੀਫ ਹੋ ਰਹੀ ਹੈ । ਫ਼ਿਲਮ ‘ਚ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ, ਵਾਮਿਕਾ ਗੱਬੀ ਮੁੱਖ ਭੂਮਿਕਾ ‘ਚ ਹਨ । ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।

Satinder Sartaaj ,, Image Source : Youtube

ਫ਼ਿਲਮ ‘ਚ ਇੱਕ ਅਜਿਹੀ ਕੁੜੀ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ । ਜੋ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜਿਉਣਾ ਚਾਹੁੰਦੀ ਹੈ, ਜੋ ਕਿ ਸਮਾਜ ਦੇ ਕੁਝ ਲੋਕਾਂ ਨੂੰ ਪਸੰਦ ਨਹੀਂ ਆਉਂਦਾ ।

 

View this post on Instagram

 

A post shared by Neeru Bajwa (@neerubajwa)


Popular Posts