Watch Video: ਰਾਖੀ ਸਾਵੰਤ ਨੇ ਕੀਤਾ ਪਤੀ ਆਦਿਲ ਦੀ ਗਰਲਫ੍ਰੈਂਡ ਦੇ ਨਾਂਅ ਦਾ ਖੁਲਾਸਾ, ਕਿਹਾ 'ਆਦਿਲ ਨੇ ਮੈਨੂੰ ਕੀਤਾ ਕੰਗਾਲ'
Watch Video: ਰਾਖੀ ਸਾਵੰਤ ਨੇ ਕੀਤਾ ਪਤੀ ਆਦਿਲ ਦੀ ਗਰਲਫ੍ਰੈਂਡ ਦੇ ਨਾਂਅ ਦਾ ਖੁਲਾਸਾ, ਕਿਹਾ 'ਆਦਿਲ ਨੇ ਮੈਨੂੰ ਕੀਤਾ ਕੰਗਾਲ'
Rakhi Sawant On Husband Adil s girlfriend Tina: ਰਾਖੀ ਸਾਵੰਤ ਇੱਕ ਵਾਰ ਫਿਰ ਆਦਿਲ ਖ਼ਾਨ ਦੁਰਾਨੀ ਨਾਲ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਉਂਝ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ 'ਚ ਕਈ ਡਰਾਮੇ ਦੇਖਣ ਨੂੰ ਮਿਲ ਰਹੇ ਸਨ ਪਰ ਇਸ ਵਾਰ ਇਹ ਬਹੁਤ ਜ਼ਿਆਦਾ ਹੈ। ਕਦੇ ਉਹ ਆਦਿਲ 'ਤੇ ਗੰਭੀਰ ਇਲਜ਼ਾਮ ਲਗਾ ਰਹੀ ਹੈ ਤਾਂ ਕਦੇ ਉਨ੍ਹਾਂ ਹੀ ਦੋਸ਼ਾਂ ਤੋਂ ਪਿੱਛੇ ਹਟ ਕੇ ਰਾਖੀ ਆਪਣੇ ਬਿਆਨ ਤੋਂ ਪਲਟ ਰਹੀ ਹੈ। ਹੁਣ ਇੱਕ ਫਾਰ ਰਾਖੀ ਆਪਣੇ ਪਤੀ ਆਦਿਲ 'ਤੇ ਗੰਭੀਰ ਇਲਜ਼ਾਮ ਲਗਾਉਂਦੀ ਹੋਈ ਤੇ ਪਤੀ ਦੀ ਗਰਲਫ੍ਰੈਂਡ ਬਾਰੇ ਖੁਲਾਸਾ ਕਰਦੀ ਹੋਈ ਨਜ਼ਰ ਆਈ।
image source: Instagram
ਰਾਖੀ ਨੇ ਆਦਿਲ 'ਤੇ ਲਾਏ ਗੰਭੀਰ ਇਲਜ਼ਾਮ
ਹਾਲ ਹੀ ਵਿੱਚ ਰਾਖੀ ਸਾਵੰਤ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਇਨ੍ਹਾਂ ਵਿੱਚ ਰਾਖੀ ਨੇ ਜਿੱਥੇ ਇੱਕ ਪਾਸੇ ਆਦਿਲ ਤੋਂ ਵੱਖ ਹੋਣ ਦਾ ਫੈਸਲਾ ਸੁਣਾਇਆ ਹੈ, ਉੱਥੇ ਹੀ ਦੂਜੇ ਪਾਸੇ ਉਹ ਆਦਿਲ 'ਤੇ ਗੰਭੀਰ ਇਲਜ਼ਾਮ ਲਗਾਉਂਦੀ ਹੋਈ ਵੀ ਨਜ਼ਰ ਆਈ। ਇਨ੍ਹਾਂ ਵੀਡੀਓਜ਼ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਬੇਬਸ ਰਾਖੀ ਆਪਣੇ ਲਈ ਇਨਸਾਫ ਦੀ ਮੰਗ ਕਰ ਰਹੀ ਹੈ।
