Ranbir Kapoor-Alia Bhatt Wedding: ਆਲਿਆ ਤੇ ਰਣਬੀਰ ਅੱਜ ਲੈਣਗੇ ਸੱਤ ਫੇਰੇ, ਪੰਜਾਬੀ ਰੀਤੀ ਰਿਵਾਜ਼ਾਂ ਨਾਲ ਹੋਵੇਗਾ ਇਸ ਜੋੜੀ ਦਾ ਵਿਆਹ
Ranbir Kapoor-Alia Bhatt Wedding: ਆਲਿਆ ਤੇ ਰਣਬੀਰ ਅੱਜ ਲੈਣਗੇ ਸੱਤ ਫੇਰੇ, ਪੰਜਾਬੀ ਰੀਤੀ ਰਿਵਾਜ਼ਾਂ ਨਾਲ ਹੋਵੇਗਾ ਇਸ ਜੋੜੀ ਦਾ ਵਿਆਹ
ਬਾਲੀਵੁੱਡ ਦੀ ਮਸ਼ਹੂਰ ਸਟਾਰ ਜੋੜੀ ਰਣਬੀਰ ਕਪੂਰ ਅਤੇ ਆਲੀਆ ਭੱਟ ਅੱਜ ਯਾਨੀ 14 ਅਪ੍ਰੈਲ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਨ੍ਹਾਂ ਦੇ ਵਿਆਹ ਦੀ ਲਗਭਗ ਸਾਰੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਅੱਜ ਸਵੇਰੇ ਇਸ ਜੋੜੀ ਦੀ ਹਲਦੀ ਦੀ ਰਸਮ ਹੋਵੇਗੀ।
Image Source: Twitter
ਜਾਣਕਾਰੀ ਮੁਤਾਬਕ ਇਸ ਜੋੜੀ ਦਾ ਵਿਆਹ ਪੰਜਾਬੀ ਰੀਤੀ ਰਿਵਾਜ਼ਾਂ ਦੇ ਨਾਲ ਹੋਵੇਗਾ। ਇਸ ਵਿਆਹ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਇਸ ਦੇ ਨਾਲ ਇਸ ਵਿਆਹ ਸਮਾਗਮ ਨੂੰ ਬੇਹੱਦ ਨਿੱਜੀ ਰੱਖਿਆ ਗਿਆ ਹੈ। ਇਸ ਜੋੜੀ ਦੇ ਵਿਆਹ ਸਮਾਗਮ ਨੂੰ ਲੈ ਕੇ ਕੜੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਅਜਿਹੇ 'ਚ ਰਣਬੀਰ ਅਤੇ ਆਲਿਆ ਦੇ ਫੈਨਜ਼ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਫੈਨਜ਼ ਇਸ ਜੋੜੀ ਦੇ ਵਿਆਹ ਦੌਰਾਨ ਇੱਕ ਝਲਕ ਪਾਉਣ ਨੂੰ ਬੇਤਾਬ ਹਨ।

ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਤੋਂ ਪਹਿਲਾਂ ਅੱਜ ਸਵੇਰੇ 11 ਵਜੇ ਹਲਦੀ ਦੀ ਰਸਮ ਹੋਵੇਗੀ। ਨੀਤੂ ਕਪੂਰ, ਰਿਧੀਮਾ ਕਪੂਰ ਸਾਹਨੀ, ਸ਼ਾਹੀਨ ਭੱਟ ਅਤੇ ਸੋਨੀ ਰਾਜ਼ਦਾਨ ਹਲਦੀ ਵਿੱਚ ਸ਼ਾਮਲ ਹੋਣ ਲਈ ਵਾਸਤੂ ਨਿਵਾਸ ਪਹੁੰਚ ਗਏ ਹਨ।
ਵਿਆਹ ਸਬੰਧੀ ਹੋਰ ਜਾਣਕਾਰੀ ਮੁਤਾਬਕ ਜੋੜੇ ਦੀ ਹਲਦੀ ਅਤੇ ਸੰਗੀਤ ਸਮਾਰੋਹ 14 ਅਪ੍ਰੈਲ ਨੂੰ ਹੋਣਗੇ, ਜਿਸ ਤੋਂ ਬਾਅਦ 15 ਅਪ੍ਰੈਲ ਨੂੰ ਬਾਰਾਤ ਹੋਵੇਗੀ। ਰਣਬੀਰ ਅਤੇ ਆਲੀਆ 17 ਅਪ੍ਰੈਲ ਨੂੰ ਆਪਣੇ ਵਿਆਹ ਦੀ ਰਿਸੈਪਸ਼ਨ ਦੀ ਮੇਜ਼ਬਾਨੀ ਕਰ ਸਕਦੇ ਹਨ। ਰਣਬੀਰ ਦੇ ਨਜ਼ਦੀਕੀ ਸੂਤਰ ਨੇ ਇਹ ਵੀ ਦੱਸਿਆ ਕਿ ਰਿਸੈਪਸ਼ਨ ਮੁੰਬਈ ਦੇ ਤਾਜ ਮਹਿਲ ਪੈਲੇਸ ਵਿੱਚ ਹੋਵੇਗੀ।

ਹੋਰ ਪੜ੍ਹੋ : Ranbir-Alia Wedding : ਆਲਿਆ ਭੱਟ ਤੇ ਰਣਬੀਰ ਕਪੂਰ ਦੇ ਪ੍ਰੀ ਵੈਡਿੰਗ ਫੰਕਸ਼ਨ ਹੋਏ ਸ਼ੁਰੂ, ਅੱਜ ਹੋਵੇਗੀ 'ਮਹਿੰਦੀ ਸੈਰੇਮਨੀ'
ਰਣਬੀਰ ਅਤੇ ਆਲੀਆ ਦਾ ਵਿਆਹ ਕਥਿਤ ਤੌਰ 'ਤੇ ਨਿੱਜੀ ਸਮਾਗਮ ਵਜੋਂ ਹੋਵੇਗਾ। ਇਸ ਜੋੜੀ ਦੇ ਵਿਆਹ ਵਿੱਚ ਸੰਜੇ ਲੀਲਾ ਭੰਸਾਲੀ, ਵਰੁਣ ਧਵਨ, ਅਯਾਨ ਮੁਖਰਜੀ, ਜ਼ੋਇਆ ਅਖਤਰ, ਅਰਜੁਨ ਕਪੂਰ, ਮਸਾਬਾ ਗੁਪਤਾ, ਕਰਨ ਜੌਹਰ, ਕਰੀਨਾ ਕਪੂਰ ਖਾਨ, ਸੈਫ ਅਲੀ ਖਾਨ, ਆਦਿ ਵਰਗੀਆਂ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