image source: Instagram
ਰਾਖੀ ਨੇ ਕੀਤਾ ਆਦਿਲ ਦੀ ਗਰਲਫ੍ਰੈਂਡ ਦੇ ਨਾਂਅ ਦਾ ਖੁਲਾਸਾ
ਹਾਲ ਹੀ ਵਿੱਚ ਵਾਇਰਲ ਹੋ ਰਹੀਆਂ ਇਨ੍ਹਾਂ ਵੀਡੀਓਜ਼ ਵਿੱਚ ਰਾਖੀ ਨੇ ਆਦਿਲ ਦੀ ਗਰਲਫ੍ਰੈਂਡ ਦੇ ਨਾਂਅ ਦਾ ਖੁਲਾਸਾ ਵੀ ਕੀਤਾ ਹੈ। ਰਾਖੀ ਦੇ ਮੁਤਾਬਕ ਅਦਿਲ ਦੀ ਗਰਲਫ੍ਰੈਂਡ ਦਾ ਨਾਂਅ ਤੰਨੂ ਹੈ ਤੇ ਆਦਿਲ ਨੇ ਉਸ ਨੂੰ ਛੱਡ ਕੇ ਤੰਨੂ ਨਾਲ ਰਹਿਣ ਦਾ ਫੈਸਲਾ ਕੀਤਾ ਹੈ। ਰਾਖੀ ਨੇ ਕਿਹਾ ਕਿ ਜੇਕਰ ਆਪਣਾ ਸਿੱਕਾ ਹੀ ਖੋਟਾ ਹੋਵੇ ਤਾਂ ਕਿਸੇ ਨੂੰ ਕੀ ਕਹਿਣਾ। ਇਸ ਦੇ ਨਾਲ ਹੀ ਰਾਖੀ ਨੇ ਕਿਹਾ ਕਿ ਆਦਿਲ ਤੇ ਤੰਨੂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਕਿਉਂਕਿ ਆਦਿਲ ਨੇ ਉਸ ਨਾਲ ਧੋਖਾ ਕੀਤਾ ਹੈ ਤੇ ਤੰਨੂ ਉਸ ਦੀ ਵਿਆਹੁਤਾ ਜ਼ਿੰਦਗੀ ਵਿੱਚ ਤੂਫਾਨ ਲਿਆਉਣ ਲਈ ਜ਼ਿੰਮੇਵਾਰ ਹੈ।
View this post on Instagram
ਰਾਖੀ ਨੇ ਕਿਹਾ ਆਦਿਲ ਉਸ ਨੂੰ ਪਾਗਲ ਸਾਬਿਤ ਕਰਨਾ ਚਾਹੁੰਦਾ ਸੀ
ਰਾਖੀ ਸਾਵੰਤ ਨੇ ਪੈਪਾਰਾਜੀ ਨੂੰ ਦਿੱਤੇ ਇੰਟਰਵਿਊ 'ਚ ਆਦਿਲ ਨਾਲ ਜੁੜੇ ਕਈ ਦੋਸ਼ਾਂ ਦਾ ਖੁਲਾਸਾ ਕੀਤਾ। ਉਸ ਨੇ ਦੱਸਿਆ ਕਿ ਆਦਿਲ ਸਾਈਕੋ ਹੈ। ਰਾਖੀ ਦੇ ਤੌਰ 'ਤੇ, ਆਦਿਲ ਆਪਣੇ ਆਪ ਨੂੰ ਮਾਰ ਲੈਂਦਾ ਹੈ, ਕਾਰ ਵਿੱਚ ਆਪਣਾ ਹੱਥ ਤੋੜ ਲੈਂਦਾ ਹੈ ਅਤੇ ਫਿਰ ਉਸ ਨੂੰ ਧਮਕੀ ਦਿੰਦਾ ਹੈ ਕਿ ਮੈਂ ਦੁਨੀਆ ਨੂੰ ਦੱਸਾਂਗਾ ਕਿ ਤੁਸੀਂ (ਰਾਖੀ) ਮੈਨੂੰ ਕਿੱਥੇ ਮਾਰਿਆ ਹੈ। ਇੰਨਾ ਹੀ ਨਹੀਂ ਰਾਖੀ ਨੇ ਆਦਿਲ 'ਤੇ ਹੋਰ ਵੀ ਕਈ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਇਹ ਵੀ ਕਿਹਾ ਕਿ ਆਦਿਲ ਨੇ ਆਪਣੇ ਦੋਸਤਾਂ ਨੂੰ ਕਿਹਾ ਹੈ ਕਿ ਉਹ ਰਾਖੀ ਨੂੰ ਦੁਨੀਆ ਦੇ ਸਾਹਮਣੇ ਪਾਗਲ ਸਾਬਿਤ ਕਰੇਗਾ। ਰਾਖੀ ਨੇ ਕਿਹਾ ਕਿ ਉਹ ਇੱਕ ਦਿਨ ਪਹਿਲਾਂ ਬਹੁਤ ਖੁਸ਼ ਸੀ ਪਰ ਆਦਿਲ ਖ਼ਾਨ ਦੀ ਪੋਸਟ ਦੇਖ ਕੇ ਉਸ ਨੂੰ ਸਮਝ ਨਹੀਂ ਆ ਰਹੀ।

ਹੋਰ ਪੜ੍ਹੋ: Valentine's Day 2023: ਜਾਣੋ Valentine’s Day ਦੀ ਕਹਾਣੀ, ਕਿਉਂ ਮਨਾਇਆ ਜਾਂਦਾ ਹੈ Valentine week ਦੀ ਲਿਸਟ
ਆਦਿਲ ਨੇ ਰਾਖੀ ਨੂੰ ਕੀਤਾ ਕੰਗਾਲ
ਇਸ ਤੋਂ ਇਲਾਵਾ ਰਾਖੀ ਸਾਵੰਤ ਨੇ ਕਿਹਾ ਕਿ ਆਦਿਲ ਉਸ ਦੀ ਮਾਂ ਦਾ ਕਾਤਲ ਹੈ, ਕਿਉਂਕਿ ਆਦਿਲ ਨੇ ਫੇਮ ਹਾਸਿਲ ਕਰਨ ਲਈ ਅਤੇ ਬਾਲੀਵੁੱਡ ਵਿੱਚ ਆਉਣ ਲਈ ਉਸ ਦਾ ਇਸਤੇਮਾਲ ਕੀਤਾ ਹੈ। ਰਾਖੀ ਨੇ ਕਿਹਾ ਕਿ ਆਦਿਲ ਨੇ ਉਸ ਦੇ ਸਾਰੇ ਪੈਸੇ ਲੈ ਲਏ ਹਨ ਤੇ ਉਸ ਨੂੰ ਪੂਰੀ ਤਰ੍ਹਾਂ ਕੰਗਾਲ ਕਰ ਦਿੱਤਾ ਹੈ। ਇਸ ਦੇ ਚੱਲਦੇ ਹੋਏ ਉਹ ਸਹੀ ਸਮੇਂ ਸਿਰ ਆਪਣੀ ਮਾਂ ਦਾ ਇਲਾਜ ਨਾਂ ਕਰਵਾ ਸਕੀ। ਜੇਕਰ ਉਸ ਦੀ ਮਾਂ ਦਾ ਸਮੇਂ ਸਿਰ ਇਲਾਜ ਹੋ ਜਾਂਦਾ ਤਾਂ ਉਹ ਬਚ ਸਕਦੀ ਸੀ। ਹੁਣ ਰਾਖੀ ਨੇ ਆਦਿਲ ਨਾਲ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ। ਰਾਖੀ ਨੇ ਕਿਹਾ ਕਿ ਉਹ ਇਨਸਾਫ ਮਿਲਣ ਤੱਕ ਆਪਣੇ ਹੱਕ ਦੀ ਲੜਾਈ ਜਾਰੀ ਰੱਖੇਗੀ।
View this post on Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
